- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਤਿਉਹਾਰੀ ਸੀਜ਼ਨ ਵਿਚ ਗੰਦਗੀ ਫੈਲਣ ਨੂੰ ਲੈ ਕੇ ਨਗਰ ਨਿਗਮ ਨੇ ਕੂੜਾ ਲਿਫਟਿੰਗ ਕਰ ਰਹੀ ਕੰਪਨੀ ਆਯੂਸ਼ੀ ਹਾਈਜੀਨ ਐਂਡ ਕੇਅਰ ਪ੍ਰਾਈਵੇਟ

ਮਸ਼ੀਨਰੀ ਤੇ ਮੈਨਪਾਵਰ ਦੀ ਘਾਟ ਕਾਰਨ ਡੋਰ ਟੂ ਡੋਰ ਕੂੜਾ ਲਿਫਟਿੰਗ ਪ੍ਰਭਾਵਿਤ, ਹਰ ਵਾਰਡ ਵਿਚ 5 ਗੱਡੀਆਂ-ਪੂਰੀ ਮੈਨਪਾਵਰ ਲਗਾਉਣ ਲਈ ਕਿਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਤਿਉਹਾਰੀ ਸੀਜ਼ਨ ਵਿਚ ਗੰਦਗੀ ਫੈਲਣ ਨੂੰ ਲੈ ਕੇ ਨਗਰ ਨਿਗਮ ਨੇ ਕੂੜਾ ਲਿਫਟਿੰਗ ਕਰ ਰਹੀ ਕੰਪਨੀ ਆਯੂਸ਼ੀ ਹਾਈਜੀਨ ਐਂਡ ਕੇਅਰ ਪ੍ਰਾਈਵੇਟ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਹੈ। ਜਿਸ ਵਿਚ ਪੂਰੀ ਮਸ਼ੀਨਰੀ ਤੇ ਮੈਨਪਾਵਰ ਨਾ ਲਗਾਏ ਜਾਣ ਕਾਰਨ ਕੰਪਨੀ ਨੂੰ ਅਗਲੀ ਵਾਰ ਨਿਯਮਾਂ ਮੁਤਾਬਕ ਜੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਗਈ ਹੈ। ਇਹ ਨੋਟਿਸ 6 ਨਵੰਬਰ ਤੋਂ ਲੈ ਕੇ 11 ਨਵੰਬਰ ਤੱਕ ਵੱਖ-ਵੱਖ ਥਾਵਾਂ ’ਤੇ ਸਫ਼ਾਈ ਨੂੰ ਲੈ ਕੇ ਕੀਤੇ ਗਏ ਨਿਰੀਖਣ ਵਿੱਚ ਪਾਈਆਂ ਗਈਆਂ ਖਾਮੀਆਂ ਨੂੰ ਲੈ ਕੇ ਭੇਜਿਆ ਗਿਆ ਹੈ।
ਵੈਸਟ ਜ਼ੋਨ ਦੇ 12 ਵਾਰਡਾਂ ਵਿੱਚ ਕਰ ਰਹੀ ਕੰਮ
ਆਯੂਸ਼ੀ ਹਾਈਜੀਨ ਐਂਡ ਪ੍ਰਾਈਵੇਟ ਕੰਪਨੀ ਨੇ 6 ਅਕਤੂਬਰ ਤੋਂ ਡੋਰ ਟੂ ਡੋਰ ਕੂੜਾ ਲਿਫਟਿੰਗ, ਟਰਾਂਸਪੋਰਟੇਸ਼ਨ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕੀਤਾ ਹੈ। ਜਿਸ ਵਿਚ ਕੰਪਨੀ ਨੂੰ ਵਰਤਮਾਨ ਵਿੱਚ 13 ਵਾਰਡਾਂ ਦਿੱਤੀਆਂ ਗਈਆਂ ਹਨ। ਇਸ ਵਿਚ ਅੱਗੇ ਕੰਪਨੀ ਵੈਸਟ ਦੀਆਂ ਸਾਰੀਆਂ 20 ਵਾਰਡਾਂ ਵਿਚ ਡੋਰ ਟੂ ਡੋਰ ਲਿਫਟਿੰਗ ਕਰੇਗੀ। ਇਸ ਵਿਚ ਕੰਪਨੀ ਨੇ ਕਰੀਬ 49 ਮਿੰਨੀ ਟਿੱਪਰ ਲਗਾਏ ਹਨ, ਉੱਥੇ ਹੀ ਕੰਪਨੀ ਨੂੰ ਹਰ ਵਾਰਡ ਵਿੱਚ 5 ਮਿੰਨੀ ਟਿੱਪਰ ਲਗਾਉਣ ਲਈ ਕਿਹਾ ਗਿਆ ਹੈ। ਨਿਗਮ ਨੇ ਨੋਟਿਸ ਵਿਚ ਸਪੱਸ਼ਟ ਕੀਤਾ ਹੈ ਕਿ ਮਸ਼ੀਨਰੀ ਤੇ ਮੈਨਪਾਵਰ ਪੂਰੀ ਨਾ ਲਗਾਉਣ ਕਾਰਨ ਘਰਾਂ ਤੋਂ ਕੂੜਾ ਨਹੀਂ ਉੱਠ ਸਕਿਆ। ਇਸ ਵਿਚ ਮਜਬੂਰੀ ਵਿਚ ਲੋਕਾਂ ਨੂੰ ਸੜਕਾਂ ’ਤੇ ਕੂੜਾ ਸੁੱਟਣਾ ਪਿਆ। ਇਹੀ ਨਹੀਂ ਨਾਰਾਇਣਗੜ੍ਹ ਟਰਾਂਸਫਰ ਸਟੇਸ਼ਨ ਤੋਂ ਵੀ ਤਾਜ਼ਾ ਕੂੜਾ ਨਹੀਂ ਚੁੱਕਿਆ ਗਿਆ। ਨਿਗਮ ਨੇ ਕਿਹਾ ਕਿ ਅੱਗੇ ਕੰਪਨੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨਿਗਮ ਪੂਰੀ ਮਾਨੀਟਰਿੰਗ ਰੱਖੇ, ਸੈਨੇਟਰੀ ਇੰਸਪੈਕਟਰ ਹੋਵੇ ਜਵਾਬਦੇਹ: ਯੂਨੁਸ ਕੁਮਾਰ
ਨਗਰ ਨਿਗਮ ਦੇ ਸਿਹਤ ਵਿਭਾਗ ਨੂੰ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਸਹੀ ਢੰਗ ਨਾਲ ਮਾਨੀਟਰਿੰਗ ਕਰਨੀ ਚਾਹੀਦੀ ਹੈ। ਇਸ ਵਿੱਚ ਚੀਫ਼ ਤੇ ਸੈਨੇਟਰੀ ਇੰਸਪੈਕਟਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕੋਈ ਵੀ ਕੰਪਨੀ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿਚ ਨਾਕਾਮ ਰਹਿੰਦੀ ਹੈ ਤਾਂ ਦਿਖਾਵੇ ਵਾਲੀ ਕਾਰਵਾਈ ਨਾ ਕਰਕੇ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਸ਼ਹਿਰ ਵਿਚ ਦੋ ਕੰਪਨੀਆਂ ਤੋਂ ਇਲਾਵਾ ਮਕੈਨੀਕਲ ਸਵੀਪਿੰਗ ਦੇ ਠੇਕੇ ਦਿੱਤੇ ਗਏ ਹਨ, ਇਸ ਦੇ ਬਾਵਜੂਦ ਸੜਕਾਂ ’ਤੇ ਕੂੜਾ ਦਿਖਣਾ ਨਿਗਮ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰ ਰਿਹਾ ਹੈ।
ਗੱਡੀਆਂ ਪੂਰੀਆਂ ਲੱਗਣ, ਡੇਲੀ ਰਿਪੋਰਟ ਲਈ ਜਾਵੇ: ਸ਼ਮਸ਼ੇਰ ਸਿੰਘ
ਵਾਰਡ ਨੰਬਰ 71 ਦੇ ਢਪਈ ਪੰਨੂ ਚੌਕ, ਪੱਪੂ ਕਬਾੜੀਆ ਵਾਲਾ ਮੁੱਖ ਬਾਜ਼ਾਰ ਵਿੱਚ ਪੱਕੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਇਲਾਕੇ ਵਿਚ ਡੋਰ ਟੂ ਡੋਰ ਕੂੜਾ ਲਿਫਟਿੰਗ ਰੈਗੂਲਰ ਤੌਰ ’ਤੇ ਹੋਣੀ ਚਾਹੀਦੀ ਹੈ। ਘਰਾਂ ਤੋਂ ਰੈਗੂਲਰ ਤੌਰ ’ਤੇ ਕੂੜਾ ਨਾ ਉੱਠਣ ਕਾਰਨ ਗੰਦਗੀ ਸੜਕਾਂ ਜਾਂ ਮੁਹੱਲਿਆਂ ਵਿੱਚ ਦਿਖਾਈ ਦਿੰਦੀ ਹੈ। ਇਸ ਵਿੱਚ ਵਾਰਡ ਵਾਈਜ਼ ਰੋਜ਼ਾਨਾ ਡੋਰ ਟੂ ਡੋਰ ਕੂੜਾ ਲਿਫਟਿੰਗ ਦੀ ਰਿਪੋਰਟ ਲਈ ਜਾਣੀ ਚਾਹੀਦੀ ਹੈ। ਉੱਥੇ ਹੀ ਕੰਪਨੀ ਦੀ ਲਾਪ੍ਰਵਾਹੀ ਦਿਖਾਈ ਦਿੰਦੀ ਹੈ ਤਾਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਸਫ਼ਾਈ ਵਿਵਸਥਾ ’ਚ ਲਾਪ੍ਰਵਾਹੀ ਬਰਦਾਸ਼ਤ ਨਹੀਂ: ਮੇਅਰ
ਸ਼ਹਿਰ ਦੀ ਸਫ਼ਾਈ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੋ ਵੀ ਕੰਪਨੀ ਲਾਪ੍ਰਵਾਹੀ ਕਰੇਗੀ, ਉਸ ਨੂੰ ਨਿਯਮਾਂ ਮੁਤਾਬਕ ਜੁਰਮਾਨਾ ਲਗਾਇਆ ਜਾਵੇਗਾ। ਉੱਥੇ ਹੀ ਘੋਰ ਲਾਪ੍ਰਵਾਹੀ ਮਿਲਣ ’ਤੇ ਨਿਗਮ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।