ਭਗਵੰਤ ਮਾਨ ਤੇ ਹਰਪਾਲ ਚੀਮਾ ਦਾ ਸਾੜਿਆ ਪੁਤਲਾ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਮਜੀਠਾ ਦੀ ਇਕਾਈ ਵੱਲੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਨਾਗ ਦੀ ਅਗਵਾਈ ਵਿਚ ਬੱਸ ਅੱਡਾ ਨਾਗ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ
Publish Date: Mon, 26 Oct 2026 04:23 PM (IST)
Updated Date: Mon, 26 Oct 2026 04:25 PM (IST)
ਪਰਵਿੰਦਰ ਸਿੰਘ ਝੋਟਾ ਕਤਲ ਕੇਸ ਸਬੰਧੀ ਇਨਸਾਫ ਦੀ ਕੀਤੀ ਮੰਗ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕਿਰਤੀ ਕਿਸਾਨ ਯੂਨੀਅਨ ਦੀ ਬਲਾਕ ਮਜੀਠਾ ਦੀ ਇਕਾਈ ਵੱਲੋਂ ਬਲਾਕ ਪ੍ਰਧਾਨ ਜਸਪਾਲ ਸਿੰਘ ਨਾਗ ਦੀ ਅਗਵਾਈ ਵਿਚ ਬੱਸ ਅੱਡਾ ਨਾਗ ਕਲਾਂ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ ਗਿਆ। ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਮਜੀਠਾ ਅੰਮ੍ਰਿਤਸਰ ਮੁੱਖ ਸੜ੍ਹਕ ਤੇ ਅੱਡਾ ਨਾਗ ਕਲਾਂ ਵਿਖੇ ਆਵਾਜਾਈ ਰੋਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਮੁਜ਼ਾਹਰਾਕਾਰੀਆਂ ਨੇ ਪਿਛਲੇ ਦਿਨੀ ਮਾਨਸਾ ਵਿਖੇ ਉਘੇ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਇਕ ਨਸ਼ਾ ਵਿਕਰੇਤਾ ਵੱਲੋ ਕਤਲ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਵਿਚ ਜਿਸ ਤਰ੍ਹਾਂ ਨਸਿਆਂ ਦਾ ਕਾਰੋਬਾਰ ਵੱਧ ਰਿਹਾ ਹੈ ਉਸ ਤੇ ਕਾਬੂ ਪਾਉਣ ਵਿਚ ਸੂਬਾ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਸੂਬਾ ਸਰਕਾਰ ਵੱਲੋਂ ਆਪਣੀ ਨਾਕਾਮੀ ਛੁਪਾਉਣ ਵਾਸਤੇ ਇਸ ਸਾਰੇ ਦਾ ਭਾਂਡਾ ਪਿਛਲੀਆਂ ਸਰਕਾਰਾਂ ਦੇ ਸਿਰ ਤੇ ਭੰਨਿਆ ਜਾ ਰਿਹਾ ਹੈ। ਜਦਕਿ ਪੰਜਾਬ ਵਿਚ ਸਰਕਾਰ ਪਾਸੋਂ ਜਾਂ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਪਾਸੋ ਜਨਤਕ ਇਕੱਠਾਂ ਵਿਚ ਨਸਿਆਂ ਸਬੰਧੀ ਗੱਲ ਕਰਨ ਵਾਲਿਆਂ ਨੂੰ ਪੁਲਿਸ ਕੇਸ, ਪੁਲਿਸ ਤਸ਼ੱਦਦ ਜਾਂ ਫਿਰ ਪਰਵਿੰਦਰ ਸਿੰਘ ਝੋਟੇ ਵਾਗ ਗੋਲੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀ ਨੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋ ਪਰਿਵਾਰ ਦੀ ਮੰਗ ਤੇ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਪੁਤਲਾ ਸਾੜਿਆ। ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਦੇ ਨਾਲ ਕੁਲਦੀਪ ਸਿੰਘ ਨਾਗ ਕਲਾਂ, ਗੋਪਾਲ ਸਿੰਘ ਸੋਹੀਆਂ, ਮੁਖਵੰਤ ਸਿੰਘ ਆਬਾਦੀ ਵਰਪਾਲ, ਨਰਿੰਦਰ ਸਿੰਘ ਨਾਗ ਕਲਾਂ, ਹਰਦੇਵ ਸਿੰਘ ਵੀਰਮ, ਸਿਮਰਜੀਤ ਸਿੰਘ ਨਾਗ ਖੁਰਦ, ਰਾਜ ਸਿੰਘ ਨਾਗ ਕਲਾਂ, ਅਵਤਾਰ ਸਿੰਘ ਸ਼ਾਹ ਨਾਗ ਕਲਾਂ, ਜ਼ਸਵਿੰਦਰ ਸਿੰਘ ਨਾਗ, ਜਸਪਾਲ ਸਿੰਘ ਸ਼ਾਹ, ਸੁਖਜਿੰਦਰ ਸਿੰਘ ਸੋਹੀਆਂ, ਸੁਖਪ੍ਰੀਤ ਸਿੰਘ ਨਾਗ, ਬਲਰਾਜ ਸਿੰਘ ਸੋਹੀਆਂ,ਕੁਲਬੀਰ ਸਿੰਘ ਸੋਹੀਆਂ, ਹਰਦੀਪ ਸਿੰਘ ਆਦਿ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।