ਡਿਵਾਈਡਰ ਨਾਲ ਟਕਰਾ ਕੇ ਫਾਰਚੂਨਰ ਪਲਟੀ, ਸੜ ਕੇ ਹੋਈ ਸੁਆਹ, ਔਰਤ ਜ਼ਖ਼ਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਥਾਣਾ ਵੇਰਕਾ ਦੇ ਖੇਤਰ ਵੇਰਕਾ ਬਾਈਪਾਸ ਓਵਰਬ੍ਰਿਜ 'ਤੇ ਡਿਵਾਈਡਰ ਨਾਲ ਟਕਰਾ ਕੇ ਫਾਰਚੂਨਰ ਪਲਟ ਗਈ ਜਿਸ ਵਿਚ ਅੱਗ ਲੱਗਣ ਨਾਲ
Publish Date: Mon, 12 Oct 2026 06:18 PM (IST)
Updated Date: Mon, 12 Oct 2026 06:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੁਲਿਸ ਥਾਣਾ ਵੇਰਕਾ ਦੇ ਖੇਤਰ ਵੇਰਕਾ ਬਾਈਪਾਸ ਓਵਰਬ੍ਰਿਜ ਤੇ ਡਿਵਾਈਡਰ ਨਾਲ ਟਕਰਾ ਕੇ ਫਾਰਚੂਨਰ ਪਲਟ ਗਈ ਜਿਸ ਵਿਚ ਅੱਗ ਲੱਗਣ ਨਾਲ ਕਾਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ। ਚਾਲਕ ਦੇ ਨਾਲ ਬੈਠੀ ਔਰਤ ਜ਼ਖਮੀ ਹੋ ਗਈ। ਜਿਸ ਦੀ ਪਛਾਣ ਸੰਦੀਪ ਕੌਰ ਪਤਨੀ ਗੁਰਪਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮਿਲਣ ਤੇ ਥਾਣਾ ਵੇਰਕਾ ਦੀ ਇੰਚਾਰਜ ਸੁਮਨਪ੍ਰੀਤ ਕੌਰ ਮੌਕੇ ਤੇ ਪਹੁੰਚੀ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਇਆ, ਤਦ ਤੱਕ ਕਾਰ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਚੁੱਕੀ ਸੀ। ਜ਼ਖਮੀ ਔਰਤ ਨੂੰ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਥਾਣਾ ਇੰਚਾਰਜ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਤਰਸਿੱਕਾ ਨਿਵਾਸੀ ਗੁਰਪਿੰਦਰ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਕਾਰ ਪੀਬੀ-02-ਈਕਿਆਊ-5648 ਤੇ ਦੁਪਹਿਰ ਨੂੰ ਤਰਸਿੱਕਾ ਤੋਂ ਮਹਿਤਾ ਵੱਲ ਜਾ ਰਿਹਾ ਸੀ ਜਦੋਂ 1.30 ਵਜੇ ਦੇ ਕਰੀਬ ਵੇਰਕਾ ਬਾਈਪਾਸ ਓਵਰਬ੍ਰਿਜ ਤੇ ਪਹੁੰਚਿਆ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਸੜਕ ਤੇ ਜਾ ਕੇ ਪਲਟ ਗਈ। ਪਲਟਣ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ। ਆਸਪਾਸ ਇਕੱਠੇ ਹੋਏ ਲੋਕਾਂ ਨੇ ਦੋਵਾਂ ਪਤੀ-ਪਤਨੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ। ਥਾਣਾ ਇੰਚਾਰਜ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਚਸ਼ਮਦੀਦਾਂ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਸਮੇਂ ਕਾਰ ਦੀ ਸਪੀਡ ਬਹੁਤ ਜ਼ਿਆਦਾ ਸੀ ਅਤੇ ਕਾਰ ਚਾਲਕ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਸੀ।