- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮੰਦਰ ਮਾਤਾ ਭੱਦਰਕਾਲੀ ਦੁਸਹਿਰਾ ਕਮੇਟੀ ਵੱਲੋਂ ਮਾਤਾ ਭਦਰਕਾਲੀ ਗਰਾਊਂਡ ਵਿੱਚ ਦੁਸਹਿਰੇ ਦਾ ਆਯੋਜਨ ਕੀਤਾ ਗਿਆ। ਸਾਬਕਾ ਵਿਧਾਇਕ

ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਾਲੇ ਆਯੋਜਨ ਵਿਚ ਲੱਗੇ ਹੋਰਡਿੰਗਾਂ ਵਿਚ ਚੰਨੀ ਨੂੰ ਦਿੱਤੀ ਗਈ ਪ੍ਰਮੁੱਖਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮੰਦਰ ਮਾਤਾ ਭੱਦਰਕਾਲੀ ਦੁਸਹਿਰਾ ਕਮੇਟੀ ਵੱਲੋਂ ਮਾਤਾ ਭਦਰਕਾਲੀ ਗਰਾਊਂਡ ਵਿੱਚ ਦੁਸਹਿਰੇ ਦਾ ਆਯੋਜਨ ਕੀਤਾ ਗਿਆ। ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਾਲੇ ਆਯੋਜਨ ਵਿਚ ਮੁੱਖ ਮਹਿਮਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹੇ। ਉਨ੍ਹਾਂ ਨੇ ਰਿਮੋਟ ਦੇ ਬਟਨ ਦਬਾ ਕੇ ਰਾਵਣ, ਮੇਘਨਾਥ, ਕੁੰਭਕਰਣ ਦੇ ਪੁਤਲੇ ਨਸ਼ਾ, ਗੈਂਗਸਟਰਵਾਦ, ਰਿਸ਼ਵਤਖੋਰੀ ਦੇ ਰੂਪ ਵਿੱਚ ਅਗਨਭੇਟ ਕੀਤੇ। ਬੁਲਾਰੀਆ ਨੇ ਕਿਹਾ ਕਿ ਇਹ ਪੁਤਲੇ ਹੰਕਾਰ ਦੀਆਂ ਨਿਸ਼ਾਨੀਆਂ ਹਨ। ਰਾਵਣ ਇਕ ਬਹੁਤ ਵੱਡਾ ਵਿਦਵਾਨ ਸੀ, ਕੁੰਭਕਰਣ ਅਤੇ ਮੇਘਨਾਥ ਬਹੁਤ ਬਲਵਾਨ ਸਨ। ਦੁਸਹਿਰੇ ਦੇ ਮੌਕੇ ਤੇ ਸੰਸਾਰ ਵਿਚ ਇਨ੍ਹਾਂ ਤਿੰਨਾਂ ਦੇ ਪੁਤਲੇ ਸਾੜੇ ਜਾਂਦੇ ਹਨ। ਅੱਜ ਦਾ ਰਾਵਣ ਨਸ਼ਾ, ਕੁੰਭਕਰਣ ਗੈਂਗਸਟਰਵਾਦ ਅਤੇ ਇੰਦਰਜੀਤ ਰਿਸ਼ਵਤਖੋਰੀ ਹੈ। ਇਨ੍ਹਾਂ ਸਾਰੀਆਂ ਕੁਰੀਤੀਆਂ ਨੂੰ ਸਮਾਜ ਵਿਚੋਂ ਕੱਢਣਾ ਪਵੇਗਾ। ਪੰਜਾਬ ਸਰਕਾਰ ਵਿਚ ਇਹ ਤਿੰਨੇ ਚੀਜ਼ਾਂ ਅੱਗੇ ਹਨ। ਪੰਜਾਬ ਵਿੱਚ ਦਿਨ-ਦਿਹਾੜੇ ਕਤਲ-ਡਕੈਤੀਆਂ ਹੋ ਰਹੀਆਂ ਹਨ, ਨਸ਼ਾ ਸਮਾਜ ਵਿਚ ਰਚ ਗਿਆ ਹੈ। ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਨੂੰ ਅੱਗੇ ਲਾਉਣ ਦੀ ਲੋੜ ਹੈ। ਪ੍ਰਦੇਸ਼ ਕਾਂਗਰਸ ਪ੍ਰਭਾਰੀ ਸਚਿਨ ਪਾਇਲਟ ਦੀ ਅਗਵਾਈ ਵਿਚ ਇਹ ਕੁਰੀਤੀਆਂ ਪੰਜਾਬ ਤੋਂ ਬਾਹਰ ਕੱਢਣੀਆਂ ਹਨ। ਰਾਹੁਲ ਗਾਂਧੀ ਨੌਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਲੜ ਰਹੇ ਹਨ, ਜਲਦ ਬਦਲਾਅ ਦੀ ਹਨੇਰੀ ਆਵੇਗੀ। ਬਦਲਾਅ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ। ਬੁਲਾਰੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੇ ਤਿੰਨੇ ਬੁਰਾਈਆਂ ਪੰਜਾਬ ਤੋਂ ਬਾਹਰ ਹੋਣਗੀਆਂ।
ਪੋਸਟਰ ’ਚ ਚੰਨੀ ਅੱਗੇ, ਭਾਸ਼ਣ ’ਚ ਬੁਲਾਰੀਆ ਦੀ ਤਾਰੀਫ
ਦੁਸਹਿਰਾ ਗਰਾਊਂਡ ਵਿਚ ਲੱਗੇ ਪੋਸਟਰਾਂ ਵਿਚ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਸਾਬਕਾ ਉਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਆਪਣੇ ਨਾਲ ਪ੍ਰਮੁੱਖਤਾ ਨਾਲ ਲਾਈ ਸੀ। ਉਥੇ ਹੀ ਨਾਲ ਹੀ ਪ੍ਰਦੇਸ਼ ਲੀਡਰਸ਼ਿਪ ਵਿਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ, ਵਿਧਾਇਕ ਸੁਖਬਿੰਦਰ ਸਰਕਾਰੀਆ, ਸਾਬਕਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਦੀਆਂ ਫੋਟੋਆਂ ਹੀ ਹੋਰਡਿੰਗ ਵਿੱਚ ਲਾਈਆਂ ਗਈਆਂ ਸਨ। ਦੂਜੇ ਪਾਸੇ ਆਪਣੇ ਭਾਸ਼ਣ ਵਿੱਚ ਚੰਨੀ ਨੇ ਵੀ ਬੁਲਾਰੀਆ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਉਨ੍ਹਾਂ ਕਿਹਾ ਕਿ ਬੁਲਾਰੀਆ ਜਿੱਥੇ ਖੜ੍ਹਾ ਹੋ ਜਾਵੇ, ਉੱਥੋਂ ਹਟਦਾ ਨਹੀਂ। ਉਥੇ ਹੀ ਜਿੱਥੇ ਹਾਂ ਕਰ ਦਿੱਤੀ, ਉੱਥੋਂ ਹਿੱਲਦਾ ਨਹੀਂ। ਉਹ ਸੱਚਾਈ ਤੇ ਚੱਲਣ ਵਾਲੇ ਅਤੇ ਸ਼ਹਿਰ ਨੂੰ ਅੱਗੇ ਲੈ ਜਾਣ ਵਾਲੇ ਹਨ। ਇਸ ਮੌਕੇ ਤੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਵਿਧਾਇਕ ਹਰਮਿੰਦਰ ਗਿੱਲ, ਸਾਬਕਾ ਜ਼ਿਲ੍ਹਾ ਕਾਂਗਰਸ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਜ਼ਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਰਜਨੀ ਸ਼ਰਮਾ, ਸੰਦੀਪ ਸਰੀਨ, ਪਾਰਸ਼ਦ ਨਵੀਂ ਜੌੜਾ, ਪਾਰਸ਼ਦ ਸੰਨੀ ਕੁੰਦਰਾ, ਪਾਰਸ਼ਦ ਸੰਦੀਪ ਸ਼ਰਮਾ ਰਿੰਕਾ, ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ, ਦਿਲਰਾਜ ਸਰਕਾਰੀਆ ਤੇ ਹੋਰ ਮੌਜੂਦ ਸਨ।