‘ਬੀਨੂੰ ਕਪੂਰ ਲਕਸ ਸੈਲੂਨ-ਅਕੈਡਮੀ ’ਚ ਮਨਾਈ ਦੀਵਾਲੀ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਾਲੋਨੀ ਏਅਰਪੋਰਟ ਰੋਡ ਵਿਖੇ ਨਜ਼ਦੀਕ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ
Publish Date: Mon, 09 Nov 2026 04:26 PM (IST)
Updated Date: Mon, 09 Nov 2026 04:29 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਾਲੋਨੀ ਏਅਰਪੋਰਟ ਰੋਡ ਵਿਖੇ ਨਜ਼ਦੀਕ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਪ੍ਰਸਿੱਧ ਮੇਕਅੱਪ ਆਰਟਿਸਟ ਬੀਨੂੰ ਕਪੂਰ ਤੇ ਪ੍ਰਬੰਧਕ ਜਤਿਨ ਕਪੂਰ ਦੀ ਅਗਵਾਈ ਹੇਠ ਦੀਵਾਲੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਇਸ ਸਮੂਹ ਸਟਾਫ ਨੂੰ ਦੀਵਾਲੀ ਦੇ ਤੋਹਫੇ ਪ੍ਰਦਾਨ ਕੀਤੇ ਗਏ ਤੇ ਖੁਸ਼ੀਆਂ ਦੀ ਦੀਵੇ ਜਗਾ ਕੇ ਦੀਆਂ ਦੀਆਂ ਸ਼ੁਭਕਮਾਨਾਵਾਂ ਦਿੱਤੀਆਂ ਗਈਆਂ। ਬੀਨੂੰ ਕਪੂਰ ਨੇ ਕਿਹਾ ਕਿ ਇਹ ਤਿਉਹਾਰ ਸਾਰਿਆਂ ਲਈਆਂ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਇਸ ਦਿਨ ਦੀ ਵਿਸ਼ੇਸ਼ ਮਹੱਤਤਾ ਵੀ ਹੈ। ਬੀਨੂੰ ਕਪੂਰ ਨੇ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਣੇ ਸਟਾਫ ਨਾਲ ਮਨਾਉਣੇ ਚਾਹੀਦੇ ਹਨ। ਸਾਡੀ ਹਰ ਕਾਮਯਾਬੀ ਵਿਚ ਸਟਾਫ ਦਾ ਵੀ ਵੱਡਾ ਸਹਿਯੋਗ ਹੁੰਦਾ ਹੈ। ਉਨ੍ਹਾਂ ਸਮੂਹ ਸਟਾਫ ਦੀ ਸ਼ਲਾਘਾ ਕਰਦਿਆਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਹਰ ਸਟਾਫ ਮੈਂਬਰ ਉਨ੍ਹਾਂ ਲਈ ਇਕ ਪਰਿਵਾਰ ਦੀ ਤਰ੍ਹਾਂ ਹਨ। ਜ਼ਿਕਰਯੋਗ ਹੈ ਕਿ ਬੀਨੂੰ ਕਪੂਰ ਨੇ ਕਈ ਲੜਕੀਆਂ ਨੂੰ ਹੁਨਰਮੰਦ ਬਣਾ ਚੁੱਕੇ ਹਨ ਅਤੇ ਉਹ ਲੜਕੀਆਂ ਸਫਲਤਾ ਪੂਰਵਕ ਅੱਜ ਆਪਣਾ ਕੰਮ ਕਰ ਰਹੀਆਂ ਹਨ। ਬੀਨੂੰ ਕਪੂਰ ਹੁਣ ਤੱਕ ਕਈ ਪ੍ਰਸਿੱਧ ਮਾਡਲਜ਼ ਅਤੇ ਬ੍ਰਾਈਡਲ ਮੇਕਅੱਪ ਕਰ ਚੁੱਕੀ ਹੈ ਅਤੇ ਗੋਲਡਨ ਸਿਟੀ ਕਾਲੋ੍ਨੀ ਏਅਰਪੋਰਟ ਰੋਡ ਵਿਖੇ ਨਜ਼ਦੀਕ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਵਿਚ ਬੱਚਿਆਂ ਨੂੰ ਸਕਿੱਨ ਤੇ ਮੇਕਅੱਪ ਨਾਲ ਸਬੰਧਿਤ ਕੋਰਸ ਵੀ ਕਰਵਾਏ ਜਾਂਦੇ ਹਨ। ਇਸ ਦੌਰਾਨ ਸਮੂਹ ਸਟਾਫ ਨੇ ਇਸ ਦੌਰਾਨ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।