ਨੌਜਵਾਨਾਂ ’ਚ ਵੱਧ ਰਹੇ ਹਾਰਟ ਅਟੈਕ ਦੇ ਮਾਮਲਿਆਂ ’ਚ ਤੁਰੰਤ ਇਲਾਜ ’ਤੇ ਦਿੱਤਾ ਜ਼ੋਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਰਲਡ ਹਾਰਟ ਡੇ ਦੇ ਨੇੜੇ ਆਉਂਦੇ ਹੀ ਫੋਰਟਿਸ ਐਸਕੌਰਟਸ ਹਸਪਤਾਲ ਅੰਮ੍ਰਿਤਸਰ ਨੇ ਨੌਜਵਾਨ ਮਰੀਜ਼ਾਂ ਵਿਚ ਹਾਰਟ ਅਟੈਕ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧੇ ਵੱਲ ਧਿਆਨ ਦਿਵਾਉਂਦਿਆ ਸਮੇਂ ਸਿਰ ਇਲਾਜ ਦੀ
Publish Date: Fri, 25 Sep 2026 04:15 PM (IST)
Updated Date: Fri, 25 Sep 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਰਲਡ ਹਾਰਟ ਡੇ ਦੇ ਨੇੜੇ ਆਉਂਦੇ ਹੀ ਫੋਰਟਿਸ ਐਸਕੌਰਟਸ ਹਸਪਤਾਲ ਅੰਮ੍ਰਿਤਸਰ ਨੇ ਨੌਜਵਾਨ ਮਰੀਜ਼ਾਂ ਵਿਚ ਹਾਰਟ ਅਟੈਕ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧੇ ਵੱਲ ਧਿਆਨ ਦਿਵਾਉਂਦਿਆ ਸਮੇਂ ਸਿਰ ਇਲਾਜ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਅਪ੍ਰੈਲ 2025 ਤੋਂ ਅਗਸਤ 2026 ਦਰਮਿਆਨ ਫੋਰਟਿਸ ਐਸਕੌਰਟਸ ਹਸਪਤਾਲ, ਅੰਮ੍ਰਿਤਸਰ ਨੇ ਹਾਰਟ ਅਟੈਕ ਵਾਲੇ 149 ਮਰੀਜ਼ਾਂ ਦਾ ਇਲਾਜ ਕੀਤਾ। ਦਿਲ ਦੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ’ਤੇ ਗੱਲ ਕਰਦੇ ਹੋਏ ਡਾਕਟਰਾਂ ਨੇ ਕਿਹਾ ਕਿ ਦਿਲ ਦੀ ਬਿਮਾਰੀ ਹੁਣ ਸਿਰਫ਼ ਜ਼ਿਆਦਾ ਉਮਰ ਦੇ ਲੋਕਾਂ ਤੱਕ ਹੀ ਸੀਮਿਤ ਨਹੀਂ ਹੈ। ਮਾਹਰਾਂ ਨੇ ਦੇਖਿਆ ਹੈ ਕਿ ਤਣਾਅ, ਜੀਵਨਸ਼ੈਲੀ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਕਾਰਨ ਨੌਜਵਾਨ ਬਾਲਗਾਂ ਵਿਚ ਦਿਲ ਦੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਐਮਰਜੈਂਸੀ ਸਥਿਤੀ ਤੋਂ ਇਲਾਵਾ ਲੰਬੇ ਸਮੇਂ ਤੱਕ ਦਿਲ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘੱਟ ਕਰਨ ਲਈ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਕੋਲੇਸਟ੍ਰੋਲ ਦੀ ਨਿਯਮਿਤ ਨਿਗਰਾਨੀ ਅਤੇ ਸਹੀ ਮੈਨੇਜਮੈਂਟ ਦੇ ਨਾਲ-ਨਾਲ ਸਿਹਤਮੰਦ ਜੀਵਨਸ਼ੈਲੀ ਅਪਣਾਉਣਾ ਵੀ ਬੇਹੱਦ ਜ਼ਰੂਰੀ ਹੈ। ਹਸਪਤਾਲ ਦੀ ਕਾਰਡੀਅਕ ਡਾਕਟਰਾਂ ਦੀ ਟੀਮ ਵਿਚ ਡਾ. ਐਚਪੀ ਸਿੰਘ, ਡਾਇਰੈਕਟਰ, ਨਾਨ-ਇਨਵੇਸਿਵ ਕਾਰਡੀਓਲੋਜੀ, ਡਾ. ਅਰੁਣ ਕੇ ਚੋਪੜਾ ਡਾਇਰੈਕਟਰ ਕਾਰਡੀਓਲੋਜੀ, ਡਾ. ਦੀਪਕ ਕਪਿਲਾ ਡਾਇਰੈਕਟਰ ਕਾਰਡੀਓਲੋਜੀ, ਡਾ. ਸ਼ਲੰਿਦਰਪਾਲ ਸਿੰਘ ਕੰਸਲਟੈਂਟ ਕਾਰਡੀਓਲੋਜੀ, ਡਾ. ਗੁਰਿੰਦਰਪਾਲ ਸਿੰਘ ਐਸੋਸੀਏਟ ਕੰਸਲਟੈਂਟ ਕਾਰਡੀਓਲੋਜੀ, ਡਾ. ਮਨਿੰਦਰ ਸਿੱਧੂ ਸੀਨੀਅਰ ਕੰਸਲਟੈਂਟ ਨਾਨ-ਇਨਵੇਸਿਵ ਕਾਰਡੀਓਲੋਜੀ ਅਤੇ ਡਾ. ਪੁਨੀਤ ਮਹਾਜਨ ਐਸੋਸੀਏਟ ਕੰਸਲਟੈਂਟ ਨਾਨ-ਇਨਵੇਸਿਵ ਕਾਰਡੀਓਲੋਜੀ ਸ਼ਾਮਲ ਹਨ।