ਪਸ਼ੂਆਂ ਦੀਆਂ ਬਿਮਾਰੀਆਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲੱਗਾ ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਕ੍ਰਿਸ਼ੀ ਵਿਿਗਆਨ ਕੇਂਦਰ, ਅੰਮ੍ਰਿਤਸਰ ਵੱਲੋਂ ਪਸ਼ੂ ਪਾਲਣ ਵਿਭਾਗ, ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੰਡ ਹਰਸ਼ਾ ਛੀਨਾ ਵਿਖੇ ਦੁਧਾਰੂ ਪਸ਼ੂਆਂ ਵਿਚ ਥਣਾਂ ਦੀ ਸੋਜ
Publish Date: Thu, 20 Aug 2026 04:20 PM (IST)
Updated Date: Thu, 20 Aug 2026 04:24 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧੀਨ ਕ੍ਰਿਸ਼ੀ ਵਿਿਗਆਨ ਕੇਂਦਰ, ਅੰਮ੍ਰਿਤਸਰ ਵੱਲੋਂ ਪਸ਼ੂ ਪਾਲਣ ਵਿਭਾਗ, ਅੰਮ੍ਰਿਤਸਰ ਦੇ ਸਹਿਯੋਗ ਨਾਲ ਪਿੰਡ ਹਰਸ਼ਾ ਛੀਨਾ ਵਿਖੇ ਦੁਧਾਰੂ ਪਸ਼ੂਆਂ ਵਿਚ ਥਣਾਂ ਦੀ ਸੋਜ (ਮਾਸਟਾਈਟਿਸ) ਅਤੇ ਰਿਪੀਟ ਬ੍ਰੀਡਿੰਗ ਵਿਸ਼ੇ ’ਤੇ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਅਤੇ ਪ੍ਰਜਨਨ ਪ੍ਰਬੰਧਨ ਸਬੰਧੀ ਵਿਿਗਆਨਕ ਜਾਣਕਾਰੀ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਡਾ. ਕੰਵਰਪਾਲ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਿਗਆਨ), ਕੇਵੀਕੇ ਅੰਮ੍ਰਿਤਸਰ ਨੇ ਕਿਸਾਨਾਂ ਨੂੰ ਮਾਸਟਾਈਟਿਸ ਦੀ ਰੋਕਥਾਮ, ਨਿਯੰਤਰਣ ਅਤੇ ਸਹੀ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੁਧਾਰੂ ਪਸ਼ੂਆਂ ਵਿੱਚ ਰਿਪੀਟ ਬ੍ਰੀਡਿੰਗ ਦੀ ਸਮੱਸਿਆ ਦੇ ਕਾਰਨਾਂ ਅਤੇ ਇਸ ਦੀ ਪ੍ਰਭਾਵਸ਼ਾਲੀ ਸੰਭਾਲ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਕੈਲੀਫੋਰਨੀਆ ਮਾਸਟਾਈਟਿਸ ਟੈਸਟ (ਸੀਐਮਟੀ) ਕਿੱਟ ਰਾਹੀਂ ਸਬ-ਕਲੀਨੀਕਲ ਮਾਸਟਾਈਟਿਸ ਦੀ ਜਾਂਚ ਕਰਨ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਇਸ ਪ੍ਰਦਰਸ਼ਨ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਆਪਣੇ ਸਵਾਲਾਂ ਦੇ ਮਾਹਿਰਾਂ ਤੋਂ ਜਵਾਬ ਪ੍ਰਾਪਤ ਕੀਤੇ। ਡਾ. ਅਨੂ ਧੀਮਾਨ, ਵੈਟਰਨਰੀ ਅਫਸਰ, ਹਰਸ਼ਾ ਛੀਨਾ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਅਤੇ ਨੈਸ਼ਨਲ ਲਾਈਵਸਟਾਕ ਮਿਸ਼ਨ (ਐਨ ਐਲ ਐਮ) ਸਮੇਤ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ। ਡਾ. ਰਮਿੰਦਰ ਕੌਰ, ਪ੍ਰੋਫੈਸਰ (ਫਸਲ ਵਿਿਗਆਨ), ਨੇ ਖੇਤੀਬਾੜੀ ਫਸਲਾਂ ਵਿੱਚ ਖਾਦਾਂ ਅਤੇ ਨਦੀਨਨਾਸ਼ਕਾਂ ਦੀ ਸੰਤੁਲਿਤ ਵਰਤੋਂ, ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਲਈ ਖੇਤੀ ਮਸ਼ੀਨਰੀ ਦੀ ਢੁਕਵੀਂ ਵਰਤੋਂ ਬਾਰੇ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਮਿੱਟੀ ਦੀ ਜਾਂਚ ਲਈ ਨਮੂਨੇ ਇਕੱਠੇ ਕਰਨ ਦੀ ਸਹੀ ਵਿਧੀ ਅਤੇ ਮਿੱਟੀ ਜਾਂਚ ਦੇ ਆਧਾਰ ’ਤੇ ਖਾਦਾਂ ਦੀ ਵਰਤੋਂ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।