ਕਰਿਆਨੇ ਦੀ ਦੁਕਾਨ ’ਚ ਪੰਜਵੀਂ ਚੋਰੀ, ਦੋ ਲੱਖ ਦਾ ਸਾਮਾਨ ਉਡਾਇਆ
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਬੀਤੀ ਰਾਤ ਚੋਰਾਂ ਦੁਆਰਾ ਰਈਆ ਵਿਖੇ ਜੀਟੀ ਰੋਡ ਤੇ ਸਥਿਤ ਪ੍ਰੇਮ ਦੀ ਹੱਟੀ ਨਾਮ ਦੀ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਦੋ ਲੱਖ
Publish Date: Tue, 18 Aug 2026 04:33 PM (IST)
Updated Date: Tue, 18 Aug 2026 04:36 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਬੀਤੀ ਰਾਤ ਚੋਰਾਂ ਦੁਆਰਾ ਰਈਆ ਵਿਖੇ ਜੀਟੀ ਰੋਡ ਤੇ ਸਥਿਤ ਪ੍ਰੇਮ ਦੀ ਹੱਟੀ ਨਾਮ ਦੀ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਦੋ ਲੱਖ ਦਾ ਸਮਾਨ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਇਥੇ ਵਰਨਣਯੋਗ ਹੈ ਕਿ ਇਸ ਦੁਕਾਨ ਵਿਚ ਚੋਰੀ ਦੀ ਇਹ ਪੰਜਵੀਂ ਵਾਰਦਾਤ ਹੈ। ਦੁਕਾਨ ਦੇ ਮਲਿਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਸੀਂ ਦੁਕਾਨ ਦੀ ਰਾਖੀ ਲਈ ਪਹਿਰੇਦਾਰ ਰੱਖਿਆ ਹੋਇਆ ਹੈ ਜੋ ਸਾਡੀ ਦੁਕਾਨ ਦੇ ਬਾਹਰ ਸਾਰੀ ਪਹਿਰਾ ਦਿੰਦਾ ਹੈ। ਸਵੇਰੇ ਛੇ ਵਜੇ ਜਦ ਉਹ ਆਪਣੀ ਡਿਊਟੀ ਖਤਮ ਕਰਕੇ ਗਿਆ ਤਾਂ 6-05 ਤੇ ਚੋਰ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਤੇ ਕੁਝ ਮਿੰਟਾਂ ਵਿਚ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੋ ਲੱਖ ਰੁਪਏ ਦੀ ਕੀਮਤ ਦੀਆਂ ਸਿਗਰਟਾਂ ਚੋਰੀ ਕਰਕੇ ਲੈ ਗਏ। ਉਨ੍ਹਾਂ ਦੁਖੀ ਲਹਿਜੇ ਵਿਚ ਦੱਸਿਆ ਕਿ ਪਹਿਲਾਂ ਚਾਰ ਵਾਰੀ ਸਾਡਾ ਨੁਕਸਾਨ ਹੋ ਚੁੱਕਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਸੀਂ ਤਾਂ ਹੁਣ ਦੁਕਾਨ ਹੀ ਬੰਦ ਕਰਨ ਦੀ ਸੋਚ ਰਹੇ ਹਾਂ।