ਇੰਜ. ਹਰਜੀਤ ਸਿੰਘ ਨੇ ਬਤੌਰ ਜੇਈ ਅਹੁਦਾ ਸੰਭਾਲਿਆ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਰਾਜ ਪਾਵਰਕਾਮ ਵੱਲੋਂ ਕੀਤੇ ਗਏ ਇੰਜੀਨੀਅਰਾਂ ਦੇ ਤਬਾਦਲੇ ਅਧੀਨ ਇੰਜੀਨੀਅਰ ਹਰਜੀਤ ਸਿੰਘ ਮਜੀਠਾ ਦਾ ਤਬਾਦਲਾ ਅੰਮ੍ਰਿਤਸਰ ਤੋਂ ਉਪ ਮੰਡਲ ਮਜੀਠਾ-1 ਵਿਚ ਕੀਤਾ ਗਿਆ। ਜਿਸ ’ਤੇ ਇੰਜੀਨੀਅਰ ਹਰਜੀਤ
Publish Date: Wed, 09 Sep 2026 04:17 PM (IST)
Updated Date: Wed, 09 Sep 2026 04:19 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਰਾਜ ਪਾਵਰਕਾਮ ਵੱਲੋਂ ਕੀਤੇ ਗਏ ਇੰਜੀਨੀਅਰਾਂ ਦੇ ਤਬਾਦਲੇ ਅਧੀਨ ਇੰਜੀਨੀਅਰ ਹਰਜੀਤ ਸਿੰਘ ਮਜੀਠਾ ਦਾ ਤਬਾਦਲਾ ਅੰਮ੍ਰਿਤਸਰ ਤੋਂ ਉਪ ਮੰਡਲ ਮਜੀਠਾ-1 ਵਿਚ ਕੀਤਾ ਗਿਆ। ਜਿਸ ’ਤੇ ਇੰਜੀਨੀਅਰ ਹਰਜੀਤ ਸਿੰਘ ਨੇ ਉਪ ਮੰਡਲ ਮਜੀਠਾ-1 ਵਿਚ ਬਤੌਰ ਜੇਈ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲ ਲਿਆ। ਉਪ ਮੰਡਲ ਮਜੀਠਾ-1 ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਪਿੰਦਰ ਸਿੰਘ ਗੋਸਲ ਨੇ ਇੰਜ. ਹਰਜੀਤ ਸਿੰਘ ਦੀ ਜੁਆਇੰਨਿੰਗ ਕਰਵਾਈ। ਇਸ ਮੌਕੇ ਇੰਜ. ਹਰਪਿੰਦਰ ਸਿੰਘ ਗੋਸਲ ਨੇ ਇੰਜ. ਹਰਜੀਤ ਸਿੰਘ ਨੂੰ ਅਹੁਦਾ ਸੰਭਾਲਣ ਮੌਕੇ ਹਦਾਇਤਾਂ ਕੀਤੀਆਂ ਕਿ ਆਪਣਾ ਕੰਮ ਬਿਨਾਂ ਕਿਸੇ ਪੱਖਪਾਤ ਅਤੇ ਧੜੇਬਾਜੀ ਤੋਂ ਉਪਰ ਉਠ ਕੇ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਪਾਰਦਰਸ਼ੀ ਨਾਲ ਕੀਤਾ ਜਾਵੇ। ਖਪਤਕਾਰਾਂ ਦੀਆਂ ਮੁਸ਼ਕਲਾਂ ਦਾ ਹੱਲ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਫੌਰਨ ਕੀਤਾ ਜਾਵੇ। ਉਨ੍ਹਾਂ ਕਿਹਾ ਬਿਜਲੀ ਦੀ ਸਪਲਾਈ ਵਿਭਾਗੀ ਹਦਾਇਤਾਂ ਅਨੁਸਾਰ ਬਿਨਾਂ ਵਿਘਨ ਦਿੱਤੀ ਜਾਵੇਗੀ। ਇਸ ਮੌਕੇ ਇਂਜੀ: ਹਰਜੀਤ ਸਿੰਘ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਗੇ। ਕਿਸੇ ਖਪਤਕਾਰ ਨੂੰ ਕੋਈ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਮਹਿਕਮੇ ਦਾ ਕੰਮ ਬਿਨਾਂ ਕਿਸੇ ਪੱਖਪਾਤ ਕੀਤਾ ਜਾਵੇਗਾ। ਇਸ ਮੌਕੇ ਇੰਜੀਨੀਅਰ ਹਰਜੀਤ ਸਿੰਘ ਨੂੰ ਵਧਾਈ ਦੇਣ ਵਾਲਿਆਂ ਵਿਚ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਪਿੰਦਰ ਸਿੰਘ ਗੋਸਲ, ਚਰਨ ਸਿੰਘ ਮਜੀਠਾ, ਇੰਜੀ. ਨਵਦੀਪ ਸਿੰਘ, ਸੁਖਪਾਲ ਸਿੰਘ ਗਿੱਲ, ਕੁੰਦਨ ਲਾਲ, ਰਘਬੀਰ ਸਿੰਘ, ਰਣਜੋਤ ਸਿੰਘ, ਡਾ. ਹਰਜਿੰਦਰਪਾਲ ਸਿੰਘ, ਕਿਰਤਪਾਲ ਸਿੰਘ, ਗੁਰਪ੍ਰੀਤ ਸਿੰਘ, ਦੋਵੇ ਲਾਈਨਮੈਨ, ਸਾਰੇ ਜੇਈ, ਲੇਖਾਕਾਰ ਸੰਦੀਪ ਸਿੰਘ ਆਦਿ ਹਾਜ਼ਰ ਸਨ।