ਬਿਜਲੀ ਕਾਮਿਆਂ ਨੇ ਨਾਜਾਇਜ਼ ਬਦਲੀ ਖ਼ਿਲਾਫ਼ ਕੀਤਾ ਤਿੱਖਾ ਰੋਸ ਪ੍ਰਦਰਸ਼ਨ ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਅਤੇ ਟੈਕਨੀਕਲ ਸਰਵਿਸ ਯੂਨੀਅਨ (ਖੰਨਾ) ਵੱਲੋਂ ਸਾਂਝੇ ਤੌਰ ਤੇ ਸਬ ਡਿਵੀਜ਼ਨ ਦਫਤਰ ਹਰਸ਼ਾ ਛੀਨਾ ਵਿਖੇ ਸਾਥੀ ਜੁਗਰਾਜ ਸਿੰਘ ਲਾਈਲਮੈਨ ਦੀ ਸਿਆਸੀ ਅਧਾਰ ’ਤੇ ਕੀਤੀ
Publish Date: Mon, 14 Sep 2026 04:16 PM (IST)
Updated Date: Mon, 14 Sep 2026 04:17 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਟੈਕਨੀਕਲ ਸਰਵਿਸ ਯੂਨੀਅਨ (ਭੰਗਲ) ਅਤੇ ਟੈਕਨੀਕਲ ਸਰਵਿਸ ਯੂਨੀਅਨ (ਖੰਨਾ) ਵੱਲੋਂ ਸਾਂਝੇ ਤੌਰ ਤੇ ਸਬ ਡਿਵੀਜ਼ਨ ਦਫਤਰ ਹਰਸ਼ਾ ਛੀਨਾ ਵਿਖੇ ਸਾਥੀ ਜੁਗਰਾਜ ਸਿੰਘ ਲਾਈਲਮੈਨ ਦੀ ਸਿਆਸੀ ਅਧਾਰ ’ਤੇ ਕੀਤੀ ਗਈ ਬਦਲੀ ਖਿਲਾਫ ਗੇਟ ਰੈਲੀ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਗੇਟ ਰੈਲੀ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਸਿਆਸੀ ਅਧਾਰ ਤੇ ਕੀਤੀ ਗਈ ਬਦਲੀ ਦੀ ਕਰੜੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਗਈ ਦਫਤਰ ਵਿੱਚ ਪਹਿਲਾਂ ਹੀ ਭਾਰੀ ਸਟਾਫ ਦੀ ਘਾਟ ਕਾਰਨ ਬਿਜਲੀ ਕਾਮਿਆਂ ਤੇ ਭਾਰੀ ਵਰਕਲੋਡ ਦੇ ਬਾਵਜੂਦ ਬਿਨਾਂ ਕਿਸੇ ਕਾਰਨ ਤੇ ਕੀਤੀ ਗਈ ਬਦਲੀ ਬਿਜਲੀ ਕਾਮੇ ਕਿਸੇ ਹਾਲ ਵਿਚ ਬਰਦਾਸ਼ਤ ਨਹੀਂ ਕਰਨਗੇ। ਜੇਕਰ ਇਹ ਬਦਲੀ ਰੱਦ ਨਾ ਕੀਤੀ ਗਈ ਤਾਂ ਬਿਜਲੀ ਕਾਮੇ ਅਗਲਾ ਤਿੱਖਾ ਸੰਘਰਸ਼ ਕਰਨਗੇ। ਜਥੇਬੰਦੀਆਂ ਵੱਲੋਂ ਅਗਲਾ ਸੰਘਰਸ਼ ਨੋਟਸ ਦਿੰਦਿਆਂ ਮਿਤੀ 22/9/26 ਨੂੰ ਬਿਜਲੀ ਕਾਮੇ ਵਿਸਾਲ ਤੇ ਤਿੱਖਾ ਰੋਸ ਪ੍ਰਦਰਸ਼ਨ ਕਰਨਗੇ। ਜੇਕਰ ਅਧਿਕਾਰੀਆਂ ਵੱਲੋਂ ਸਾਥੀ ਨੂੰ ਜਬਰੀ ਰਲੀਵ ਕੀਤਾ ਜਾਂਦਾ ਹੈ ਤਾਂ ਸਬ ਡਵੀਜ਼ਨ ਦਾ ਕੰਮ ਠੱਪ ਕਰਕੇ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਤੋਂ ਸਿੱਟਿਆਂ ਦੀ ਪੰਜਾਬ ਸਰਕਾਰ, ਮੈਨੇਜਮੈਂਟ ਅਤੇ ਅਧਿਕਾਰੀਆਂ ਜਿੰਮੇਵਾਰ ਹੋਣਗੇ। ਇਸ ਗੇਟ ਰੈਲੀ ਨੂੰ ਸਰਕਲ ਪ੍ਰਧਾਨ ਮਲਕੀਅਤ ਸਿੰਘ ਸੈਂਸਰਾ, ਸਬ ਡਵੀਜਨ ਪ੍ਰਧਾਨ ਜੁਗਰਾਜ ਸਿੰਘ ਛੀਨਾ, ਸਬ ਡਵੀਜਨ ਪ੍ਰਧਾਨ ਗੁਰਪ੍ਰਤਾਪ ਸਿੰਘ ਅਦਲੀਵਾਲ, ਜਤਿੰਦਰ ਸਿੰਘ ਛੀਨਾ, ਪਰਮਿੰਦਰ ਸਿੰਘ ਅਦਲੀਵਾਲ, ਜਰਨੈਲ ਸਿੰਘ ਸੈਂਸਰਾ, ਸੰਦੀਪ ਸਿੰਘ, ਜਤਿੰਦਰ ਸਿੰਘ ਜੇਈ, ਮਨਪ੍ਰੀਤ ਜੇਈ, ਹਰਪ੍ਰੀਤ ਸਿੰਘ ਜੇਈ, ਜਸਪਾਲ ਸਿੰਘ ਅਤੇ ਰੋਹਿਤ ਮੰਡਲ ਨੇ ਸੰਬੋਧਨ ਕੀਤਾ।