ਡਾ. ਸਵਰਾਜ ਗਰੋਵਰ ਦਾ ਨਾਂ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ’ਚ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਸਿੱਧ ਸਮਾਜ ਸੇਵਿਕਾ ਡਾ. ਸਵਰਾਜ ਗਰੋਵਰ ਦਾ ਨਾਂ ਸਾਲ 1968 ਤੋਂ ਲਗਾਤਾਰ 58 ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੂਰੀ ਤਰ੍ਹਾਂ ਨਿਸ਼ਕਾਮ, ਜ਼ਮੀਨੀ ਤੇ ਵਿਹਾਰਕ ਸਮਾਜ ਸੇਵਾ ਲਈ ਗਿਨੀਜ਼ ਬੁੱਕ
Publish Date: Sat, 26 Sep 2026 04:32 PM (IST)
Updated Date: Sat, 26 Sep 2026 04:36 PM (IST)
ਐਕਸੈਪਸ਼ਨਲ ਲਾਈਫ ਟਾਈਮ ਅਚੀਵਮੈਂਟ ਇਨ ਸੋਸ਼ਲ ਵੈਲਫੇਅਰ ਐਵਾਰਡ ਨਾਲ ਵੀ ਸਨਮਾਨਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਸਿੱਧ ਸਮਾਜ ਸੇਵਿਕਾ ਡਾ. ਸਵਰਾਜ ਗਰੋਵਰ ਦਾ ਨਾਂ ਸਾਲ 1968 ਤੋਂ ਲਗਾਤਾਰ 58 ਸਾਲਾਂ ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪੂਰੀ ਤਰ੍ਹਾਂ ਨਿਸ਼ਕਾਮ, ਜ਼ਮੀਨੀ ਤੇ ਵਿਹਾਰਕ ਸਮਾਜ ਸੇਵਾ ਲਈ ਗਿਨੀਜ਼ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਕੀਤਾ ਗਿਆ ਹੈ। ਚੀਫ਼ ਆਰਗੇਨਾਈਜ਼ਿੰਗ ਅਫ਼ਸਰ ਡਾ. ਸ਼ਿਵ ਸ਼ੰਕਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਡਾ. ਗਰੋਵਰ ਨੂੰ ਐਕਸੈਪਸ਼ਨਲ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਡਾ. ਗਰੋਵਰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਜਿਕ, ਸਿੱਖਿਆ ਅਤੇ ਅਧਿਆਤਮਿਕ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਹਨ ਅਤੇ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਦੀ ਸਮਾਜ ਸੇਵਾ ਅਤੇ ਉਪਲਬਧੀਆਂ ’ਤੇ ਕਈ ਪੁਸਤਕਾਂ ਲਿਖੀਆਂ ਗਈਆਂ ਹਨ। ਰਸਾਲਿਆਂ ਅਤੇ ਅਖ਼ਬਾਰਾਂ ਵਿਚ ਵੀ ਉਨ੍ਹਾਂ ਦੀਆਂ ਉਪਲਬਧੀਆਂ ਦਾ ਜ਼ਿਕਰ ਅਕਸਰ ਹੁੰਦਾ ਰਹਿੰਦਾ ਹੈ ਅਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਵੱਲੋਂ ਉਨ੍ਹਾਂ ਦੇ ਕਾਰਜਾਂ ਨੂੰ ਸਮੇਂ-ਸਮੇਂ ’ਤੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕੀਤਾ ਜਾਂਦਾ ਰਿਹਾ ਹੈ। ਦੱਖਣੀ ਅਮਰੀਕਾ, ਹਾਲੈਂਡ, ਚੀਨ, ਮੌਰੀਸ਼ਸ, ਬੈਂਕਾਕ, ਸਿੰਗਾਪੁਰ, ਮੈਲਬੋਰਨ, ਸਿਡਨੀ, ਸ੍ਰੀਲੰਕਾ, ਨੇਪਾਲ ਅਤੇ ਮਿਆਂਮਾਰ ਸਮੇਤ ਵੱਖ-ਵੱਖ ਦੇਸ਼ਾਂ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮਹਿਮਾਨ ਤੇ ਬੁਲਾਰੇ ਵਜੋਂ ਸੱਦਾ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰੀ ਪੱਧਰ ’ਤੇ ਡਾ. ਗਰੋਵਰ ਨੇ ਲਗਭਗ 20,000 ਟੁੱਟੇ-ਬਿਖਰੇ ਪਰਿਵਾਰਾਂ ਨੂੰ ਮੁੜ ਵਸਾਉਣ, 20,000 ਤੋਂ ਵੱਧ ਪਰਿਵਾਰਾਂ ਵਿੱਚ ਘਰੇਲੂ ਹਿੰਸਾ ਨੂੰ ਰੋਕਣ, ਅਨੇਕਾਂ ਬਾਲ ਵਿਆਹ ਰੋਕਣ ਅਤੇ ਦਾਜ ਪ੍ਰਥਾ, ਨਸ਼ਾਖੋਰੀ, ਭ੍ਰੂਣ ਹੱਤਿਆ, ਬਲਾਤਕਾਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਸਮਾਜਿਕ ਜਾਗਰੂਕਤਾ ਅਤੇ ਸੰਘਰਸ਼ ਦਾ ਕਾਰਜ ਕੀਤਾ ਹੈ। ਉਨ੍ਹਾਂ ਨੇ ਦਾਜ-ਰਹਿਤ ਵਿਆਹ ਕਰਵਾਉਣ ਵਿਚ ਸਹਿਯੋਗ ਦਿੱਤਾ, ਵਿਧਵਾਵਾਂ ਅਤੇ ਤਿਆਗੀਆਂ ਹੋਈਆਂ ਮਹਿਲਾਵਾਂ ਦੇ ਪੁਨਰਵਾਸ ਲਈ ਕੰਮ ਕੀਤਾ ਅਤੇ ਹਜ਼ਾਰਾਂ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਬਜ਼ੁਰਗਾਂ ਦੀ ਭਲਾਈ, ਦਿਿਵਆਂਗਾਂ ਦੀ ਭਲਾਈ, ਸਿਹਤ ਸੇਵਾ, ਵਾਤਾਵਰਣ ਸੁਰੱਖਿਆ ਅਤੇ ਵੱਖ-ਵੱਖ ਸਮਾਜਿਕ ਜਾਗਰੂਕਤਾ ਮੁਹਿੰਮਾਂ ਦੇ ਖੇਤਰ ਵਿੱਚ ਵੀ ਉਨ੍ਹਾਂ ਦਾ ਨਿਰੰਤਰ ਯੋਗਦਾਨ ਰਿਹਾ ਹੈ। ਡਾ. ਸਵਰਾਜ ਗਰੋਵਰ ਨੇ ਇਸ ਉਪਲਬਧੀ ਨੂੰ ਉਸ ਸਮਾਜ ਨੂੰ ਸਮਰਪਿਤ ਕੀਤਾ ਹੈ, ਜਿਸ ਨੇ ਉਨ੍ਹਾਂ ਨੂੰ ਜੀਵਨ ਭਰ ਸਮਾਜ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ।