ਨਰਾਇਣਗੜ੍ਹ ਦੀ ਦਾਣਾ ਮੰਡੀ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨੀ ਭੇਂਟ ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਪੰਚ ਰਤਨ ਸ਼੍ਰੀ ਕ੍ਰਿਸ਼ਨਾ ਮੰਦਿਰ, ਨਰਾਇਣਗੜ੍ਹ ਮੰਦਰ ਦੇ ਚੇਅਰਮੈਨ ਪੁਰਸ਼ੋਤਮ ਪਾਲ ਅਤੇ ਮੁਖੀ ਤਰਸੇਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਨਰਾਇਣਗੜ੍ਹ ਦੀ ਦਾਣਾ ਮੰਡੀ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ
Publish Date: Tue, 20 Oct 2026 06:43 PM (IST)
Updated Date: Tue, 20 Oct 2026 06:45 PM (IST)
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ ਛੇਹਰਟਾ : ਪੰਚ ਰਤਨ ਸ਼੍ਰੀ ਕ੍ਰਿਸ਼ਨਾ ਮੰਦਿਰ, ਨਰਾਇਣਗੜ੍ਹ ਮੰਦਰ ਦੇ ਚੇਅਰਮੈਨ ਪੁਰਸ਼ੋਤਮ ਪਾਲ ਅਤੇ ਮੁਖੀ ਤਰਸੇਮ ਲਾਲ ਰੰਗੀਲਾ ਦੀ ਪ੍ਰਧਾਨਗੀ ਹੇਠ ਨਰਾਇਣਗੜ੍ਹ ਦੀ ਦਾਣਾ ਮੰਡੀ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦਾ ਪੁਤਲਾ ਸਾੜਨ ਲਈ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਾਲ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ 70 ਅਤੇ 80 ਫੁੱਟ ਉੱਚੇ ਵਿਸ਼ਾਲ ਪੁਤਲੇ ਬਣਾਏ ਗਏ ਸਨ ਅਤੇ ਉਨ੍ਹਾਂ ਨੂੰ ਹਜ਼ਾਰਾਂ ਦਰਸ਼ਕਾਂ ਦੀ ਮੌਜੂਦਗੀ ਵਿੱਚ ਸਾੜਿਆ ਗਿਆ ਸੀ। ਮੁੱਖ ਮਹਿਮਾਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਾਬਕਾ ਕੌਂਸਲਰ ਵਿਕਾਸ ਸੋਨੀ ਨੇ ਇਸ ਤਿਉਹਾਰ ਵਿੱਚ ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ, ਜੋ ਕਿ ਕੁਧਰਮ ਉੱਤੇ ਧਾਰਮਿਕਤਾ, ਝੂਠ ਉੱਤੇ ਸੱਚ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਮੌਕੇ ਓਪੀ ਸੋਨੀ ਨੇ ਕਿਹਾ ਅਸੀਂ ਹਰ ਸਾਲ ਰਾਵਣ ਨੂੰ ਸਾੜਦੇ ਹਾਂ। ਸਾਨੂੰ ਪਹਿਲਾਂ ਆਪਣੇ ਅੰਦਰਲੇ ਰਾਵਣ, ਜਿਵੇਂ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਨਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਸ਼ੁਭ ਮੌਕਾ ਨਾ ਸਿਰਫ਼ ਸਾਨੂੰ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜਨ ਲਈ ਪ੍ਰੇਰਿਤ ਕਰਦਾ ਹੈ, ਸਗੋਂ ਇਹ ਵੀ ਸਿਖਾਉਂਦਾ ਹੈ ਕਿ ਬੁਰਾਈ ਉੱਤੇ ਹਮੇਸ਼ਾ ਚੰਗਿਆਈ ਦੀ ਜਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਵਣ ਬਹੁਤ ਵਿਦਵਾਨ ਸੀ, ਪਰ ਉਸ ਦੀ ਇੱਕ ਗਲਤੀ ਨੇ ਉਸ ਦੇ ਵੰਸ਼ ਦਾ ਵਿਨਾਸ਼ ਕਰ ਦਿੱਤਾ। ਇਸ ਲਈ ਸਾਨੂੰ ਆਪਣੇ ਅੰਦਰਲੇ ਰਾਵਣ ਨੂੰ ਮਾਰਨਾ ਚਾਹੀਦਾ ਹੈ ਅਤੇ ਇਮਾਨਦਾਰੀ ਅਤੇ ਸੱਚਾਈ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ, ਰਾਮ ਦਾ ਨਾਮ ਜਪਣਾ ਚਾਹੀਦਾ ਹੈ। ਇਸ ਮੌਕੇ ਮੰਦਰ ਕਮੇਟੀ ਨੇ ਓਮ ਪ੍ਰਕਾਸ਼ ਸੋਨੀ, ਸਾਬਕਾ ਕੌਂਸਲਰ ਵਿਕਾਸ ਸੋਨੀ ਅਤੇ ਹੋਰ ਮਹਿਮਾਨਾਂ ਨੂੰ ਤਲਵਾਰਾਂ ਅਤੇ ਪੱਗਾਂ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਤਰਸੇਮ ਲਾਲ ਰੰਗੀਲਾ, ਭੁਪਿੰਦਰਪਾਲ, ਰਾਮ ਮੂਰਤੀ ਸ਼ਰਮਾ, ਨਰੇਸ਼ ਕੁਮਾਰ, ਰਾਜੂ ਬਾਵਾ, ਬਲਜਿੰਦਰ ਕੁਮਾਰ ਬਬਲੂ, ਪ੍ਰਦੀਪ ਅਗਨੀਹੋਤਰੀ, ਸਤੀਸ਼ ਕੁਮਾਰ, ਰਾਕੇਸ਼ ਕੁਮਾਰ, ਸੁਸ਼ੀਲ ਕੁਮਾਰ ਸ਼ੀਲਾ, ਅਸ਼ਵਨੀ ਸ਼ਰਮਾ, ਸਾਬਕਾ ਏਡੀਸੀ ਰਾਕੇਸ਼ ਕੁਮਾਰ, ਜੋਤੀ ਸਰੂਪ, ਰਾਜ ਕੁਮਾਰ ਗੁਪਤਾ, ਵਿਜੇ ਹੇਠ, ਸਿੰਘ, ਵਿਜੇ ਕੁਮਾਰ ਗੁਪਤਾ, ਵਿਜੇ ਕੁਮਾਰ, ਸਵਿੰਦਰ ਸਿੰਘ ਸਿੰਦਾ , ਵਿਨੋਦ ਰਾਮਪਾਲ ਆਦਿ ਹਾਜ਼ਰ ਸਨ।