ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਗਦਰੀ ਦੇਸ਼ ਭਗਤ ਬਾਬਾ ਇੰਦਰ ਸਿੰਘ ਵੇਰਕਾ ਦੀ ਯਾਦ ਨੂੰ ਸਮਰਪਿਤ ਚੌਥਾ ਕ੍ਰਿਕਟ ਟੂਰਨਾਮੈਂਟ
Publish Date: Mon, 14 Sep 2026 04:17 PM (IST)
Updated Date: Mon, 14 Sep 2026 04:20 PM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਗਦਰੀ ਦੇਸ਼ ਭਗਤ ਬਾਬਾ ਇੰਦਰ ਸਿੰਘ ਵੇਰਕਾ ਦੀ ਯਾਦ ਨੂੰ ਸਮਰਪਿਤ ਚੌਥਾ ਕ੍ਰਿਕਟ ਟੂਰਨਾਮੈਂਟ ਗੁਰੂ ਨਾਨਕ ਦੇਵ ਸਟੇਡੀਅਮ ਪੰਡੋਰੀ ਰੋਡ ਵੇਰਕਾ ਵਿਖੇ ਕਮਲਬੀਰ ਸਿੰਘ ਬਬਲੂ ਹੁੰਦਲ ਵੇਰਕਾ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿਚ 16 ਕ੍ਰਿਕਟ ਟੀਮਾਂ ਨੇ ਹਿੱਸਾ ਲਿਆ, ਅਖੀਰ ਫਾਈਨਲ ’ਚ ਪਹੁੰਚੀਆਂ ਦੋ ਟੀਮਾਂ ਦੇ ਗਹਿਗਚ ਮੁਕਾਬਲੇ ’ਚ ਵੇਰਕਾ ਦੀ ਟੀਮ ਨੇ ਅਟਾਰੀ ਦੀ ਟੀਮ ਨੂੰ ਹਰਾ ਕੇ ਪਹਿਲੀ ਵਾਰ ਜੇਤੂ ਹੋਣ ਦਾ ਖਿਤਾਬ ਆਪਣੇ ਨਾਂ ਕਰਵਾਇਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸਾਬਕਾ ਐੱਮਪੀ ਤੇ ਕਾਂਗਰਸ ਹਲਕਾ ਪੂਰਬੀ ਦੇ ਇੰਚਾਰਜ ਜਸਬੀਰ ਸਿੰਘ ਡਿੰਪਾ ਦੇ ਬੇਟੇ ਉਦੇਸ਼ ਸਿੰਘ ਨੇ ਟੀਮ ਨੂੰ 21 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਟਰਾਫੀ ਨਾਲ ਨਿਵਾਜਿਆ ਗਿਆ, ਜਦੋਂ ਕਿ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 11 ਹਜ਼ਾਰ ਰੁਪਏ ਦੇ ਇਨਾਮ ਦੀ ਰਾਸ਼ੀ ਤੇ ਟਰਾਫੀ ਦਿੱਤੀ ਗਈ। ਬਾਕੀ ਟੀਮਾਂ ਦੇ ਖਿਡਾਰੀਆਂ ਨੂੰ ਸ਼ੀਲਡਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਪੰਜਾਬ ਵਿਚ ਖੇਡਾਂ ਨੂੰ ਵੱਡੇ ਤੌਰ ’ਤੇ ਪ੍ਰਫੁੱਲਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਰੁਝਾਨ ਖੇਡਾ ਵੱਲ ਕੇਂਦਰਿਤ ਹੋਵੇ ਜਿਸ ਨਾਲ ਦੇਸ਼ ਵਿਦੇਸ਼ ਵਿਚ ਪੰਜਾਬ ਦਾ ਝੰਡਾ ਬੁਲੰਦ ਹੋਵੇ। ਇਸ ਮੌਕੇ ਕਾਂਗਰਸੀ ਆਗੂ ਮਨਿੰਦਰ ਸਿੰਘ ਲੱਕੀ ਸੰਧੂ, ਜਤਿੰਦਰ ਸਿੰਘ ਖਾਲਸਾ, ਮੇਜਰ ਸਿੰਘ ਵੇਰਕਾ, ਚਰਨਜੀਤ ਕੌਰ ਵੇਰਕਾ, ਸੁਖਦੇਵ ਸਿੰਘ ਸਹਿਮੀ, ਮੋਟੂੰ ਹੁੰਦਲ, ਸੈਣੀ ਵੇਰਕਾ, ਪਵਨ ਵੇਰਕਾ, ਸੋਨੂੰ ਵੇਰਕਾ, ਪਿੰ੍ਰਸੀਪਲ ਸਰਦਾਰੀ ਲਾਲ, ਮਲਵਿੰਦਰ ਸਿੰਘ ਮੱਲੀ, ਗੁਰਵਿੰਦਰ ਭੋਲਾ, ਦਿਨੇਸ਼ ਸੰਜੂ, ਕੁਲਵਿੰਦਰ ਸਿੰਘ ਨੇ ਟੂਰਨਾਮੈਂਟ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।