ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਉਪਲ ਡੱਡੀਆਂ ਨਹੀਂ ਰਹੇ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਵਿਧਾਨ ਸਭਾ ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਉਪਲ ਦੇ ਦਾਦਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਉਪਲ ਦੇ ਪਿਤਾ ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਬਖਸ਼ੀਸ਼ ਸਿੰਘ
Publish Date: Tue, 20 Oct 2026 06:34 PM (IST)
Updated Date: Tue, 20 Oct 2026 06:36 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਵਿਧਾਨ ਸਭਾ ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਮਨਪ੍ਰੀਤ ਸਿੰਘ ਉਪਲ ਦੇ ਦਾਦਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਉਪਲ ਦੇ ਪਿਤਾ ਸਾਬਕਾ ਸਰਪੰਚ ਸੀਨੀਅਰ ਅਕਾਲੀ ਆਗੂ ਬਖਸ਼ੀਸ਼ ਸਿੰਘ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਡੱਡੀਆਂ ਵਿਖੇ ਇਲਾਕੇ ਦੀਆਂ ਸੈਕੜੇ ਨਮ ਅੱਖਾਂ ਨਾਲ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਦੀ ਚਿਖਾ ਨੂੰ ਅਗਨੀ ੳਨ੍ਹਾਂ ਦੇ ਸਪੁੱਤਰ ਕੁਲਵਿੰਦਰ ਸਿੰਘ ਨੇ ਦਿਖਾਈ। ਬਖਸ਼ੀਸ਼ ਸਿੰਘ ਦੇ ਅੰਤਿਮ ਸੰਸਕਾਰ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਕਰਤ ਕੀਤੀ। ਮਜੀਠੀਆ ਨੇ ਮਨਪ੍ਰੀਤ ਸਿੰਘ ਉਪਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਬਾਪੂ ਬਖਸ਼ੀਸ਼ ਸਿੰਘ ਦੀ ਮੌਤ ਨਾਲ ਪਰਿਵਾਰ ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਦਾ ਸਾਰਾ ਪਰਿਵਾਰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਕੇ ਖੜਾ ਰਿਹਾ ਹੈ ਅਤੇ ਪਾਰਟੀ ਤੇ ਹਰ ਔਖੇ ਸਮੇਂ ਪਾਰਟੀ ਨਾਲ ਚੱਟਾਨ ਵਾਂਗ ਖੜੇ ਹਨ। ਬਖਸ਼ੀਸ਼ ਸਿੰਘ ਦੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਵਾਲੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਮੁੱਖ ਤੌਰ ਤੇ ਮੇਜਰ ਸਿਵਚਰਨ ਸਿੰਘ, ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰੰਧਾਵਾ, ਸ਼੍ਰੋਮਣੀ ਕਮੇਟੀ ਮੈਜ਼ਬਰ ਸੁਰਜੀਤ ਸਿੰਘ ਭਿੱਟੇਵੱਡ, ਸ਼੍ਰੋਮਣੀ ਕਮੇਟੀ ਮੈਂਬਰ ਜ਼ੋਧ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਵਾਈਸ ਚੇਅਰਮੈਨ ਦੁਰਗਾ ਦਾਸ, ਪ੍ਰਭਦਿਆਲ ਸਿੰਘ ਨੰਗਲ ਪਨੂੰਆ, ਰਮਨਦੀਪ ਸਿੰਘ ਜਿਲ੍ਹਾ ਮੈਨੇਜ਼ਰ ਮੰਡੀ ਬੋਰਡ, ਬਲਦੇਵ ਸਿੰਘ ਸਾਬਕਾ ਉਪਲ ਸਰਪੰਚ, ਨਵਜਿੰਦਰ ਸਿੰਘ ਗਾਧੀ ਨਿੱਬਰਵਿੰਡ, ਅਨੂਪ ਸਿੰਘ ਸੰਧੂ, ਸੁੱਖ ਭੰਗਵਾਂ, ਰੋਮੀ ਨਾਗ, ਜਸਪ੍ਰੀਤ ਸਿੰਘ ਰਾਣਾ, ਮੱਖਣ ਸਿੰਘ ਹਰੀਆਂ, ਹਰਜਿੰਦਰ ਸਿੰਘ ਸਾਬਕਾ ਸਰਪੰਚ ਰੱਖ ਨਾਗ, ਸੋਨਾ ਭੋਆ, ਸੁਖਪਾਲ ਸਿੰਘ ਗਿੱਲ, ਸੋਨੀ ਸਰਪੰਚ ਕੱਥੂਨੰਗਲ, ਸੁਖਪਾਲ ਸਿੰਘ ਗਿੱਲ, ਅਮਰਬੀਰ ਸਿੰਘ ਜਲਾਲਪੁਰਾ, ਨਛੱਤਰ ਸਿੰਘ ਇੰਚਾਰਜ ਆਈਟੀ ਵਿੰਗ, ਹਰਬੰਸ ਸਿੰਘ ਮੱਲ੍ਹੀ, ਰਣਜੀਤ ਸਿੰਘ ਰਾਣਾ ਰੱਖ ਨਾਗ ਆਦਿ ਸ਼ਾਮਲ ਸਨ।