ਪੰਜ ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੋੜਾ ਫਾਟਕ ਸਥਿਤ ਧਰਮਪੁਰਾ ਇਲਾਕੇ ਵਿਚ ਇਕ ਔਰਤ ਨੇ ਘਰ ਪਰਤ ਰਹੀ ਬੱਚੀ ਨੂੰ ਘਸੀਟ-ਘਸੀਟ ਕੇ ਕੁੱਟ ਦਿੱਤਾ। ਸਾਰੀ ਘਟਨਾ ਸੀਸੀ ਕੈਮਰੇ ਵਿਚ
Publish Date: Fri, 02 Oct 2026 07:19 PM (IST)
Updated Date: Fri, 02 Oct 2026 07:22 PM (IST)
ਇਲਾਕੇ ਦੇ ਲੋਕ ਬੋਲੇ, ਮੁਲਜ਼ਮ ਔਰਤ ਦੀ ਮਾਨਸਿਕ ਹਾਲਤ ਹੈ ਖ਼ਰਾਬ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੋੜਾ ਫਾਟਕ ਸਥਿਤ ਧਰਮਪੁਰਾ ਇਲਾਕੇ ਵਿਚ ਇਕ ਔਰਤ ਨੇ ਘਰ ਪਰਤ ਰਹੀ ਬੱਚੀ ਨੂੰ ਘਸੀਟ-ਘਸੀਟ ਕੇ ਕੁੱਟ ਦਿੱਤਾ। ਸਾਰੀ ਘਟਨਾ ਸੀਸੀ ਕੈਮਰੇ ਵਿਚ ਕੈਦ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਕੁੱਟਮਾਰ ਕਰਨ ਵਾਲੀ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਪਰਿਵਾਰ ਨੇ ਸਰਕਾਰ ਅਤੇ ਸੀਪੀ ਤੋਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਔਰਤ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਹਾਲਾਕਿ ਘਟਨਾ ਨੂੰ ਲੈ ਕੇ ਕੋਈ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪ੍ਰਿਅੰਕਾ ਨੇ ਦੱਸਿਆ ਕਿ ਉਹ ਆਪਣੇ ਪਤੀ ਪੰਕਜ ਅਤੇ ਪੰਜ ਸਾਲ ਦੀ ਬੇਟੀ ਮਾਨਤਾ ਨਾਲ ਧਰਮਪੁਰਾ ਇਲਾਕੇ ਵਿਚ ਰਹਿੰਦੀ ਹੈ। ਪਤੀ ਕਿਸੇ ਤਰ੍ਹਾਂ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ। ਵੀਰਵਾਰ ਰਾਤ ਉਨ੍ਹਾਂ ਨੇ ਬੇਟੀ ਨੂੰ ਘਰ ਦਾ ਸਮਾਨ ਲਿਆਉਣ ਲਈ ਘਰ ਦੇ ਨੇੜੇ ਇਕ ਦੁਕਾਨ ਤੇ ਭੇਜਿਆ ਸੀ। ਪਰਤਦਿਆਂ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਦੀ ਨਜ਼ਰ ਬੱਚੀ ਤੇ ਪਈ ਤਾਂ ਉਸ ਨੇ ਬੱਚੀ ਦਾ ਪਿੱਛਾ ਕਰਕੇ ਉਸ ਨੂੰ ਫੜ ਲਿਆ। ਔਰਤ ਨੇ ਬੱਚੀ ਨੂੰ ਪਹਿਲਾਂ ਗਲੀ ਵਿਚ ਘਸੀਟਿਆ ਅਤੇ ਫਿਰ ਚੌਰਾਹੇ ਤੇ ਲੈ ਜਾ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ। ਜਦੋਂ ਇੱਕ ਔਰਤ ਬੱਚੀ ਨੂੰ ਬਚਾਉਣ ਪਹੁੰਚੀ ਤਾਂ ਮੁਲਜ਼ਮ ਔਰਤ ਨੇ ਬੱਚੀ ਨੂੰ ਛੱਡ ਕੇ ਬਚਾਉਣ ਆਈ ਔਰਤ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ। ਬਚਾਅ ਕਰਨ ਪਹੁੰਚੀ ਔਰਤ ਵੀ ਉੱਥੋਂ ਆਪਣੀ ਜਾਨ ਬਚਾਉਂਦੀ ਹੋਈ ਭੱਜ ਗਈ। ਇਸ ਦੌਰਾਨ ਬੱਚੀ ਨੂੰ ਪੜ੍ਹਾਉਣ ਵਾਲੀ ਔਰਤ ਉੱਥੇ ਪਹੁੰਚੀ ਅਤੇ ਉਸ ਨੇ ਔਰਤ ਤੋਂ ਬੱਚੀ ਨੂੰ ਛੁਡਾਇਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ਤੇ ਪਹੁੰਚੇ ਅਤੇ ਬੱਚੀ ਨੂੰ ਉਸ ਦੇ ਪਰਿਵਾਰ ਕੋਲ ਪਹੁੰਚਾਇਆ। ਲੋਕਾਂ ਨੇ ਦੋਸ਼ ਲਾਇਆ ਕਿ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਹ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹਿ ਚੁੱਕੀ ਹੈ।