ਪਿੰਡ ਜਹਾਂਗੀਰ ’ਚ ਚੈਰੀਟੇਬਲ ਲੈਬੋਰਟਰੀ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਡਾ. ਅਜੈਬ ਸਿੰਘ ਜਹਾਂਗੀਰ ਦੀ ਮਿੱਠੀ ਯਾਦ ਵਿਚ ਉਨ੍ਹਾਂ ਦੇ ਸਮੂਹ ਸੰਧਾ ਪਰਿਵਾਰ ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਨਿਹਾਲ ਕੌਰ ਜੀ ਵਿਖੇ ਮਿਸ਼ਨ ਸਿਹਤਮੰਦ ਪੰਜਾਬ, ਤਹਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ 673ਵਾਂ
Publish Date: Tue, 15 Sep 2026 04:29 PM (IST)
Updated Date: Tue, 15 Sep 2026 04:32 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਡਾ. ਅਜੈਬ ਸਿੰਘ ਜਹਾਂਗੀਰ ਦੀ ਮਿੱਠੀ ਯਾਦ ਵਿਚ ਉਨ੍ਹਾਂ ਦੇ ਸਮੂਹ ਸੰਧਾ ਪਰਿਵਾਰ ਦੇ ਸਹਿਯੋਗ ਨਾਲ ਗੁਰਦੁਆਰਾ ਮਾਤਾ ਨਿਹਾਲ ਕੌਰ ਜੀ ਵਿਖੇ ਮਿਸ਼ਨ ਸਿਹਤਮੰਦ ਪੰਜਾਬ, ਤਹਿਤ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ 673ਵਾਂ ਕੈਂਪ ਲਗਾਇਆ ਗਿਆ। ਇਸ ਦੌਰਾਨ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ। ਲਾਈਫ ਕੇਅਰ ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਰੱਖੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬੋਰਟਰੀ ਵੱਲੋਂ ਸੰਗਤਾਂ ਦੇ ਬਲੱਡ ਟੈਸਟ ਕੀਤੇ ਗਏ ਸੰਸਥਾ ਵੱਲੋਂ ਮਾਰਕੀਟ ਨਾਲੋਂ 75 ਫ਼ੀਸਦੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ। ਅੱਜ ਦੇ ਲਾਈਫ ਕੇਅਰ ਫਾਊਂਡੇਸ਼ਨ ਕੈਂਪ ਵਿਚ 100 ਦੇ ਕਰੀਬ ਲੋਕਾਂ ਦੇ ਬਲੱਡ ਟੈਸਟ, ਯੂਰਨ ਟੈਸਟ, ਫੁੱਲ ਬਾਡੀ ਟੈਸਟ ਕੀਤੇ ਗਏ। ਇਸ ਮੌਕੇ ਹਰਭਜਨ ਕੌਰ ਸੰਧਾ, ਰਮਿੰਦਰਜੀਤ ਕੌਰ ਸੰਧਾ, ਸੁਖਜਿੰਦਰ ਸਿੰਘ ਹੈਰੀ ਸੰਧਾ, ਜਤਿੰਦਰ ਸਿੰਘ ਥਿੰਦ, ਡਾ. ਮਨਿੰਦਰਜੀਤ ਕੌਰ, ਡਾ. ਰਵਨੀਤ ਕੌਰ, ਮੈਂਬਰ ਪੰਚਾਇਤ ਸੁਬੇਗ ਸਿੰਘ, ਜਤਿੰਦਰ ਸਿੰਘ, ਅਰਪਨਦੀਪ ਕੌਰ, ਰਾਜਪਾਲ ਸਿੰਘ, ਕਸ਼ਮੀਰ ਕੌਰ, (ਸਾਰੇ ਲੈਬ ਟੈਕਨੀਸ਼ੀਅਨ), ਇੰਚਾਰਜ਼ ਵਰਿੰਦਰ ਸਿੰਘ, ਚੈਚਲ ਸਿੰਘ, ਗੁਰਦੇਵ ਸਿੰਘ, ਲੈਬ ਟੈਕਨੀਸ਼ੀਅਨ ਜਤਿੰਦਰ ਸਿੰਘ ਅਤੇ ਸਮੂਹ ਸੰਧਾ ਪਰਿਵਾਰ ਅਤੇ ਹੋਰ ਪਤਵੰਤੇ ਹਾਜ਼ਰ ਸਨ।