- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੰਦਰ ਮਾਤਾ ਭੱਦਰਕਾਲੀ ਦੁਸਹਿਰਾ ਕਮੇਟੀ ਵੱਲੋਂ ਮਾਤਾ ਭੱਦਰਕਾਲੀ ਗਰਾਊਂਡ ਵਿੱਚ ਰਾਵਣ, ਮੇਘਨਾਥ, ਕੁੰਭਕਰਣ ਦੇ ਪੁਤਲੇ ਨਸ਼ਾ, ਗੈਂਗਸਟਰਵਾਦ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮੰਦਰ ਮਾਤਾ ਭੱਦਰਕਾਲੀ ਦੁਸਹਿਰਾ ਕਮੇਟੀ ਵੱਲੋਂ ਮਾਤਾ ਭੱਦਰਕਾਲੀ ਗਰਾਊਂਡ ਵਿੱਚ ਰਾਵਣ, ਮੇਘਨਾਥ, ਕੁੰਭਕਰਣ ਦੇ ਪੁਤਲੇ ਨਸ਼ਾ, ਗੈਂਗਸਟਰਵਾਦ, ਰਿਸ਼ਵਤਖੋਰੀ ਦੇ ਰੂਪ ਵਿਚ ਸਾੜੇ ਗਏ। ਵਿਧਾਨ ਸਭਾ ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮਹਿਮਾਨ ਸਨ। ਚੰਨੀ ਨੇ ਕਿਹਾ ਕਿ ਵਿਜੈ ਦਸ਼ਮੀ ਦਾ ਦਿਨ ਹੈ, ਸਾਰਿਆਂ ਨੂੰ ਭਗਵਾਨ ਰਾਮਚੰਦਰ ਦੇ ਦਿਖਾਏ ਮਾਰਗ-ਸਿਧਾਂਤਾਂ ਤੇ ਚੱਲ ਕੇ ਜੀਵਨ ਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਕਾਂਗਰਸ ਦੀ ਸਰਕਾਰ ਬਣਾ ਦਿਓ, ਫਿਰ ਅਸੀਂ ਰਹਾਂਗੇ ਜਾਂ ਨਸ਼ਾ-ਗੈਂਗਸਟਰਵਾਦ ਰਹੇਗਾ। ਉਹ ਇਹ ਵਚਨ ਦੇ ਕੇ ਜਾ ਰਹੇ ਹਨ। ਰਾਵਣ ਨੂੰ ਨਸ਼ੇ, ਕੁੰਭਕਰਣ ਨੂੰ ਗੈਂਗਸਟਰਵਾਦ ਅਤੇ ਮੇਘਨਾਥ ਨੂੰ ਰਿਸ਼ਵਤਖੋਰੀ ਦੇ ਪੁਤਲੇ ਵਜੋਂ ਸਾੜਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਰਾਜ ਵਿਚ ਸਹੀ ਢੰਗ ਨਾਲ ਸਰਕਾਰ ਨਹੀਂ ਚਲਾ ਸਕੀ। ਆਪ ਨੇ ਖੁਦ ਨੂੰ ਇਨਕਲਾਬੀ ਦੱਸ ਕੇ ਰਾਜ ਲਿਆ ਸੀ ਪਰ ਅੱਜ ਨਸ਼ੇ-ਗੈਂਗਸਟਰਵਾਦ ਦਾ ਪੰਜਾਬ ਵਿਚ ਬੋਲਬਾਲਾ ਹੈ। ਕਾਰੋਬਾਰੀਆਂ ਤੋਂ ਫਿਰੌਤੀ ਲਈ ਜਾ ਰਹੀ ਹੈ। ਜਿਸ ਕੋਲ ਚਾਰ ਪੈਸੇ ਆ ਜਾਂਦੇ ਹਨ, ਉਸ ਨੂੰ ਡਰ ਰਹਿੰਦਾ ਹੈ ਕਿ ਕਿਤੇ ਗੈਂਗਸਟਰ ਦਾ ਫੋਨ ਨਾ ਆ ਜਾਵੇ। ਰਿਸ਼ਵਤਖੋਰੀ ਇੰਨੀ ਵੱਧ ਗਈ ਹੈ ਕਿ ਸੀਐਮ ਦੀ ਪਤਨੀ ’ਤੇ ਬਲਾਤਕਾਰ ਦੇ ਮੁਲਜਮ ਨੂੰ ਬਚਾਉਣ ਲਈ 5-5 ਕਰੋੜ ਲੈਣ ਦੇ ਦੋਸ਼ ਲੱਗ ਰਹੇ ਹਨ। ਚੰਨੀ ਨੇ ਕਿਹਾ ਕਿ ਇਨ੍ਹਾਂ ਪੁਤਲਿਆਂ ਦੇ ਵਿੱਚਕਾਰ ਅਰਵਿੰਦ ਕੇਜਰੀਵਾਲ ਖੜ੍ਹਾ ਹੈ, ਜਿਸ ਨੇ ਰਾਵਣ ਬਣ ਕੇ ਪੰਜਾਬ ਨੂੰ ਨਸ਼ਾ, ਗੈਂਗਸਟਰਵਾਦ ਅਤੇ ਰਿਸ਼ਵਤਖੋਰੀ ਦਿੱਤੀ। ਉਸ ਦੇ ਨਾਲ ਖੜ੍ਹਾ ਜੋ ਉਹ ਸਕਾ ਪੁੱਤ ਬਣਿਆ ਹੋਇਆ ਹੈ, ਉਹ ਮੁੱਖ ਮੰਤਰੀ ਭਗਵੰਤ ਮਾਨ ਹੈ, ਪੰਜਾਬ ਵਿਚ ਨਸ਼ੇ ਫੈਲਾਏ ਅਤੇ ਪਤਨੀ ਤੇ ਰਿਸ਼ਵਤ ਲੈ ਕੇ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲੱਗ ਰਹੇ ਹਨ। ਉਥੇ ਹੀ ਤੀਜਾ ਪੁਤਲਾ ਮਨੀਸ਼ ਸਿਸੋਦੀਆ ਦਾ ਹੈ, ਜਿਸ ਨੇ ਪੰਜਾਬ ਵਿਚ ਰਿਸ਼ਵਤਖੋਰੀ ਅਤੇ ਨਸ਼ੇ ਫੈਲਾਉਣ ਦਾ ਕੰਮ ਕੀਤਾ ਹੈ। ਇਨ੍ਹਾਂ ਰਾਵਣ, ਮੇਘਨਾਥ, ਕੁੰਭਕਰਣ ਨੂੰ ਪੰਜਾਬ ਤੋਂ ਭਜਾਉਣਾ ਹੈ। ਪੰਜਾਬ ਵਿਚ ਰਾਮਰਾਜ ਲਿਆਉਣ ਲਈ ਇਹ ਸਰਕਾਰ ਉਤਾਰਨੀ ਜ਼ਰੂਰੀ ਹੈ।