ਪਰਿਵਾਰ ਨੇ ਮਾਲ ਮੰਡੀ ਚੌਕ 'ਤੇ ਲਾਸ਼ ਰੱਖ ਕੇ ਦਿੱਤਾ ਧਰਨਾ, ਅਧਿਆਪਕਾ ਖ਼ਿਲਾਫ਼ ਐਫਆਈਆਰ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਲ ਮੰਡੀ ਸਥਿਤ ਸਾਰਾਗੜ੍ਹੀ ਸਕੂਲ ਦੀ ਵਿਿਦਆਰਥਣ ਕੋਮਲ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਨੇ ਆਖਿਰਕਾਰ ਅਧਿਆਪਕਾ ਖਿਲਾਫ
Publish Date: Thu, 01 Oct 2026 08:21 PM (IST)
Updated Date: Thu, 01 Oct 2026 08:22 PM (IST)
ਅਧਿਆਪਕਾ ਦੇ ਮਾੜੇ ਵਤੀਰੇ ਤੋਂ ਦੁਖੀ ਵਿਿਦਆਰਥਣ ਦੀ ਖੁਦਕੁਸ਼ੀ ਦਾ ਮਾਮਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਲ ਮੰਡੀ ਸਥਿਤ ਸਾਰਾਗੜ੍ਹੀ ਸਕੂਲ ਦੀ ਵਿਿਦਆਰਥਣ ਕੋਮਲ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਪੁਲਿਸ ਨੇ ਆਖਿਰਕਾਰ ਅਧਿਆਪਕਾ ਖਿਲਾਫ ਐਫਆਈਆਰ ਦਰਜ ਕਰ ਲਈ। ਕਾਰਵਾਈ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਮ੍ਰਿਤਕਾ ਦੇ ਪਰਿਵਾਰ ਨੇ ਮਾਲ ਮੰਡੀ ਚੌਂਕ ਤੇ ਲਾਸ਼ ਰੱਖ ਕੇ ਕਰੀਬ ਚਾਰ ਘੰਟੇ ਤੱਕ ਧਰਨਾ ਦਿੱਤਾ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਐਫਆਈਆਰ ਦਰਜ ਹੋਣ ਤੇ ਸ਼ਾਮ ਕਰੀਬ ਚਾਰ ਵਜੇ ਧਰਨਾ ਸਮਾਪਤ ਕੀਤਾ ਗਿਆ। ਪਰਿਵਾਰ ਦਾ ਦੋਸ਼ ਹੈ ਕਿ ਸਕੂਲ ਦੀ ਇੱਕ ਅਧਿਆਪਕਾ ਵੱਲੋਂ ਕੋਮਲ ਨਾਲ ਕਥਿਤ ਤੌਰ ਤੇ ਬੇਇੱਜ਼ਤੀ ਅਤੇ ਮਾੜਾ ਵਿਹਾਰ ਕੀਤਾ ਗਿਆ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਦੋ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਤੋਂ ਹੀ ਪਰਿਵਾਰ ਦੋਸ਼ੀ ਅਧਿਆਪਕਾ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਸੀ। ਕੱਲ੍ਹ ਹੋਈ ਸੀ ਵਿਿਦਆਰਥਣ ਦੀ ਮੌਤ, ਕਾਰਵਾਈ ਨਾ ਹੋਣ ਤੇ ਭੜਕਿਆ ਰੋਸ ਪਰਿਵਾਰ ਅਨੁਸਾਰ ਕੋਮਲ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਤੋਂ ਅਧਿਆਪਕਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਕਾਰਵਾਈ ਨਾ ਹੋਣ ਤੇ ਵੀਰਵਾਰ ਨੂੰ ਪਰਿਵਾਰ ਅਤੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਲਾਸ਼ ਲੈ ਕੇ ਮਾਲ ਮੰਡੀ ਚੌਂਕ ਪਹੁੰਚ ਗਏ ਅਤੇ ਸੜਕ ਤੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਕਾਰਨ ਚੌਂਕ ਵਿਚ ਆਵਾਜਾਈ ਵੀ ਪ੍ਰਭਾਵਿਤ ਰਹੀ। ਮ੍ਰਿਤਕਾ ਦੇ ਪਿਤਾ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਧੀ ਨਾਲ ਸਕੂਲ ਵਿਚ ਹੋਏ ਕਥਿਤ ਦੁਰਵਿਵਹਾਰ ਨੂੰ ਲੈ ਕੇ ਪਰਿਵਾਰ ਬਹੁਤ ਦੁਖੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਮੁਲਜਮ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਪਰਿਵਾਰ ਨਾਲ ਗੱਲਬਾਤ ਕੀਤੀ। ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਅਧਿਆਪਕਾ ਖਿਲਾਫ ਐਫਆਈਆਰ ਦਰਜ ਕੀਤੀ ਗਈ। ਇਸ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਦੌਰਾਨ ਵੱਖ-ਵੱਖ ਭਾਈਚਾਰਿਆਂ ਦੇ ਸੈਂਕੜੇ ਲੋਕ ਪਰਿਵਾਰ ਦੇ ਸਮਰਥਨ ਵਿੱਚ ਮੌਕੇ ਤੇ ਮੌਜੂਦ ਰਹੇ।