ਸਾਫ ਵਾਤਾਵਰਨ ਤੇ ਸੁਰੱਖਿਅਤ ਭਵਿੱਖ ਲਈ ਦੀਵਾਨ ਨੇ ਈ ਵੇਸਟ ਰੀਸਾਈਕਲਿੰਗ ਲਈ ਚੁੱਕਿਆ ਅਹਿਮ ਕਦਮ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵੱਲੋਂ ਆਉਂਣ ਵਾਲੀਆ ਪੀੜ੍ਹੀਆਂ ਨੂੰ ਸਾਫ ਵਾਤਾਵਰਣ ਅਤੇ ਸੁਰੱਖਿਅਤ ਭਵਿੱਖ ਦੇਣ ਦੇ ਉਦੇਸ਼ ਨਾਲ ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਨਾਲ ਇਲੈਕਟਰੋਨਿਕ ਵੇਸਟ ਈ ਵੇਸਟ ਦੀ ਸਹੀ ਸੰਭਾਲ
Publish Date: Fri, 04 Sep 2026 04:26 PM (IST)
Updated Date: Fri, 04 Sep 2026 04:28 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਵੱਲੋਂ ਆਉਂਣ ਵਾਲੀਆ ਪੀੜ੍ਹੀਆਂ ਨੂੰ ਸਾਫ ਵਾਤਾਵਰਣ ਅਤੇ ਸੁਰੱਖਿਅਤ ਭਵਿੱਖ ਦੇਣ ਦੇ ਉਦੇਸ਼ ਨਾਲ ਫੁਲਕਾਰੀ ਵੂਮੈਨ ਆਫ ਅੰਮ੍ਰਿਤਸਰ ਨਾਲ ਇਲੈਕਟਰੋਨਿਕ ਵੇਸਟ ਈ ਵੇਸਟ ਦੀ ਸਹੀ ਸੰਭਾਲ ਅਤੇ ਇਕੱਠਾ ਕਰਕੇ ਜਿੰਮੇਵਾਰੀ ਨਾਲ ਅਧਿਕਾਰਤ ਰਿਸਾਈਕਲੰਿਗ ਲਈ ਭੇਜਣ ਸਬੰਧੀ ਸਮਝੋਤਾ ਪੱਤਰ ਐਮਓਯੂ ਹਸਤਾਖਰ ਕੀਤੇ ਗਏ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਿਰਦੇਸ਼ਾਂ ਅਨੁਸਾਰ ਹਸਤਾਖਰ ਕੀਤੇ ਗਏ ਇਸ ਸਮਝੋਤੇ ਦਾ ਮੁੱਖ ਮੰਤਵ ਦੀਵਾਨ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ ਵੱਡੇ ਗਿਣਤੀ ਵਿਚ ਪਏ ਪੁਰਾਣੇ ਜਾਂ ਖਰਾਬ ਇਲੈਕਟਰੋਨਿਕ ਸਮਾਨ ਨੂੰ ਸੁਚੱਜੇ ਢੰਗ ਨਾਲ ਇੱਕਠਾ ਕਰਕੇ ਅਧਿਕਾਰਤ ਰਿਸਾਈਕਲਾਂ ਤੱਕ ਪਹੁੰਚਾਉਣਾ ਹੈ, ਜਿਸ ਦੇ ਸੰਬੰਧ ਵਿਚ ਦੀਵਾਨ ਵੱਲੋਂ ਡਿਸਪੋਜਲ ਸਰਟੀਫਿਕੇਟ ਅਤੇ ਕਾਨੂੰਨੀ ਦਸਤਾਵੇਜ਼ ਵੀ ਪ੍ਰਾਪਤ ਕੀਤੇ ਜਾਣਗੇ। ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਨੁਸਾਰ ਵਾਤਾਵਰਣ ਦੀ ਸੰਭਾਲ ਸਿਰਫ ਇਕ ਸਰਕਾਰੀ ਜਾਂ ਸੰਸਥਾ ਦੀ ਜਿੰਮੇਵਾਰੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦਾ ਸਾਝਾਂ ਫਰਜ਼ ਹੈ। ਉਨ੍ਹਾਂ ਕਿਹਾ ਕਿ ਈ ਵੇਸਟ ਦੀ ਸਹੀ ਸੰਭਾਲ ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ ਮਨੁੱਖੀ ਸਿਹਤ ਅਤੇ ਕੁਦਰਤੀ ਸਰੋਤਾ ਦੀ ਰੱਖਿਆ ਲਈ ਵੀ ਬੇਹਦ ਜਰੂਰੀ ਹੈ। ਦੀਵਾਨ ਦੇ ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਦੱਸਿਆ ਕਿ ਦੀਵਾਨ ਵੱਲੋਂ ਕੀਤੀ ਗਈ ਇਹ ਵੱਡੀ ਦੂਰਅੰਦੇਸ਼ੀ ਪਹਿਲ ਵਾਤਾਵਰਣ ਸੰਬੰਧੀ ਲਾਗੂ ਨਿਯਮਾਂ ਦੀ ਪਾਲਣਾ ਨੂੰ ਮਜਬੂਤ ਕਰਨ ਦੇ ਨਾਲ-ਨਾਲ ਸੀਕੇਡੀ ਸੰਸਥਾਵਾਂ ਦੇ ਈ ਵੇਸਟ ਸੰਬੰਧੀ ਪ੍ਰਬੰਧਕੀ ਕੰਮ ਨੂੰ ਵੀ ਸੁਚਾਰੂ ਬਣਾਵੇਗੀ ਅਤੇ ਵਿਿਦਆਰਥੀਆਂ ਅਤੇ ਸਟਾਫ ਵਿਚ ਈ ਵੇਸਟ ਦੀ ਸਹੀ ਸੰਭਾਲ ਸਬੰਧੀ ਜਾਗਰੂਕਤਾ ਵੀ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਕੇਵਲ ਤਕਨਾਲਿਜੀ ਦੀ ਵਰਤੋ ਦੇ ਨਾਲ ਉਸ ਤੋਂ ਪੈਦਾ ਹੋਣ ਵਾਲੇ ਵੇਸਟ ਨੂੰ ਹਟਾਉਂਣਾ ਹੀ ਨਹੀਂ ਸਗੋਂ ਕੂੜੇ ਨੂੰ ਸਹੀ ਹੱਥਾਂ ਤੱਕ ਪਹੁੰਚਾ ਕੇ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਉਂਣਾ ਹੈ ਜਿਸ ਦੀ ਜਿੰਮੇਵਾਰੀ ਸਾਡੀ ਆਪਣੀ ਹੀ ਹੈ। ਫੁਲਕਾਰੀ ਡਬਲਿਯੂਓਏ ਦੇ ਚੇਅਰਪਰਸਨ ਕਵਿਤਾ ਕਾਹਲੋਂ ਅਤੇ ਈ ਵੇਸਟ ਹੈੱਡ ਮੀਨਾਕਸ਼ੀ ਖੰਨਾ ਨੇ ਦੀਵਾਨ ਵੱਲੋਂ ਇਸ ਵਾਤਾਵਰਣ ਪੱਖੀ ਉਪਰਾਲੇ ਵਿਚ ਸਹਿਯੋਗ ਦੇਣ ਤੇ ਧੰਨਵਾਦ ਪ੍ਰਗਟ ਕਰਦਿਆ ਕਿਹਾ ਕਿ ਦੋਹਾਂ ਸੰਸਥਾਵਾਂ ਦਾ ਇਹ ਸਾਂਝਾ ਉਪਰਾਲਾ ਈ ਵੇਸਟ ਦੀ ਸਹੀ ਸੰਭਾਲ ਅਤੇ ਸਾਫ ਸੁਥਰੇ ਹਰਿਆਵਲੇ ਵਾਤਾਵਰਣ ਦੀ ਸਿਰਜਣਾ ਵਿਚ ਸਹਾਇਕ ਸਾਬਤ ਹੋਵੇਗਾ।