- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫਿਰੋਜ਼ਪੁਰ ਮੰਡਲ ਅਤੇ ਤਾਲਮੇਲ ਵਾਲੇ ਮੰਡਲਾਂ ਵੱਲੋਂ ਸਾਲ 2026 ਦੇ ਤਿਉਹਾਰੀ ਸੀਜ਼ਨ ਦੌਰਾਨ ਸਪੈਸ਼ਲ ਟਰੇਨਾਂ ਦੇ 168 ਫੇਰੇ (ਟ੍ਰਿਪ) ਸੰਚਾਲਿਤ ਕੀਤੇ ਗਏ, ਜਿਸ ਨਾਲ ਲਗਭਗ 58 ਲੱਖ ਯਾਤਰੀਆਂ ਦਾ ਸਫ਼ਰ

ਸਾਲ 2025 ਵਿਚ ਇਸੇ ਮਿਆਦ ਵਿਚ ਸਪੈਸ਼ਲ ਟਰੇਨਾਂ ਦੇ 128 ਫੇਰੇ ਸੰਚਾਲਿਤ ਕੀਤੇ ਸਨ, 49 ਲੱਖ ਯਾਤਰੀਆਂ ਨੇ ਉਠਾਇਆ ਸੀ ਲਾਭ
ਫਿਰੋਜ਼ਪੁਰ ਮੰਡਲ ਦਾ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਤਿਉਹਾਰੀ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਫਿਰੋਜ਼ਪੁਰ ਮੰਡਲ ਅਤੇ ਤਾਲਮੇਲ ਵਾਲੇ ਮੰਡਲਾਂ ਵੱਲੋਂ ਸਾਲ 2026 ਦੇ ਤਿਉਹਾਰੀ ਸੀਜ਼ਨ ਦੌਰਾਨ ਸਪੈਸ਼ਲ ਟਰੇਨਾਂ ਦੇ 168 ਫੇਰੇ (ਟ੍ਰਿਪ) ਸੰਚਾਲਿਤ ਕੀਤੇ ਗਏ, ਜਿਸ ਨਾਲ ਲਗਭਗ 58 ਲੱਖ ਯਾਤਰੀਆਂ ਦਾ ਸਫ਼ਰ ਸੁਰੱਖਿਅਤ, ਸੁਗਮ ਤੇ ਆਰਾਮਦਾਇਕ ਬਣਿਆ। ਜਦੋਂਕਿ ਪਿਛਲੇ ਸਾਲ (2025 ਵਿੱਚ) ਇਸੇ ਮਿਆਦ ਵਿਚ 128 ਫੇਰੇ ਸੰਚਾਲਿਤ ਕੀਤੇ ਗਏ ਸਨ, ਜਿਨ੍ਹਾਂ ਦਾ ਤਕਰੀਬਨ 49 ਲੱਖ ਯਾਤਰੀਆਂ ਨੇ ਲਾਭ ਉਠਾਇਆ ਸੀ। ਇਸ ਤਰ੍ਹਾਂ ਫਿਰੋਜ਼ਪੁਰ ਮੰਡਲ ਨੇ ਸਾਲ 2026 ਵਿਚ ਪਿਛਲੇ ਸਾਲ ਦੀ ਤੁਲਨਾ ਵਿੱਚ ਸਪੈਸ਼ਲ ਟਰੇਨਾਂ ਦੇ 40 ਫੇਰੇ (ਟ੍ਰਿਪ) ਵੱਧ ਸੰਚਾਲਿਤ ਕੀਤੇ ਅਤੇ ਯਾਤਰੀਆਂ ਦੀ ਗਿਣਤੀ ਵਿੱਚ ਲਗਭਗ 9 ਲੱਖ ਦਾ ਵਾਧਾ ਦਰਜ ਕੀਤਾ ਗਿਆ। ਭਾਵ ਫਿਰੋਜ਼ਪੁਰ ਮੰਡਲ ਨੇ ਇਸ ਸਾਲ ਤਿਉਹਾਰੀ ਸੀਜ਼ਨ ਦੌਰਾਨ ਸੰਚਾਲਨ ਪ੍ਰਦਰਸ਼ਨ ਵਿਚ ਜ਼ਿਕਰਯੋਗ ਸੁਧਾਰ ਦਰਜ ਕੀਤਾ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਮੰਡਲ ਵਿੱਚ ਪ੍ਰਤੀ ਦਿਨ ਯਾਤਰੀਆਂ ਦੀ ਗਿਣਤੀ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ। ਪਿਛਲੇ ਸਾਲ ਪ੍ਰਤੀ ਦਿਨ ਲਗਭਗ 1.10 ਲੱਖ ਯਾਤਰੀ ਯਾਤਰਾ ਕਰ ਰਹੇ ਸਨ, ਇਸ ਸਾਲ ਇਹ ਗਿਣਤੀ ਵਧ ਕੇ ਲਗਭਗ 1.28 ਲੱਖ ਹੋ ਗਈ। ਇਸ ਤਰ੍ਹਾਂ ਪ੍ਰਤੀ ਦਿਨ ਲਗਭਗ 17,500 ਵਾਧੂ ਯਾਤਰੀਆਂ ਨੂੰ ਯਾਤਰਾ ਸਹੂਲਤ ਉਪਲਬਧ ਕਰਵਾਈ ਗਈ। ਕੁੱਲ ਯਾਤਰੀਆਂ ਵਿੱਚੋਂ ਲਗਭਗ 56 ਲੱਖ ਯਾਤਰੀਆਂ ਨੇ ਨਿਯਮਤ ਰੇਲ ਸੇਵਾਵਾਂ ਰਾਹੀਂ ਅਤੇ 1.54 ਲੱਖ ਯਾਤਰੀਆਂ ਨੇ ‘ਟਰੇਨ ਆਨ ਡਿਮਾਂਡ’ ਦੇ ਆਧਾਰ ’ਤੇ ਸੰਚਾਲਿਤ ਵਿਸ਼ੇਸ਼ ਟਰੇਨਾਂ ਰਾਹੀਂ ਮੰਜ਼ਿਲ ਤੱਕ ਯਾਤਰਾ ਕੀਤੀ।
ਵਾਧੂ ਕੋਚ ਜੋੜਨ (ਆਗਮੈਂਟੇਸ਼ਨ) ਵਿਚ 43 ਫ਼ੀਸਦੀ ਦਾ ਵਾਧਾ
ਫਿਰੋਜ਼ਪੁਰ ਮੰਡਲ ਵੱਲੋਂ ਵੱਧ ਮੰਗ ਵਾਲੇ ਰੇਲ ਮਾਰਗਾਂ ’ਤੇ ਸਮਰੱਥਾ ਨੂੰ ਵੱਧ ਤੋਂ ਵੱਧ ਕਰਨ ਲਈ, ਤਿਉਹਾਰੀ ਮਿਆਦ ਦੌਰਾਨ ਨਿਯਮਤ ਟਰੇਨਾਂ ਵਿਚ ਕੁੱਲ 77 ਵਾਧੂ ਕੋਚ ਲਗਾਏ ਗਏ, ਜਦੋਂਕਿ ਪਿਛਲੇ ਸਾਲ ਇਸੇ ਮਿਆਦ ਵਿੱਚ 54 ਕੋਚ ਲਗਾਏ ਗਏ ਸਨ। ਵਾਧੂ ਕੋਚ ਲਗਾਉਣ ਦੇ ਮਾਮਲੇ ਵਿਚ ਪਿਛਲੇ ਸਾਲ ਦੀ ਮਿਆਦ ਦੀ ਤੁਲਨਾ ਵਿੱਚ ਲਗਭਗ 43 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਸੰਜੀਵ ਕੁਮਾਰ, ਡੀਆਰਐਮ (ਫਿਰੋਜ਼ਪੁਰ ਮੰਡਲ) ਨੇ ਕਿਹਾ ਕਿ ਫਿਰੋਜ਼ਪੁਰ ਮੰਡਲ ਨੇ ਸਪੈਸ਼ਲ ਸੇਵਾਵਾਂ ਰਾਹੀਂ ਅਤੇ ਮੰਗ ਦੀ ਅਸਲ ਸਮੇਂ (ਰੀਅਲ-ਟਾਈਮ) ਨਿਗਰਾਨੀ ਦੇ ਸੁਮੇਲ ਨਾਲ ਲੱਖਾਂ ਤਿਉਹਾਰੀ ਯਾਤਰੀਆਂ ਲਈ ਭਰੋਸੇਯੋਗ ਸੰਪਰਕ ਅਤੇ ਬਿਹਤਰ ਯਾਤਰਾ ਯਕੀਨੀ ਬਣਾਈ ਹੈ। ਮੰਡਲ ਯਾਤਰੀਆਂ ਦੇ ਹਿੱਤ ਵਾਲੇ ਇਸ ਯਤਨ ਨੂੰ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰੱਖੇਗਾ।