ਕਾਂਗਰਸ ਨੇ ਰੋਸ ਮਾਰਚ ਤੇ ਕੈਂਡਲ ਮਾਰਚ ਕੱਢਿਆ
ਗਗਨ ਰੰਧਾਵਾ ਖੁਦਕੁਸ਼ੀ ਮਾਮਲਾ;
Publish Date: Tue, 24 Mar 2026 04:31 PM (IST)
Updated Date: Wed, 25 Mar 2026 03:59 AM (IST)

ਗਗਨ ਰੰਧਾਵਾ ਖੁਦਕੁਸ਼ੀ ਮਾਮਲਾ; ਬਾਕੀ ਲੋੜੀਂਦੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ : ਡੈਨੀ ਬੰਡਾਲਾ ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਵਰਕਰਾਂ ਵਲੋਂ ਵੇਅਰਹਾਊਸ ਦੇ ਜਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਵਲੋਂ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਵਲੋਂ ਕੁੱਟਮਾਰ ਕਰਨ ਅਤੇ ਜਲੀਲ ਕਰਨ ਕਰਕੇ ਰੰਧਾਵਾ ਵਲੋਂ ਆਤਮ ਹੱਤਿਆ ਕਰਨ ਤੇ ਰੰਧਾਵਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਸਬੰਧ ਵਿਚ ਕਾਂਗਰਸੀ ਵਰਕਰਾਂ ਵਲੋਂ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਿਟ ਮੰਤਰੀ ਭੁੱਲਰ ਵੱਲੋਂ ਕੀਤੇ ਗਏ ਅੱਤਿਆਚਾਰ ਲੋਕ ਸਭਾ ਦੀ ਅਵਾਜ ਬਣਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੀਐੱਮ ਰੰਧਾਵਾ ਨੂੰ ਮੰਤਰੀ ਲਾਲ ਜੀਤ ਭੁੱਲਰ ਵੱਲੋਂ ਆਤਮ-ਹੱਤਿਆ ਲਈ ਮਜਬੂਰ ਕੀਤਾ ਗਿਆ, ਇਸ ਲਈ ਭੁੱਲਰ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਉਹ ਥੋੜ੍ਹੀ ਹੈ। ਡੈਨੀ ਬੰਡਾਲਾ ਨੇ ਕਿਹਾ ਕਿ ਪੰਜਾਬ ਵਿਚ ਹਰ ਰੋਜ ਹੋ ਰਹੇ ਕਤਲ ਦੇ ਕਾਰਨ ਲੋਕ ਸਹਿਮ ਵਿਚ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਲੋਕਾਂ ਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ। ਡੈਨੀ ਬੰਡਾਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਵੱਲੋਂ ਰੰਧਾਵਾ ਪਰਿਵਾਰ ਨੂੰ ਹਰ ਤਰ੍ਹਾਂ ਦਾ ਇਨਸਾਫ ਦਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਦੁਖੀ ਪਰਿਵਾਰ ਨਾਲ ਹਰ ਵੇਲੇ ਖੜੇ ਹਨ। ਡੈਨੀ ਬੰਡਾਲਾ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਰੋਸ ਮਾਰਚ ਅਤੇ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਕਸ਼ਮੀਰ ਸਿੰਘ ਜਾਣੀਆਂ, ਜਗਜੀਤ ਸਿੰਘ ਜੋਗੀ, ਸਰਬਜੀਤ ਸਿੰਘ ਸੋਨੂ ਜੰਡਿਆਲਾ, ਸਵਿੰਦਰ ਸਿੰਘ ਸਾਹ ਮੱਲੀਆਂ, ਚਰਨਜੀਤ ਸਿੰਘ ਟੀਟੋ, ਮਲਕੀਤ ਸਿੰਘ ਸਰਜਾ, ਮਨਜਿੰਦਰ ਸਿੰਘ ਸਰਜਾ, ਗੁਰਮੀਤ ਸਿੰਘ ਨੰਗਲੀ, ਰਾਜਬੀਰ ਸਿੰਘ, ਜੋਗਾ ਸਿੰਘ, ਸੁਖਵਿੰਦਰ ਸਿੰਘ ਰਾਣਾ ਜੰਡ, ਚੇਅਰਮੈਨ ਹਰਜੀਤ ਸਿੰਘ, ਬਲਵਿੰਦਰ ਸਿੰਘ ਗਿੱਲ, ਗੁਰਵਿੰਦਰਸਿੰਘ ਰੋਬਣ,਼ ਮਨਜਿੰਦਰ ਸਿੰਘ ਹੈਪੀ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਟੱਕਰ ਆਦਿ ਹਾਜਰ ਸਨ।