ਫਿੱਟ ਰਹਿਣ ਲਈ ਕਸਰਤ ਕਰਨਾ ਜ਼ਰੂਰੀ : ਸੁਖਜਿੰਦਰ ਸਿੰਘ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨੌਜਵਾਨਾਂ ਨੂੰ ਫਾਸਟ ਫੂਡ ਛੱਡ ਕੇ ਸੰਤੁਲਿਤ ਭੋਜਨ ਸੇਵਨ ਕਰਨਾ ਚਾਹੀਦਾ ਹੈ ਅਤੇ ਫਿੱਟ ਰਹਿਣ ਲਈ ਕਸਰਤ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਮਾਲ ਰੋਡ 42, ਤੀਜੀ ਮੰਜਿਲ ’ਤੇ ਸਥਿਤ ‘ਆਫ ਦੀ ਗਰਿਡ’
Publish Date: Thu, 08 Oct 2026 04:26 PM (IST)
Updated Date: Thu, 08 Oct 2026 04:29 PM (IST)
‘ਆਫ ਦੀ ਗਰਿਡ’ ਪ੍ਰੀਮੀਅਮ ਜਿਮ ਦੇ ਐੱਮਡੀ ਨੇ ਨੌਜਵਾਨਾਂ ਨੂੰ ਕੀਤੀ ਖੇਡਾਂ ਨਾਲ ਜੁੜਨ ਦੀ ਅਪੀਲ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨੌਜਵਾਨਾਂ ਨੂੰ ਫਾਸਟ ਫੂਡ ਛੱਡ ਕੇ ਸੰਤੁਲਿਤ ਭੋਜਨ ਸੇਵਨ ਕਰਨਾ ਚਾਹੀਦਾ ਹੈ ਅਤੇ ਫਿੱਟ ਰਹਿਣ ਲਈ ਕਸਰਤ ਕਰਨੀ ਚਾਹੀਦੀ ਹੈ। ਇਹ ਪ੍ਰਗਟਾਵਾ ਮਾਲ ਰੋਡ 42, ਤੀਜੀ ਮੰਜਿਲ ’ਤੇ ਸਥਿਤ ‘ਆਫ ਦੀ ਗਰਿਡ’ ਪ੍ਰੀਮੀਅਮ ਜਿੰਮ ਦੇ ਐੱਮਡੀ ਸੁਖਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਸਰਤ ਕਰਨਾ ਹਰੇਕ ਲਈ ਬਹੁਤ ਜਰੂਰੀ ਹੈ । ਕਸਰਤ ਕਰਨ ਨਾਲ ਹਰ ਇਨਸਾਨ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ। ਜਿੰਮ ਵਿਚ ਕਸਰਤ ਨਾਲ ਲੋਕ ਬੀਮਾਰੀਆਂ ਤੋਂ ਦੂਰ ਰਹਿੰਦੇ ਹਨ। ਐੱਮਡੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਅੱਜ ਕੱਲ ਦੇ ਨੌਜਵਾਨਾਂ ਵਿਚ ਨਸ਼ਿਆਂ ਦੀ ਭੈੜੀ ਅਲਾਮਤ ਕਰਕੇ ਹੀ ਜੁਰਮਾਂ ਵਿਚ ਵਾਧਾ ਹੁੰਦਾ ਹੈ। ਨਸ਼ਾ ਕਰਨ ਵਾਲੇ ਨੌਜਵਾਨ ਦੇਸ਼ ਅਤੇ ਸਮਾਜ ਲਈ ਘਾਤਕ ਸਾਬਤ ਹੋ ਰਹੇ ਹਨ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਭੈੜੀ ਅਲਾਮਤ ਨੂੰ ਛੱਡ ਕੇ ਖੇਡਾਂ ਨਾਲ ਜੁੜ ਦੇਸ਼ ਅਤੇ ਸਮਾਜ ਦਾ ਨਾਂ ਰੋਸ਼ਨ ਕਰਨ। ਅੱਜ ਦੇ ਆਧੁਨਿਕ ਯੱੁਗ ਵਿਚ ਸਾਇੰਸ ਨੇ ਨਵੀਆਂ-ਨਵੀਆਂ ਤਕਨੀਕਾਂ ਦੀ ਖੋਜ ਕਰਕੇ ਵੱਡੀਆਂ ਬੁਲੰਦੀਆਂ ਫਤਿਹ ਤਾਂ ਕੀਤੀਆਂ ਹਨ, ਪਰ ਅਧਿਕਤਰ ਨੌਜਵਾਨ ਵਰਗ ਅਤੇ ਛੋਟੇ ਬੱਚੇ ਅਵੇਸਲੇਪਣ ਦਾ ਸ਼ਿਕਾਰ ਵੀ ਹੋ ਰਹੇ ਹਨ। ਮੋਬਾਇਲ ਅਤੇ ਕੰਪਿਊਟਰ ਉਪਰ ਉਂਗਲੀਆਂ ਨਾਲ ਖੇਡਾਂ ਖੇਡਣ ਵਾਲੇ ਇਹ ਬੱਚੇ ਅਤੇ ਨੌਜਵਾਨ ਗਰਾਊਂਡਾਂ ਤੋਂ ਦੂਰ ਹੁੰਦੇ ਜਾ ਰਹੇ ਹਨ, ਜਦ ਕਿ ਸ਼ਰੀਰਕ ਵਿਕਾਸ ਲਈ ਕਸਰਤ ਕਰਨਾ ਲਾਹੇਵੰਦ ਮੰਨਿਆ ਗਿਆ ਹੈ। ਫੁੱਟਬਾਲ, ਕ੍ਰਿਕਟ ਮੁੱਕੇਬਾਜੀ ਆਦਿ ਖੇਡਾਂ ਨੂੰ ਮੋਬਾਇਲਾਂ ਅਤੇ ਕੰਪਿਊਟਰਾਂ ਵਿਚ ਡਾਊਨਲੋਡ ਕਰਕੇ ਮਨ ਪ੍ਰਚਾਵਾ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦਾ ਵੱਡਾ ਵਰਗ ਤੰਦਰੁਸਤੀ ਵਾਲੇ ਜੀਵਨ ਤੋਂ ਦੂਰੀ ਬਣਾ ਰਿਹਾ ਹੈ। ਜੇਕਰ ਸਾਇੰਸ ਨੇ ਸਮਾਜ ਦੇ ਸੁਖ ਲਈ ਨਵੀਆਂ-ਨਵੀਆਂ ਖੋਜਾਂ ਕੀਤੀਆਂ ਹਨ ਤਾਂ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਇਸ ਨੂੰ ਆਪਣੇ ਜੀਵਨ ਲਈ ਘਾਤਕ ਬਣਾਉਣ ਦੀ ਬਜਾਏ ਸੁੱਖ ਸਹੂਲਤਾਂ ਤੱਕ ਹੀ ਸੀਮਤ ਰਹੀਏ। ਜ਼ਿਕਰਯੋਗ ਹੈ ਕਿ ‘ਆਫ ਦੀ ਗਰਿਡ’ ਪ੍ਰੀਮੀਅਮ ਜਿੰਮ ਵਿਚ ਕਸਰਤ ਕਰਨ ਦੌਰਾਨ 15 ਫੁੱਟ ਦੀ ਸਕਰੀਨ ’ਤੇ ਨੌਜਵਾਨ ਕਸਰਤ ਸਬੰਧੀ ਜਾਣਕਾਰੀ, ਮੈਚ ਜਾਂ ਮਿਊਜਿਕ ਦਾ ਆਨੰਦ ਵੀ ਮਾਣ ਸਕਦੇ ਹਨ। ਜਿੰਮ ਵਿਚ ਪਰਸਨਲ ਅਤੇ ਫਿਟਨਸ ਟਰੇਨਰ ਵੀ ਉਪਲਬਧ ਹਨ। ਇਥੇ ਜੁੰਬਾ, ਯੋਗਾ ਅਤੇ ਡਾਂਸ ਕਲਾਸਾਂ ਵੀ ਉਪਲਬਧ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ‘ਆਫ ਦੀ ਗਰਿਡ’ ਪ੍ਰੀਮੀਅਮ ਜਿੰਮ ਵਿਚ ਆ ਕੇ ਆਪਣੇ ਸ਼ਰੀਰ ਨੂੰ ਫਿੱਟ ਤੇ ਤੰਦਰੁਸਤ ਰੱਖ ਸਕਦੇ ਹਨ।