- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਗਰੀ ਵਿਚ ਦੁਸਹਿਰਾ ਮੇਲੇ ਨੂੰ ਲੈ ਕੇ ਸੁਰੱਖਿਆ ਵਿਵਸਥਾ ਪੁਖਤਾ ਕਰ ਦਿੱਤੀ ਗਈ ਹੈ। ਖਾਸ ਤੌਰ 'ਤੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ

ਸਾਰੀਆਂ ਥਾਵਾਂ ’ਤੇ ਪ੍ਰਸ਼ਾਸਨ ਦੀ ਮਨਜ਼ੂਰੀ, ਸੁਰੱਖਿਆ ਤੇ ਰੂਟ ਪਲਾਨ ਤੋਂ ਬਾਅਦ ਹੋਵੇਗਾ ਰਾਵਣ ਦੇ ਪੁਤਲਿਆਂ ਦਾ ਦਹਿਨ
ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਨੇ ਕੱਸੀ ਕਮਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗੁਰੂ ਨਗਰੀ ਵਿਚ ਦੁਸਹਿਰਾ ਮੇਲੇ ਨੂੰ ਲੈ ਕੇ ਸੁਰੱਖਿਆ ਵਿਵਸਥਾ ਪੁਖਤਾ ਕਰ ਦਿੱਤੀ ਗਈ ਹੈ। ਖਾਸ ਤੌਰ 'ਤੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਾਰੀ ਹੋਣ ਵਾਲੀ ਮੰਜੂਰੀ, ਸੁਰੱਖਿਆ, ਫਾਇਰ ਬ੍ਰਿਗੇਡ ਅਤੇ ਰੂਟ ਪਲਾਨ ਆਦਿ ਜਾਰੀ ਕੀਤੇ ਜਾ ਚੁੱਕੇ ਹਨ। ਜ਼ਿਆਦਾਤਰ ਥਾਵਾਂ 'ਤੇ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ, ਤਾਂ ਜੋ ਸ਼ਰਧਾਲੂਆਂ ਨੂੰ ਮੇਲਾ ਵੇਖਣ ਵਿੱਚ ਪਰੇਸ਼ਾਨੀ ਨਾ ਹੋਵੇ। ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੁਸਹਿਰਾ ਦਹਿਨ ਨੂੰ ਲੈ ਕੇ ਸੁਰੱਖਿਆ ਵਿਵਸਥਾ ਪੁਖਤਾ ਹੈ। ਹਰੇਕ ਦੁਸਹਿਰਾ ਮੈਦਾਨ ਦੇ ਅੰਦਰ ਅਤੇ ਆਸ-ਪਾਸ ਲੋੜ ਮੁਤਾਬਕ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪੁਲਿਸ ਦਾ ਖੂਫੀਆ ਵਿੰਗ ਵੀ ਸ਼ੱਕੀ ਲੱਗਣ ਵਾਲੇ ਲੋਕਾਂ 'ਤੇ ਨਜ਼ਰ ਬਣਾਈ ਰੱਖੇਗਾ। ਸੀਪੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਜਾਂ ਸ਼ਰਾਰਤੀ ਵਿਅਕਤੀ ਦਿਖੇ ਤਾਂ ਉਸ ਦੀ ਜਾਣਕਾਰੀ ਸਬੰਧਤ ਥਾਣੇ, ਪੁਲਿਸ ਮੁਲਾਜਮ ਅਤੇ ਪੁਲਿਸ ਦੇ ਕੰਟਰੋਲ ਰੂਮ 'ਤੇ ਦਿੱਤੀ ਜਾ ਸਕਦੀ ਹੈ। ਸਹਿਯੋਗ ਕਰਨ ਵਾਲੇ ਦਾ ਨਾਮ ਅਤੇ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਜਾਣਕਾਰੀ ਮੁਤਾਬਕ ਦੁਸਹਿਰਾ ਮੇਲਾ ਸ਼੍ਰੀ ਦੁਰਗਿਆਣਾ ਤੀਰਥ ਦੇ ਮੈਦਾਨ, ਮਾਤਾ ਭਦਰਕਾਲੀ ਮੰਦਰ ਦੀ ਗਰਾਊਂਡ, 88 ਫੁੱਟ ਰੋਡ, ਛੇਹਰਟਾ ਦੀ ਦਾਣਾ ਮੰਡੀ, ਵੇਰਕਾ, ਮਜੀਠਾ ਰੋਡ ਬਾਈਪਾਸ ਆਦਿ ਥਾਵਾਂ 'ਤੇ ਮਨਾਇਆ ਜਾ ਰਿਹਾ ਹੈ। ਹਰ ਵਾਰ ਵਾਂਗ ਇੱਥੇ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਣਗੇ। ਮੇਲੇ ਵਿਚ ਪ੍ਰਬੰਧਕਾਂ ਵੱਲੋਂ ਤਿੰਨ ਮਹੀਨੇ ਪਹਿਲਾਂ ਹੀ ਪ੍ਰਸ਼ਾਸਨ ਤੋਂ ਇਸ ਦੀ ਮੰਜੂਰੀ ਹਾਸਲ ਕੀਤੀ ਜਾ ਚੁੱਕੀ ਹੈ। ਖਾਸ ਤੌਰ 'ਤੇ ਅੱਠ ਸਾਲ ਪਹਿਲਾਂ ਹੋਏ ਦੁਸਹਿਰਾ ਕਾਂਡ ਤੋਂ ਬਾਅਦ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਵਰਤਦਾ। ਸਬੰਧਤ ਵਿਭਾਗ ਵੱਲੋਂ ਮੇਲਿਆਂ ਵਿਚ ਲੱਗਣ ਵਾਲੇ ਝੂਲਿਆਂ ਦੀ ਵੀ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਮੈਦਾਨ ਵਿਚ ਲਿਆਂਦਾ ਗਿਆ। ਦੁਸਹਿਰਾ ਗਰਾਊਂਡ ਵਿੱਚ ਆਉਣ ਵਾਲੇ ਲੋਕਾਂ ਲਈ ਲੋੜੀਂਦੇ ਰਸਤੇ ਅਤੇ ਉੱਥੇ ਪਹੁੰਚਣ ਵਾਲੇ ਰਸਤਿਆਂ 'ਤੇ ਮੈਟਲ ਡਿਟੈਕਟਰ ਮਸ਼ੀਨਾਂ ਅਤੇ ਬੈਰੀਕੇਡਿੰਗ ਲਗਾਈ ਜਾ ਰਹੀ ਹੈ। ਖਾਸ ਤੌਰ 'ਤੇ ਪੰਡਾਲਾਂ ਅਤੇ ਮੰਦਰਾਂ ਵਿਚ ਕਿਸੇ ਤਰ੍ਹਾਂ ਦੀ ਅੱਗ ਲੱਗਣ ਦੀ ਘਟਨਾ 'ਤੇ ਕਾਬੂ ਪਾਉਣ ਲਈ ਅੱਗ ਬੁਝਾਊ ਯੰਤਰਾਂ ਤੋਂ ਇਲਾਵਾ ਫਾਇਰ ਵਿਭਾਗ ਦੀਆਂ ਗੱਡੀਆਂ ਤਾਇਨਾਤ ਹਨ।
ਐਂਬੂਲੈਂਸ ਸੇਵਾ ਵੀ ਰਹੇਗੀ ਤਾਇਨਾਤ
ਪੰਡਾਲ, ਮੇਲਾ ਮੈਦਾਨ ਅਤੇ ਮੰਦਰਾਂ ਦੇ ਆਸ-ਪਾਸ ਸਿਹਤ ਵਿਭਾਗ ਵੱਲੋਂ ਐਂਬੂਲੈਂਸ ਰਹੇਗੀ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੈਦਾਨ ਦੇ ਅੰਦਰ ਅਤੇ ਬਾਹਰ ਦਿਖਣਗੀਆਂ। ਲੋੜ ਪੈਣ 'ਤੇ ਪੰਜ ਮਿੰਟ ਦੇ ਅੰਦਰ ਉਹ ਰਾਹਤ ਕਾਰਜ ਵਿੱਚ ਜੁੱਟ ਜਾਣਗੀਆਂ।
ਸਾਢੇ ਤਿੰਨ ਹਜ਼ਾਰ ਪੁਲਿਸ ਮੁਲਾਜਮ ਸੜਕਾਂ ਤੇ ਸਮਾਗਮ ਵਾਲੀਆਂ ਥਾਵਾਂ 'ਤੇ ਰਹਿਣਗੇ ਤਾਇਨਾਤ
**ਰੂਟ ਪਲਾਨ**
- ਹਾਥੀ ਗੇਟ ਤੋਂ ਲੈ ਕੇ ਭਗਵਾਨ ਪਰਸ਼ੂਰਾਮ ਚੌਂਕ ਤੱਕ ਦੁਸਹਿਰਾ ਦਹਿਨ ਤੱਕ ਰਸਤਾ ਬੰਦ ਰਹੇਗਾ।
- ਮਾਤਾ ਭਦਰਕਾਲੀ ਮੰਦਰ ਦੇ ਸਮਾਗਮ ਵਿੱਚ ਗੇਟ ਹਕੀਮਾਂ ਤੋਂ ਆਉਣ ਵਾਲੇ ਰਸਤੇ ਨੂੰ ਗੇਟ ਲਾਹੌਰੀ ਤੱਕ ਕੁਝ ਦੇਰ ਲਈ ਬੰਦ ਰੱਖਿਆ ਜਾਵੇਗਾ।
ਫਾਇਰ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਸਾਰੇ ਪੰਜ ਸਟੇਸ਼ਨ ਐਕਟਿਵ ਹਨ। ਸਮਾਗਮ ਵਾਲੀ ਥਾਂ 'ਤੇ ਇੱਕ-ਇੱਕ ਵਾਹਨ ਪਹਿਲਾਂ ਤੋਂ ਤਾਇਨਾਤ ਰਹੇਗਾ।