ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਲੈਣ ਅਤੇ
Publish Date: Tue, 06 Oct 2026 07:35 PM (IST)
Updated Date: Tue, 06 Oct 2026 07:38 PM (IST)
ਕਚਹਿਰੀ ਚ ਸਰਕਾਰ ਖ਼ਿਲਾਫ਼ ਕਾਂਗਰਸੀਆਂ ਨੇ ਨਾਅਰੇਬਾਜ਼ੀ ਕੀਤੀ, ਸਿਵਲ ਲਾਈਨ ਥਾਣੇ ਚ ਕੇਸ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਾਂਗਰਸ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਲੈਣ ਅਤੇ ਮੁਲਜ਼ਮ ਧਿਰ ਵੱਲੋਂ ਨਿਆਇਕ ਹਿਰਾਸਤ ਚ ਭੇਜਣ ਨੂੰ ਲੈ ਕੇ ਜ਼ਬਰਦਸਤ ਬਹਿਸ ਹੋਈ। ਦੋਵਾਂ ਧਿਰਾਂ ਦੇ ਵਕੀਲਾਂ ਵਿਚਾਲੇ ਕੋਰਟ ਦੇ ਅੰਦਰ ਪੌਣਾ ਘੰਟਾ ਸੁਣਵਾਈ ਚੱਲੀ। ਮੁਲਜ਼ਮ ਧਿਰ ਦੇ ਸੀਨੀਅਰ ਵਕੀਲ ਰਵੀ ਮਹਾਜਨ ਨੇ ਦੱਸਿਆ ਕਿ ਪੁਲਿਸ ਨੇ ਸਿਆਸੀ ਦਬਾਅ ਚ ਦਿਨੇਸ਼ ਬੱਸੀ ਨੂੰ ਧੋਖਾਧੜੀ ਦੀ ਐਫਆਈਆਰ ਚ ਨਾਮਜ਼ਦ ਕੀਤਾ ਹੈ। ਐਫਆਈਆਰ ਅਤੇ ਸੋਮਵਾਰ ਨੂੰ ਲਿਖੀ ਗਈ ਪੁਲਿਸ ਜਿਮਨੀ ਚ ਲਿਿਖਆ ਹੈ ਕਿ ਕਾਂਗਰਸੀ ਆਗੂ ਬੱਸੀ ਨੇ ਇਸ ਮਾਮਲੇ ਚ ਸ਼ਿਕਾਇਤਕਰਤਾ ਕੰਵਰਦੀਪ ਸੇਖੋਂ ਨੂੰ ਡਰਾਇਆ ਅਤੇ ਧਮਕਾਇਆ ਹੈ। ਵਕੀਲ ਨੇ ਦੱਸਿਆ ਕਿ ਡਰਾਉਣ ਅਤੇ ਧਮਕਾਉਣ ਦੇ ਦੋਸ਼ ਚ ਬੀਐਨਐਸ ਦੀ ਧਾਰਾ 351 ਲੱਗਣੀ ਚਾਹੀਦੀ ਸੀ, ਪਰ ਪੁਲਿਸ ਨੇ ਸਾਜ਼ਿਸ਼ ਰਚਣ ਅਤੇ ਜਾਲਸਾਜ਼ੀ ਚ ਬੀਐਨਐਸ ਦੀ ਧਾਰਾ 61 ਲਗਾ ਦਿੱਤੀ। ਕਾਨੂੰਨ ਮਾਹਿਰ ਨੇ ਦੱਸਿਆ ਕਿ ਟਰਾਇਲ ਕੋਰਟ ਚ ਪੁਲਿਸ ਦੀ ਕਹਾਣੀ ਟਿਕ ਨਹੀਂ ਸਕੇਗੀ। ਦੂਜੇ ਪਾਸੇ, ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਦਿਨੇਸ਼ ਬੱਸੀ ਨੇ ਦਾਅਵਾ ਕੀਤਾ ਕਿ ਉਹ ਹਲਕਾ ਪੂਰਬੀ ਤੋਂ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਦੇ ਉਮੀਦਵਾਰ ਹੋਣ ਵਾਲੇ ਸਨ। ਪਰ ਸਰਕਾਰ ਨੇ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਅਹਿਸਾਸ ਸੀ। ਉਹ ਆਪਣੇ ਬੇਟੇ ਖ਼ਿਲਾਫ਼ ਐਫਆਈਆਰ ਚ ਖੁੱਲ੍ਹ ਕੇ ਪੈਰਵੀ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਉਸੇ ਕੇਸ ਚ ਨਾਮਜ਼ਦ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ 22 ਸਤੰਬਰ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਦਿਨੇਸ਼ ਬੱਸੀ ਦੇ ਬੇਟੇ ਵੰਸ਼ ਬੱਸੀ ਅਤੇ ਉਸ ਦੇ ਦੋਸਤ ਅਮਿਤ ਬਜਾਜ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਚ ਕੇਸ ਦਰਜ ਕੀਤਾ ਸੀ। ਇਸ ਮਾਮਲੇ ਚ ਸ਼ਿਕਾਇਤਕਰਤਾ ਕੰਵਲਪ੍ਰੀਤ ਸਿੰਘ ਸ਼ੇਖੋਂ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ਨਾਲ ਜਾਇਦਾਦ ਨੂੰ ਲੈ ਕੇ ਹੋਏ ਵਿਵਾਦ ਚ ਇੱਕ ਕਰੋੜ ਰੁਪਏ ਦੀ ਠੱਗੀ ਮਾਰੀ ਹੈ।