- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਤਕਰੀਬਨ 65 ਸਾਲ ਦੀ ਉਮਰ ਦਾ ਇਹ ਬਜੁਰਗ ਬਲਵੰਤ ਸਿੰਘ ਬਿੱਲੂ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਤਕਰੀਬਨ ਤਿੰਨ ਮਹੀਨੇ ਤੋਂ ਗਲੀ ਵਿਚ ਹੀ ਸੌਣ ਲਈ ਮਜਬੂਰ ਹੈ।

ਸਮਾਜ ਸੇਵਕ ਕਮਲ ਕੁਮਾਰ ਨੇ ਮੌਕੇ ’ਤੇ ਮਦਦ ਲਈ ਦਿੱਤਾ 25 ਹਜ਼ਾਰ
ਤਿੰਨ ਮਹੀਨੇ ਤੋਂ ਘਰ ਦੀ ਛੱਤ ਡਿੱਗੀ, ਗਲੀ ’ਚ ਸੌਣ ਲਈ ਮਜਬੂਰ ਬਜ਼ੁਰਗ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਤਕਰੀਬਨ 65 ਸਾਲ ਦੀ ਉਮਰ ਦਾ ਇਹ ਬਜੁਰਗ ਬਲਵੰਤ ਸਿੰਘ ਬਿੱਲੂ ਮਕਾਨ ਦੀ ਛੱਤ ਡਿੱਗ ਜਾਣ ਕਾਰਨ ਤਕਰੀਬਨ ਤਿੰਨ ਮਹੀਨੇ ਤੋਂ ਗਲੀ ਵਿਚ ਹੀ ਸੌਣ ਲਈ ਮਜਬੂਰ ਹੈ। ਮੀਂਹ, ਹਨੇਰੀ ਅਤੇ ਗਰਮੀ-ਸਰਦੀ ਦੇ ਮੌਸਮ ਵਿਚ ਬਜੁਰਗ ਬਹੁਤ ਗੰਭੀਰ ਹਾਲਾਤਾਂ ਵਿਚ ਜੀਵਨ ਬਿਤਾ ਰਿਹਾ ਹੈ। ਬੀਤੇ ਦਿਨੀਂ ਇਸ ਇਲਾਕੇ ਵਿਚ ਪਹੁੰਚੇ ਏਕ ਸਹਾਰਾ ਐੱਨਜੀਓ ਦੇ ਮੁੱਖ ਸੰਚਾਲਕ ਤੇ ਸਮਾਜ ਸੇਵਕ ਕਮਲ ਕੁਮਾਰ ਹਲਕਾ ਪੱਛਮੀ ਦੇ ਧਿਆਨ ਵਿਚ ਜਦ ਇਹ ਮਾਮਲਾ ਲਿਆਂਦਾ ਗਿਆ ਤਾਂ ਉਹ ਤੁਰੰਤ ਆਪਣੇ ਸਾਥੀਆਂ ਨਾਲ ਬਜੁਰਗ ਕੋਲ ਪਹੁੰਚੇ। ਇਲਾਕੇ ਦੇ ਨੌਜਵਾਨ ਸੂਰਜ ਕੁਮਾਰ, ਨਰੇਸ਼ ਕੁਮਾਰ ਅਤੇ ਸੰਨੀ ਨੇ ਕਮਲ ਕੁਮਾਰ ਬਜੁਰਗ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਤਕਰੀਬਨ ਤਿੰਨ ਮਹੀਨੇ ਪਹਿਲਾਂ ਇਨ੍ਹਾਂ ਦੇ ਘਰ ਦੀ ਬਾਲਿਆਂ ਵਾਲੀ ਛੱਡ ਮੀਂਹ ਕਾਰਨ ਡਿੱਗ ਗਈ ਸੀ। ਉਦੋਂ ਤੋਂ ਇਹ ਬਜੁਰਗ ਗਲੀ ਵਿਚ ਸੌਂ ਰਹੇ ਹਨ ਅਤੇ ਇਨ੍ਹਾਂ ਦੇ ਪਰਿਵਾਰ ਵਿਚ ਵੀ ਕੋਈ ਹੋਰ ਮੈਂਬਰ ਨਹੀਂ ਹੈ। ਗਲੀ-ਗੁਆਂਢ ਦੇ ਲੋਕ ਹੀ ਉਨ੍ਹਾਂ ਨੂੰ ਤਿੰਨੇ ਟਾਈਮ ਰੋਟੀ ਖਾਣ ਲਈ ਦਿੰਦੇ ਹਨ। ਬਜੁਰਗ ਦੀ ਲੱਤ ’ਤੇ ਗੰਭੀਰ ਜਖਮ ਵੀ ਹੈ ਅਤੇ ਉਸ ਲਈ ਡਾਕਟਰੀ ਇਲਾਜ ਦੀ ਵੀ ਲੋੜ ਹੈ। ਇਸੇ ਦੌਰਾਨ ਬਜੁਰਗ ਬਲਵੰਤ ਸਿੰਘ ਬਿੱਲੂ ਨੇ ਆਪਣੀ ਲੱਤ ਦਾ ਜਖਮ ਦਿਖਾਉਂਦਿਆਂ ਅੱਖਾਂ ਵਿਚੋਂ ਹੰਝੂ ਕੇਰ ਦਿੱਤੇ। ਸਮਾਜ ਸੇਵਕ ਕੁਮਾਰ ਨੇ ਭਾਵੁਕ ਹੁੰਦਿਆਂ ਉਸ ਸਮੇਂ ਮੌਕੇ ’ਤੇ 25 ਹਜਾਰ ਰੁਪਏ ਇਸ ਦੇ ਨੌਜਵਾਨ ਸੂਰਜ ਕੁਮਾਰ ਨੂੰ ਦਿੱਤੇ ਅਤੇ ਇਹ ਭਰੋਸਾ ਦਿੱਤਾ ਕਿ ਇਨ੍ਹਾਂ ਦੇ ਮਕਾਨ ਦਾ ਕੰਮ ਸ਼ੁਰੂ ਕਰਵਾਓ। ਸਾਡੀ ਏਕ ਸਹਾਰਾ ਐੱਨਜੀਓ ਇਸ ਬਜੁਰਗ ਦੇ ਘਰ ਲਈ ਹੋਰ ਵੀ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਬਜੁਰਗ ਦੇ ਹਾਲਾਤ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਹੈ। ਉਨ੍ਹਾਂ ਹੋਰਨਾਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਸਮਰਥਾ ਅਨੁਸਾਰ ਇਨ੍ਹਾਂ ਦੀ ਮਦਦ ਲਈ ਵੱਧ ਤੋਂ ਵੱਧ ਅੱਗੇ ਆਉਣ। ਸੂਰਜ ਕੁਮਾਰ, ਨਰੇਸ਼ ਕੁਮਾਰ ਅਤੇ ਸੰਨੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਸਟ ਸੇਵਾ ਸੁਸਾਇਟੀ ਦੇ ਸੰਚਾਲਕ ਐਡਵੋਕੇਟ ਹਰਸਿਮਰਨ ਸਿੰਘ ਵਲੋਂ ਇਥੇ ਦੌਰਾ ਕਰਦਿਆਂ ਬਜੁਰਗ ਦੀ ਮਦਦ ਲਈ 25 ਹਜਾਰ ਦਾ ਚੈੱਕ ਦਿੱਤਾ ਗਿਆ ਹੈ, ਪਰ ਇਸ ਕੰਮ ਨੂੰ ਮੁਕੰਮਲ ਕਰਨ ਲਈ ਤਕਰੀਬਨ ਇਕ ਲੱਖ ਦਾ ਖਰਚਾ ਆਵੇਗਾ। ਫਿਲਹਾਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨੌਜਵਾਨਾਂ ਨੇ ਵੀ ਹੋਰਨਾਂ ਸਮਾਜ ਸੇਵੀ ਆਗੂਆਂ, ਸੰਸਥਾਵਾਂ, ਸੁਸਾਇਟੀ ਅਤੇ ਕਲੱਬਾਂ ਨੂੰ ਬਜੁਰਗ ਦੇ ਸਿਰ ’ਤੇ ਛੱਤ ਦੇ ਆਸਰੇ ਲਈ ਮਦਦ ਲਈ ਅਪੀਲ ਕੀਤੀ, ਤਾਂ ਜੋ ਅਗਾਂਹ ਆਉਣ ਖਰਾਬ ਮੌਸਮ ਤੋਂ ਪਹਿਲਾਂ ਇਸ ਦੀ ਮਦਦ ਕਰਦਿਆਂ ਛੱਤ ਮੁਹੱਈਆ ਕਰਵਾਈ ਜਾ ਸਕੇ।