ਗੋਲਬਾਗ ਚੁੰਗੀ ਵਾਲੀ ਥਾਂ ਦਾ ਅਸਟੇਟ ਅਫਸਰ ਨੇ ਕੀਤਾ ਮੌਕਾ ਮੁਆਇਨਾ, ਜੂਨ ’ਚ ਹੋਈ ਸੀ ਅਲਾਟਮੈਂਟ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਬਾਗ ਸਾਈਡ ਰੇਲਵੇ ਸਟੇਸ਼ਨ ਦੇ ਸਾਹਮਣੇ ਚੁੰਗੀ ਵਾਲੀ ਥਾਂ 'ਤੇ ਕਬਜ਼ਾ ਹੋਣ ਦੀ ਸ਼ਿਕਾਇਤ 'ਤੇ ਬੁੱਧਵਾਰ ਨੂੰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ
Publish Date: Wed, 30 Sep 2026 07:15 PM (IST)
Updated Date: Wed, 30 Sep 2026 07:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਬਾਗ ਸਾਈਡ ਰੇਲਵੇ ਸਟੇਸ਼ਨ ਦੇ ਸਾਹਮਣੇ ਚੁੰਗੀ ਵਾਲੀ ਥਾਂ ਤੇ ਕਬਜ਼ਾ ਹੋਣ ਦੀ ਸ਼ਿਕਾਇਤ ਤੇ ਬੁੱਧਵਾਰ ਨੂੰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਮੌਕੇ ਦਾ ਮੁਆਇਨਾ ਕੀਤਾ। ਉਸ ਥਾਂ ਤੇ ਟਾਈਲਾਂ ਲੱਗਣ ਦੇ ਨਾਲ ਹੀ ਪਲਸਤਰ ਵਗੈਰਾ ਕਰਕੇ ਦੋ ਸ਼ਟਰ ਵੀ ਲਗਾਏ ਹੋਏ ਸਨ। ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਥਾਂ ਤੇ ਚੁੰਗੀ ਦਾ ਪੁਰਾਣਾ ਢਾਂਚਾ ਖਸਤਾ ਹਾਲਤ ਚ ਸੀ। ਇਸ ਚ ਜ਼ਿਆਦਾਤਰ ਭਿਖਾਰੀ ਬੈਠੇ ਰਹਿੰਦੇ ਸਨ। ਕਾਂਗਰਸ ਕੌਂਸਲਰ ਦੀ ਸ਼ਿਕਾਇਤ ਤੇ ਨਿਗਮ ਦੇ ਵਧੀਕ ਕਮਿਸ਼ਨਰ ਜੈ ਇੰਦਰ ਸਿੰਘ ਨੇ ਅਸਟੇਟ ਅਫਸਰ ਨੂੰ ਬਣਦੀ ਕਾਰਵਾਈ ਲਈ ਲਿਿਖਆ ਸੀ। ਜਿਸ ਚ ਕਿਹਾ ਗਿਆ ਹੈ ਕਿ ਇਸ ਥਾਂ ਤੇ ਚੁੰਗੀ ਦਾ ਦਫਤਰ ਹੁੰਦਾ ਸੀ। 5 ਜੂਨ ਨੂੰ ਹੋਈ ਸੀ ਅਲਾਟਮੈਂਟ ਚੁੰਗੀ ਸਿਸਟਮ ਖਤਮ ਹੋਣ ਤੋਂ ਬਾਅਦ ਸ਼ਹਿਰ ਚ ਕਈ ਥਾਵਾਂ ਤੇ ਬਣੇ ਅਜਿਹੇ ਦਫਤਰ ਖਤਮ ਹੋ ਚੁੱਕੇ ਹਨ। ਇਸ ਚ ਕਈ ਥਾਵਾਂ ਤੇ ਨਾਜਾਇਜ਼ ਕਬਜ਼ੇ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਨਿਗਮ ਵੱਲੋਂ 5 ਜੂਨ 2026 ਨੂੰ ਇਹ ਥਾਂ ਮੋਨਿਕਾ ਦੇ ਨਾਂ ਤੇ ਅਲਾਟ ਕੀਤੀ ਗਈ ਸੀ। ਇਸ ਚ ਦੋ ਹਜ਼ਾਰ ਰੁਪਏ ਪ੍ਰਤੀ ਮਹੀਨਾ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ। ਕੌਂਸਲਰ ਨੇ ਸਕੱਤਰ ਲੋਕਲ ਬਾਡੀਜ਼ ਨੂੰ ਭੇਜੀ ਸ਼ਿਕਾਇਤ ਮਾਮਲੇ ਚ ਵਾਰਡ ਨੰਬਰ 64 ਦੀ ਕਾਂਗਰਸ ਕੌਂਸਲਰ ਨੀਤੂ ਟਾਂਗਰੀ ਨੇ ਸਕੱਤਰ ਲੋਕਲ ਬਾਡੀਜ਼ ਨੂੰ ਸ਼ਿਕਾਇਤ ਭੇਜੀ ਹੈ। ਜਿਸ ਚ ਲਿਿਖਆ ਹੈ ਕਿ ਇਸ ਥਾਂ ਤੇ ਨਿਗਮ ਦਾ ਪੁਰਾਣਾ ਚੁੰਗੀ ਦਾ ਦਫਤਰ ਹੁੰਦਾ ਸੀ, ਉੱਥੇ ਨਿਗਮ ਦੇ ਇਕ ਕਰਮਚਾਰੀ ਨੂੰ ਬਿਨਾਂ ਸਪੱਸ਼ਟ ਕਾਨੂੰਨੀ-ਪ੍ਰਸ਼ਾਸਨਿਕ ਮਨਜ਼ੂਰੀ ਤੋਂ ਵਰਤੋਂ ਲਈ ਦੇ ਦਿੱਤਾ ਗਿਆ ਹੈ। ਅਜਿਹੇ ਚ ਥਾਂ ਤੇ ਕਬਜ਼ੇ ਵਰਗੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਇਥੇ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਸ਼ਟਰ ਵੀ ਲਗਾਏ ਗਏ ਹਨ। ਅਜਿਹੇ ਚ ਨਿਗਮ ਦੀ ਕੀਮਤੀ ਜਾਇਦਾਦ ਦੇ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜਿਸ ਚ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਕਿਸ ਅਧਿਕਾਰ ਅਤੇ ਹੁਕਮ ਰਾਹੀਂ ਥਾਂ ਨੂੰ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਚ ਪ੍ਰਾਪਰਟੀ ਦੇ ਮਾਲਕ ਅਤੇ ਜਾਇਦਾਦ ਦਾ ਰਿਕਾਰਡ ਖੰਗਾਲਿਆ ਜਾਵੇ। ਅਸਟੇਟ ਅਫਸਰ ਨੂੰ ਮੌਕਾ ਚੈੱਕ ਕਰਨ ਲਈ ਕਿਹਾ : ਵਧੀਕ ਕਮਿਸ਼ਨਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੂੰ ਮੌਕਾ ਚੈੱਕ ਕਰਨ ਲਈ ਭੇਜਿਆ ਸੀ। ਇਸ ਚ ਰਿਪੋਰਟ ਆਉਣ ਤੋਂ ਬਾਅਦ ਰਿਕਾਰਡ ਚੈੱਕ ਕਰਕੇ ਕਾਨੂੰਨ ਮੁਤਾਬਕ ਹੀ ਅਗਲੇਰੀ ਕਾਰਵਾਈ ਹੋਵੇਗੀ।