ਡਾ. ਨਰੇਸ਼ ਚਾਵਲਾ ਨੇ ਦਿਲ ਦੀਆਂ ਗੱਲਾਂ ਤੇ ਪੁਸਤਕ ਨਾਲ ਮਰੀਜ਼ਾਂ ਤੇ ਜਨਜੀਵਨ ਨਾਲ ਪਾਈ ਸਾਂਝ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹ, ਛਾਤੀ, ਦਮੇ ਦੇ ਰੋਗਾਂ ਦੇ ਬੇਹਦ ਮਾਹਰ ਕਾਬਲ ਡਾਕਟਰ ਅਤੇ ਸਾਬਕਾ ਜਿਲ੍ਹਾ, ਟੀਬੀ ਅਤੇ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀ ਨੇ ਆਪਣੇ ਜੀਵਨ ਦੇ ਫਲਸਫੇ ਅਤੇ ਮਰੀਜ਼ਾਂ ਦੇ ਨਾਲ ਲੰਬੇ ਸਮੇਂ ਤੋਂ ਸਾਂਝ,
Publish Date: Thu, 15 Oct 2026 04:28 PM (IST)
Updated Date: Thu, 15 Oct 2026 04:30 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹ, ਛਾਤੀ, ਦਮੇ ਦੇ ਰੋਗਾਂ ਦੇ ਬੇਹਦ ਮਾਹਰ ਕਾਬਲ ਡਾਕਟਰ ਅਤੇ ਸਾਬਕਾ ਜਿਲ੍ਹਾ, ਟੀਬੀ ਅਤੇ ਏਡਜ਼ ਕੰਟਰੋਲ ਸੋਸਾਇਟੀ ਦੇ ਅਧਿਕਾਰੀ ਨੇ ਆਪਣੇ ਜੀਵਨ ਦੇ ਫਲਸਫੇ ਅਤੇ ਮਰੀਜ਼ਾਂ ਦੇ ਨਾਲ ਲੰਬੇ ਸਮੇਂ ਤੋਂ ਸਾਂਝ, ਤਜਰਬਿਆਂ ਦੇ ਨਿਚੋੜ ਦੇ ਅਧਾਰਤ 154 ਸਫਿਆਂ ਦੀ ਬੇਹੱਦ ਮਾਰਗ ਦਰਸ਼ਨ ਕਰਨ ਵਾਲੀ ਕਿਤਾਬ ਲੋਕ ਅਰਪਿਤ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਆਪਣੇ ਤਜਰਬਿਆਂ ਦੇ ਆਧਾਰ ਤੇ ਨਾਮਨਾ ਖੱਟਣ ਵਾਲੇ ਅਤੇ ਸਰਕਾਰਾਂ ਦੁਆਰਾ ਆਪਣੀ ਸਰਕਾਰੀ ਨੌਕਰੀ ਦੇ ਕਾਰਜ ਕਾਲ ਦੌਰਾਨ ਸੈਂਕੜੇ ਵਾਰੀ ਸਨਮਾਨਿਤ ਹੋ ਚੁੱਕੇ ਡਾ. ਨਰੇਸ਼ ਚਾਵਲਾ ਪੰਜਾਬ ਦੀ ਇੱਕ ਉੱਘੀ ਸ਼ਖਸ਼ੀਅਤ ਅਤੇ ਇਕ ਮਾਹਰ ਡਾਕਟਰ ਤੇ ਮਰੀਜ਼ਾਂ ਲਈ ਲੋਕ ਹਿੱਤ ਵੱਜੋਂ ਜਾਣੇ ਜਾਂਦੇ ਹਨ, ਉਹ ਆਪਣੇ ਸਵਾਸ ਚੈਸਟ ਐਂਡ ਟੀਬੀ, ਸੈਂਟਰ ਵਿਚ ਮਰੀਜ਼ਾਂ ਲਈ ਸੇਵਾਵਾਂ ਦੇ ਰਹੇ ਹਨ, ਜਿੱਥੇ ਆਇਆ ਹੋਇਆ ਕੋਈ ਵੀ ਗਰੀਬ ਤੋਂ ਇਲਾਵਾ ਉਹ ਲੋੜਵੰਦ ਵਿਅਕਤੀ ਜੋ ਇਲਾਜ ਕਰਾਉਣ ਤੋਂ ਵੀ ਅਸਮਰਥ ਹੋਵੇ ਉਸ ਨੂੰ ਜੀ ਆਇਆ ਆਖ ਕੇ ਦਿਲ ਦੀਆਂ ਗਹਿਰਾਈਆਂ ਤੋਂ ਇਲਾਜ ਲਈ ਸਮਰਪਤ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਤਜਰਬੇ ਦੀਆਂ ਸਾਂਝਾਂ ਨੂੰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਨੌਕਰੀ ਦੇ ਕਾਰਜ ਕਾਲ ਦੌਰਾਨ ਮਰੀਜ਼ਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੇ ਦਰਦ ਨੂੰ ਅਤੇ ਉਨ੍ਹਾਂ ਅਨੁਸਾਰ ਬਿਮਾਰੀ ਦੇ ਰੋਗ ਨੂੰ ਬਿਆਨ ਕਰਨ ਨੂੰ ਸਮਝਣਾ ਸ਼ੁਰੂ ਕਰ ਲਿਆ ਸੀ ਅਤੇ ਫਿਰ ਉਨ੍ਹਾਂ ਦੀ ਮਾਨਸਿਕਤਾ ਅਨੁਸਾਰ ਉਹਨਾਂ ਦਾ ਸਫਲ ਇਲਾਜ ਕਰਕੇ ਲੱਖਾਂ ਹੀ ਲੋਕਾਂ ਨੂੰ ਮੁੜ ਟੀਬੀ ਵਰਗੇ ਭਿਆਨਕ ਰੋਗ ਤੋਂ ਮੁਕਤ ਕਰਾ ਕੇ ਆਮ ਜਨ ਜੀਵਨ ਪ੍ਰਦਾਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਉਹ ਗੁਰੂ ਨਗਰੀ ਵਿਚ ਕਈ ਐਨਜੀਓਜ ਗਰੀਬ ਬੱਚਿਆਂ, ਬੱਚੀਆਂ ਦੀਆਂ ਕਿਤਾਬਾਂ, ਸਰਦੀਆਂ ਵਿਚ ਗਰਮ ਕੱਪੜੇ ਤੋਂ ਇਲਾਵਾ ਸੜਕਾਂ ਦੇ ਕੰਢੇ ਬੈਠੇ ਲਾਵਾਰਸ ਲੋਕਾਂ ਲਈ ਵੀ ਖਾਮੋਸ਼ ਹੋ ਕੇ ਹਰ ਸੰਭਵ ਸਹਾਇਤਾ ਲਈ ਜਾਣੇ ਜਾਂਦੇ ਹਨ। ਇਸ ਕਿਤਾਬ ਵਿਚ ਉਨ੍ਹਾਂ ਨੇ ਪੰਜਾਬ ਭਰ ਦੇ ਮਾਹਰ ਡਾਕਟਰਾਂ ਦੇ ਪੈਨਲ, ਰਾਸ਼ਟਰੀ, ਅੰਤਰਰਾਸ਼ਟਰੀ ਕੀਤੀਆਂ ਗਈਆਂ ਕਾਨਫਰੰਸਾਂ ਦੇ ਤਜਰਬਿਆਂ ਦੇ ਫਲਸਫੇ ਨੂੰ ਵੀ ਬਾਖੂਬੀ ਕਿਤਾਬ ਵਿਚ ਪੇਸ਼ ਕਰਕੇ ਇੱਕ ਨਵੀਂ ਦਿੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਲੋਕਾਂ ਨੂੰ ਰੋਗਾਂ ਬਿਮਾਰੀਆਂ ਅਤੇ ਜਿੰਦਗੀ ਵਿੱਚ ਵਿਚਰਨ ਦੇ ਤਜਰਬਿਆਂ ਦੀ ਇੱਕ ਸਾਂਝ ਦਾ ਮਾਰਗ ਦੱਸਿਆ ਗਿਆ ਹੈ। ਜਿਸ ਵਿਚ ਉਨ੍ਹਾਂ ਦੀ ਧਰਮਪਤਨੀ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਮੈਡੀਕਲ ਸਾਇੰਸ ਹੈਲਥ ਯੂਨੀਵਰਸਿਟੀ ਵੱਲਾ ਦੀ ਪ੍ਰੋਫੈਸਰ ਡਾ. ਮਨੀਸ਼ਾ ਚਾਵਲਾ ਦਾ ਵਿਸ਼ੇਸ਼ ਯੋਗਦਾਨ ਹੈ। ਜ਼ਿਕਰਯੋਗ ਹੈ ਕਿ ਡਾ. ਨਰੇਸ਼ ਚਾਵਲਾ ਮਰੀਜ਼ਾਂ ਦੇ ਇਲਾਜ ਦੌਰਾਨ ਉਨਾਂ ਦੀਆਂ ਭਾਵਨਾਤਮਿਕ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਨੂੰ ਸਮਝਦੇ ਹੋਏ ਮਰੀਜ਼ ਨਾਲ ਪਰਿਵਾਰਕ ਰਿਸ਼ਤਾ ਅਤੇ ਸਾਂਝ ਬਣਾ ਕੇ ਇਲਾਜ ਤੋਂ ਇਲਾਵਾ ਉਸ ਦੀ ਸੋਚ ਨੂੰ ਵੀ ਬਦਲਣ ਦੇ ਵਿੱਚ ਵੱਡੀ ਮੁਹਾਰਤ ਰੱਖਦੇ ਹਨ ਜਿਸ ਕਾਰਨ ਅੱਜ ਸੈਂਕੜੇ ਲੋਕ ਉਨ੍ਹਾਂ ਨੂੰ ਡਾਕਟਰ ਤੋਂ ਇਲਾਵਾ ਆਪਣਾ ਪਰਿਵਾਰਕ ਮੈਂਬਰ ਮੰਨਦੇ ਹਨ।