ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ’ਚ ਸਹੂਲਤਾਂ ਮੌਜੂਦ : ਡਾ. ਪ੍ਰੀਤਵਿਨ ਗੁਰਜਿੰਦਰ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਵਾਸੀਆਂ ਲਈ ਸ਼ੁਰੂ ਕੀਤੀ ਗਈ 10 ਲੱਖ ਤੱਕ ਦੇ ਮੁਫਤ, ਹਰ ਤਰ੍ਹਾਂ ਦੇ ਇਲਾਜ ਬੀਮਾ ਯੋਜਨਾ ਤਹਿਤ ਪੰਜਾਬ ਦੇ ਹਰ ਸਰਕਾਰੀ ਹਸਪਤਾਲਾਂ ਵਿੱਚ ਇਸ ਅਧੀਨ ਆਉਂਦੀਆਂ ਮੁਫਤ
Publish Date: Mon, 19 Oct 2026 04:32 PM (IST)
Updated Date: Mon, 19 Oct 2026 04:33 PM (IST)
ਗੁਰਜਿੰਦਰ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਵਾਸੀਆਂ ਲਈ ਸ਼ੁਰੂ ਕੀਤੀ ਗਈ 10 ਲੱਖ ਤੱਕ ਦੇ ਮੁਫਤ, ਹਰ ਤਰ੍ਹਾਂ ਦੇ ਇਲਾਜ ਬੀਮਾ ਯੋਜਨਾ ਤਹਿਤ ਪੰਜਾਬ ਦੇ ਹਰ ਸਰਕਾਰੀ ਹਸਪਤਾਲਾਂ ਵਿੱਚ ਇਸ ਅਧੀਨ ਆਉਂਦੀਆਂ ਮੁਫਤ ਸਿਹਤ ਸੇਵਾਵਾਂ ਵੱਡੇ ਪੱਧਰ ’ਤੇ ਉਪਲਬਧ ਹਨ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪ੍ਰੀਤਵਿਨ ਤੇ ਡਾ. ਰਜਨੀਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਵਲ ਸਰਜਨ ਡਾਕਟਰ ਭਾਰਤੀ ਧਵਨ ਦੀ ਰਹਿਨੁਮਾਈ ਹੇਠ ਤੇ ਪੰਜਾਬ ਸਰਕਾਰ ਦੇ ਮਹਿਕਮਾ ਸਿਹਤ ਵੱਲੋਂ ਜਾਰੀ ਹੋਈਆਂ ਗਾਈਡਲਾਈਨ ਤੇ ਹਦਾਇਤਾਂ ਅਨੁਸਾਰ ਹਸਪਤਾਲ ਵਿੱਚ ਮੌਜੂਦਾ ਸਿਹਤ ਸੇਵਾਵਾਂ ਵਿੱਚ ਹੋਰ ਵਾਧਾ ਕਰਦੇ ਹੋਏ, ਦੂਰਬੀਨ ਰਾਹੀਂ ਜਿਸ ਨੂੰ ਲੈਪਰੋਸਕੋਪੀ ਵੀ ਕਿਹਾ ਜਾਂਦਾ ਹੈ, ਦੀ ਸਰਜਰੀ ਤੋਂ ਇਲਾਵਾ ਬੇਹੱਦ ਕਾਰਗਰ, ਆਈਸੀਯੂ ਸੈਮੀ ਹਾਰਟ ਸਟੋ੍ਰਕ ਤੇ ਅਧਰੰਗ ਦਾ ਵਿਸ਼ੇਸ਼ ਇਲਾਜ ਮਾਹਿਰ ਡਾਕਟਰਾਂ ਦੇ ਪੈਨਲ ਵੱਲੋਂ ਸਮੇਤ ਫਰੀ ਇੰਜੈਕਸ਼ਨ ਨਾਲ ਉਪਲਬਧ ਹੈ। ਐੱਸਐੱਮਓ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੱਚਾ ਬੱਚਾ ਦੀਆਂ ਸਹੂਲਤਾਂ ਤੇ ਪੇਨਲੈਸ ਡਿਲੀਵਰੀ, ਡੈਂਟਲ ਦਾ ਕੰਪਲੀਟ ਇਲਾਜ, ਪੇਨ ਰਿਲੀਫ ਸੈਂਟਰ, ਤੋਂ ਇਲਾਵਾ ਜਿੰਨਾ ਵਿਅਕਤੀਆਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਉਹ ਵੀ ਹਸਪਤਾਲ ਵਿੱਚੋਂ ਕੈਂਸਰ ਦਾ ਫਰੀ ਟ੍ਰੀਟਮੈਂਟ ਸਮੇਤ ਦਵਾਈਆਂ ਲੈ ਸਕਦੇ ਹਨ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਕੈਂਸਰ ਦੀ ਸਕਰੀਨਿੰਗ ਅੱਖਾਂ ਦੀ ਕੈਟ੍ਰਿਕ ਸਰਜਰੀ ਪੈਡੀਐਟਰਿ੍ਕ ਵਿੰਗ, ਆਰਥੋ ਦੀਆਂ ਸਾਰੀਆਂ ਸਹੂਲਤਾਂ ਸਮੇਤ ਅਤੀ ਆਧੁਨਿਕ ਆਪ੍ਰੇਸ਼ਨ ਥੀਏਟਰ ਸਮੇਤ ਇਕ ਛੱਤ ਹੇਠ ਸਹੂਲਤਾਂ ਸਮੇਤ ਮੌਜੂਦ ਹਨ। ਇਸ ਤੋਂ ਇਲਾਵਾ ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਸੈਂਕੜੇ ਤਰ੍ਹਾਂ ਦੀਆਂ ਦਵਾਈਆਂ ਹਸਪਤਾਲ ਦੇ ਸਟਾਕ ਵਿਚ ਮੌਜੂਦ ਹਨ, ਬਲੱਡ ਬੈਂਕ ਦੀ ਸਹੂਲਤ 24 ਘੰਟੇ ਹੀ ਮਰੀਜ਼ਾਂ ਲਈ ਯਕੀਨੀ ਬਣਾਈ ਗਈ ਹੈ। ਜਿਸ ਦਾ ਮਰੀਜ਼ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਗਾਤਾਰ ਲਾਭ ਲੈ ਰਹੇ ਹਨ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਨਾਂ ਨੇ ਅਜੇ ਤੱਕ 10 ਲੱਖ ਬੀਮਾ ਕਾਰਡ ਯੋਜਨਾ ਦਾ ਪੰਜੀਕਰਨ ਨਹੀਂ ਕੀਤਾ ਉਹ ਇਸ ਲਈ ਸੁਚੇਤ ਹੋ ਕੇ ਆਪਣਾ ਸਿਹਤ ਬੀਮਾ ਯੋਜਨਾ ਕਾਰਡ ਜ਼ਰੂਰ ਬਣਵਾਉਣ ਤਾਂ ਜੋ ਉਹ ਸਰਕਾਰ ਵੱਲੋਂ ਉਪਲਬਧ ਕੀਤੇ ਜਾ ਰਹੇ ਇਲਾਜ ਦਾ ਵੱਧ ਤੋਂ ਵੱਧ ਲਾਭ ਲੈ ਸਕਣ ਤੇ ਕੋਈ ਵੀ ਵਿਅਕਤੀ ਇਲਾਜ ਤੋਂ ਵਾਂਝੇ ਨਾ ਰਹਿ ਸਕਣ।