- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀਰਵਾਰ ਨੂੰ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ। ਸੰਗਤਾਂ ਨੇ ਹੋਈ ਹਲਕੀ ਬਰਫਬਾਰੀ ਦਾ ਆਨੰਦ ਲਿਆ ਅਤੇ ਦਰਸ਼ਨ ਦੀਦਾਰ ਕੀਤੇ।

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀਰਵਾਰ ਨੂੰ ਇਸ ਸਾਲ ਦੀ ਪਹਿਲੀ ਬਰਫਬਾਰੀ ਹੋਈ ਹੈ। ਸੰਗਤਾਂ ਨੇ ਹੋਈ ਹਲਕੀ ਬਰਫਬਾਰੀ ਦਾ ਆਨੰਦ ਲਿਆ ਅਤੇ ਦਰਸ਼ਨ ਦੀਦਾਰ ਕੀਤੇ। ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 10 ਅਕਤੂਬਰ ਨੂੰ ਰਸਮੀ ਤੌਰ 'ਤੇ ਸਮਾਪਤ ਹੋ ਜਾਵੇਗੀ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਵੀਰਵਾਰ ਨੂੰ ਇਸ ਸਾਲ ਦੀ ਪਹਿਲੀ ਬਰਫਬਾਰੀ ਸੰਗਰਾਂਦ ਮੌਕੇ ਹੋਈ ਹੈ। ਇਸ ਸਾਲ ਦੀ ਯਾਤਰਾ 23 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲੇ ਗਏ ਸਨ। ਕਿਵਾੜ ਖੁੱਲ੍ਹਣ ਤੋਂ ਬਾਅਦ ਭਾਰਤ ਅਤੇ ਵਿਦੇਸ਼ਾਂ ਤੋਂ ਹੁਣ ਤੱਕ 3 ਲੱਖ 27 ਹਜਾਰ ਤੋਂ ਵੱਧ ਸ਼ਰਧਾਲੂ ਦਰਸ਼ਨ ਕਰਨ ਕਰ ਚੱਕੇ ਹਨ।
ਸ਼ਰਧਾਲੂਆਂ ਦਾ ਉਤਸ਼ਾਹ ਪੂਰੀ ਯਾਤਰਾ ਦੌਰਾਨ ਦੇਖਣਯੋਗ ਰਿਹਾ, ਜੋ ਪਿਛਲੇ ਸਾਲਾਂ ਨਾਲੋਂ ਰਿਕਾਰਡ ਹੈ। ਇਸ ਸਮੇਂ ਹੇਮਕੁੰਟ ਘਾਟੀ ਵਿਖੇ ਸੁਹਾਵਣੇ ਅਤੇ ਮਨਮੋਹਕ ਕੁਦਰਤੀ ਦ੍ਰਿਸ਼ ਦਾ ਆਨੰਦ ਲੈਣ ਲਈ ਸਮੇਂ ਸਿਰ ਸੰਗਤਾਂ ਨੂੰ ਯਾਤਰਾ ਕਰਨੀ ਚਾਹੀਦੀ ਹੈ। ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉੱਤਰਾਖੰਡ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸੁਰੱਖਿਆ ਬਲਾਂ, ਫੌਜ, ਵਲੰਟੀਅਰਾਂ ਅਤੇ ਸਮੁੱਚੀ ਸੰਗਤ ਦਾ ਯਾਤਰਾ ਦੌਰਾਨ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਹੈ।
ਉਨ੍ਹਾਂ ਬੇਨਤੀ ਕੀਤੀ ਕਿ ਸਾਰੇ ਸਬੰਧਤ ਵਿਭਾਗ ਅਤੇ ਵਲੰਟੀਅਰ ਯਾਤਰਾ ਦੇ ਬਾਕੀ ਸਮੇਂ ਦੌਰਾਨ ਆਪਣੀ ਨਿਰਸਵਾਰਥ ਸੇਵਾ ਜਾਰੀ ਰੱਖਣ, ਤਾਂ ਜੋ ਯਾਤਰਾ ਆਖਰੀ ਦਿਨ ਤੱਕ ਸੁਰੱਖਿਅਤ, ਅਨੁਸ਼ਾਸਿਤ ਅਤੇ ਸ਼ਰਧਾਲੂ-ਅਨੁਕੂਲ ਰਹੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ 10 ਅਕਤੂਬਰ ਤੋਂ ਪਹਿਲਾਂ ਆਪਣੀ ਯਾਤਰਾ ਪੂਰੀ ਕਰ ਲੈਣ। ਇਸ ਤੋਂ ਬਾਅਦ ਉੱਚ ਹਿਮਾਲਿਆਈ ਖੇਤਰਾਂ ਵਿਚ ਸਰਦੀਆਂ ਦੀ ਬਰਫ਼ਬਾਰੀ ਕਾਰਨ ਕਿਵਾੜ ਬੰਦ ਰਹਿਣਗੇ।