ਪਿੰਡ ਮੱਤੇਵਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਮਿਆਰੀ ਅਤੇ ਆਸਾਨ ਸਿਹਤ ਸੇਵਾਵਾਂ ਮੁਹਈਆ ਕਰਾਉਣ ਦੇ ਉਦੇਸ਼ ਨਾਲ ਪਿੰਡ ਮੱਤੇਵਾਲ ਵਿਖੇ ਸਿਵਲ ਸਰਜਨ ਡਾ. ਰਸ਼ਮੀ ਵਿੱਜ ਅਤੇ ਸੀਐਚਸੀ
Publish Date: Wed, 19 Aug 2026 04:20 PM (IST)
Updated Date: Wed, 19 Aug 2026 04:21 PM (IST)
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਪੇਂਡੂ ਖੇਤਰਾਂ ਵਿੱਚ ਲੋਕਾਂ ਨੂੰ ਮਿਆਰੀ ਅਤੇ ਆਸਾਨ ਸਿਹਤ ਸੇਵਾਵਾਂ ਮੁਹਈਆ ਕਰਾਉਣ ਦੇ ਉਦੇਸ਼ ਨਾਲ ਪਿੰਡ ਮੱਤੇਵਾਲ ਵਿਖੇ ਸਿਵਲ ਸਰਜਨ ਡਾ. ਰਸ਼ਮੀ ਵਿੱਜ ਅਤੇ ਸੀਐਚਸੀ ਤਰਸਿੱਕਾ ਦੇ ਐਸਐਮਓ ਡਾਕਟਰ ਮੋਨਾ ਚਤਰਥ ਦੀ ਯੋਗ ਅਗਵਾਈ ਹੇਠ ਅੱਖਾਂ ਦਾ ਵਿਸ਼ਾਲ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਵਿਚ ਸੀਐਚਸੀ ਤਰਸਿੱਕਾ ਤੋਂ ਪਹੁੰਚੇ ਉਪਥੇਲਮਿਕ ਅਫਸਰ ਸੁਰਿੰਦਰ ਮੋਹਨ ਸਿੰਘ ਵੱਲੋਂ ਬਜ਼ੁਰਗ ਔਰਤਾਂ ਅਤੇ ਹੋਰ ਮਰੀਜ਼ਾਂ ਦੀਆਂ ਅੱਖਾਂ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਮੋਤੀਆ ਬਿੰਦ, ਨਜ਼ਰ ਦੀ ਕਮਜ਼ੋਰੀ, ਅੱਖਾਂ ਦੀ ਇਨਫੈਕਸ਼ਨ, ਸੁੱਕੀਆਂ ਅੱਖਾਂ ਤੇ ਉਮਰ ਨਾਲ ਸੰਬੰਧਿਤ ਅੱਖਾਂ ਦੀਆਂ ਹੋਰ ਬਿਮਾਰੀਆਂ ਦੀ ਵਿਸ਼ੇਸ਼ ਸਕਰੀਨਿੰਗ ਕੀਤੀ ਗਈ। ਐੱਸਐਮਓ ਡਾਕਟਰਾ ਮੋਨਾ ਚਤਰਥ ਵਲੋਂ ਮਰੀਜ਼ਾਂ ਨੂੰ ਅੱਖਾਂ ਦੀ ਸਹੀ ਦੇਖਭਾਲ ਅਤੇ ਸੰਤੁਲਿਤ ਖੁਰਾਕ ਅਤੇ ਸਮੇਂ ਸਮੇਂ ਜਾਂਚ ਕਰਾਉਣ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਦੀ ਸਫਲਤਾ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਡਾਕਟਰ ਚੇਤਨਾ, ਗੁਰਮੁਖ ਸਿੰਘ ਬੀਈਈ, ਅਪਿੰਦਰ ਸਿੰਘ ਐਸਆਈ, ਹਰਦੀਪ ਸਿੰਘ ਸਿੰਘ ਮਲਟੀਪਰਪਜ ਹੈਲਥ ਵਰਕਰ, ਜਸਪ੍ਰੀਤ ਕੌਰ ਸੀਐਚਓ, ਹਰਪ੍ਰੀਤ ਕੌਰ ਆਸ਼ਾ ਵਰਕਰ, ਵੱਲੋਂ ਕੈਂਪ ਵਿੱਚ ਰਜਿਸਟਰੇਸ਼ਨ ਜਾਂਚ ਅਤੇ ਸਲਾਹ ਮਸ਼ਵਰੇ ਦੀ ਪ੍ਰਕਿਿਰਆ ਨੂੰ ਸਹੀ ਢੰਗ ਨਾਲ ਸੰਭਾਲਿਆ। ਕੈਂਪ ਦੌਰਾਨ 127 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਮੁਫਤ ਜਾਂਚ ਕੀਤੀ ਗਈ। ਉਪਰੰਤ 60 ਲੋੜਵੰਦ ਮਰੀਜ਼ਾਂ ਨੂੰ ਮੌਕੇ ਤੇ ਨਜ਼ਦੀਕੀ ਨਜਰ ਦੀਆਂ ਮੁਫਤ ਐਨਕਾਂ ਵੰਡੀਆਂ ਗਈਆਂ ਜਿਸ ਨਾਲ ਖਾਸ ਕਰਕੇ ਬਜ਼ੁਰਗਾਂ ਨੂੰ ਰੋਜ਼ਾਨਾ ਦੇ ਕੰਮ ਅਤੇ ਪੜਣ ਲਿਖਣ ਵਿੱਚ ਕਾਫੀ ਸਹੂਲਤ ਮਿਲੇਗੀ। ਜਿਨਾਂ ਮਰੀਜ਼ਾਂ ਵਿੱਚ ਗੰਭੀਰ ਸਮੱਸਿਆਵਾਂ ਆਈਆਂ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਇਲਾਜ ਲਈ ਸਿਵਲ ਹਸਪਤਾਲ ਤਰਸਿੱਕਾ ਵਿਖੇ ਰੈਫਰ ਕੀਤਾ ਗਿਆ।