- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੱਤਵਪੂਰਨ ਹੰਗਾਮੀ ਮੀਟਿੰਗ ਸਨ ਵੈਲੀ ਪਬਲਿਕ

ਪੰਜਾਬ ਕਾਂਗਰਸ ਹਾਈਕਮਾਂਡ ਨੂੰ ਉੱਤਰੀ ਤੋਂ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਨੂੰ ਕਾਂਗਰਸ ਦੀ ਵਿਧਾਇਕ ਉਮੀਦਵਾਰ ਟਿਕਟ ਦੇਣ ਦੀ ਅਪੀਲ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੱਤਵਪੂਰਨ ਹੰਗਾਮੀ ਮੀਟਿੰਗ ਸਨ ਵੈਲੀ ਪਬਲਿਕ ਸਕੂਲ ਅੰਮ੍ਰਿਤਸਰ ਵਿਖੇ ਹੋਈ। ਮੀਟਿੰਗ ਦੀ ਅਗਵਾਈ ਸੁਜੀਤ ਸ਼ਰਮਾ ਬੱਬਲੂ, ਜਨਰਲ ਸਕੱਤਰ, ਰਾਸਾ ਪੰਜਾਬ ਅਤੇ ਜਗਜੀਤ ਸਿੰਘ, ਮੁੱਖ ਸਲਾਹਕਾਰ, ਰਾਸਾ ਪੰਜਾਬ ਵੱਲੋਂ ਕੀਤੀ ਗਈ। ਇਸ ਮੌਕੇ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਸਾ ਸਮੇਤ ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਸਮੁੱਚੀ ਕੈਬਨਿਟ ਅਤੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਰਹੇ। ਮੀਟਿੰਗ ਦੌਰਾਨ ਪੰਜਾਬ ਦੇ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਾਂ ਨੂੰ ਦਰਪੇਸ਼ ਵੱਖ-ਵੱਖ ਗੰਭੀਰ ਸਮੱਸਿਆਵਾਂ, ਸਰਕਾਰੀ ਨੀਤੀਆਂ, ਪ੍ਰਸ਼ਾਸਨਿਕ ਚੁਣੌਤੀਆਂ ਅਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਸਾ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲ ਲੱਖਾਂ ਵਿਿਦਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਹੇਠਲੇ ਅਤੇ ਮੱਧ ਵਰਗ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਵਾਜਬ ਅਤੇ ਕਿਫਾਇਤੀ ਫੀਸਾਂ ’ਤੇ ਮਿਆਰੀ ਸਿੱਖਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਆਗੂਆਂ ਅਨੁਸਾਰ ਰਾਸਾ ਪੰਜਾਬ ਨਾਲ ਪੰਜਾਬ ਭਰ ਵਿਚ 7,000 ਤੋਂ ਵੱਧ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲ ਜੁੜੇ ਹੋਏ ਹਨ ਅਤੇ ਇਨ੍ਹਾਂ ਸਕੂਲਾਂ ਰਾਹੀਂ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਨਾਨ-ਟੀਚਿੰਗ ਸਟਾਫ਼ ਸਿੱਖਿਆ ਖੇਤਰ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਰਾਸਾ ਆਗੂਆਂ ਨੇ ਕਿਹਾ ਕਿ ਰਾਸਾ ਪੰਜਾਬ ਸਿਰਫ਼ ਸਕੂਲ ਪ੍ਰਬੰਧਕਾਂ ਦੀ ਸੰਸਥਾ ਨਹੀਂ, ਬਲਕਿ ਪੰਜਾਬ ਦੇ ਵਿਸ਼ਾਲ ਸਕੂਲੀ ਸਿੱਖਿਆ ਤੰਤਰ ਨਾਲ ਜੁੜੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਵਾਲੀ ਸੰਸਥਾ ਹੈ। ਰਾਸਾ ਪੰਜਾਬ ਵੱਲੋਂ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾਂਦੀ ਰਹੀ ਹੈ ਕਿ ਸਿੱਖਿਆ ਨਾਲ ਸਬੰਧਤ ਨੀਤੀਆਂ ਬਣਾਉਂਦੇ ਸਮੇਂ ਸਕੂਲ ਪ੍ਰਬੰਧਕਾਂ ਦੀ ਯੋਗ ਨੁਮਾਇੰਦਗੀ ਅਤੇ ਉਨ੍ਹਾਂ ਨਾਲ ਸਾਰਥਕ ਸੰਵਾਦ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਰਾਸਾ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਇੱਕ ਅਹਿਮ ਸੰਸਥਾਗਤ ਅਪੀਲ ਰਾਹੀਂ ਪੰਜਾਬ ਕਾਂਗਰਸ ਹਾਈਕਮਾਂਡ ਨੂੰ ਪੁਰਜ਼ੋਰ ਬੇਨਤੀ ਕੀਤੀ ਗਈ ਕਿ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਨੂੰ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਲੱਕੀ ਨੂੰ ਟਿਕਣ ਦੇਣ ਬਾਰੇ ਸਕਾਰਾਤਮਕ ਅਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ। ਰਾਸਾ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਡਾ. ਸੋਭਿਤ ਕੌਰ, ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਦੀ ਬੇਟੀ ਹਨ ਅਤੇ ਉਨ੍ਹਾਂ ਨੇ ੰਭਭਸ਼ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਡਾ. ਸੋਭਿਤ ਕੌਰ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਦੇ ਵਾਰਡ ਨੰਬਰ 9 ਤੋਂ ਕਾਂਗਰਸ ਪਾਰਟੀ ਦੀ ਚੁਣੀ ਹੋਈ ਕੌਂਸਲਰ ਵਜੋਂ ਲੋਕ ਸੇਵਾ ਨਿਭਾ ਰਹੇ ਹਨ।
ਬਾਕਸ
ਰਾਸਾ ਪੰਜਾਬ ਦੀ ਸਥਾਪਨਾ ਤੇ ਸਿੱਖਿਆ ਖੇਤਰ ’ਚ ਭੂਮਿਕਾ
ਇਸ ਮੌਕੇ ਸੁਜੀਤ ਸ਼ਰਮਾ ਬੱਬਲੂ ਜਨਰਲ ਸਕੱਤਰ, ਰਾਸਾ ਪੰਜਾਬ ਨੇ ਦੱਸਿਆ ਕਿ ਰਾਸਾ ਪੰਜਾਬ ਦੀ ਸਥਾਪਨਾ ਪ੍ਰਸਿੱਧ ਸਿੱਖਿਆਵਿਦ ਸਵਰਗੀ ਪੰਡਿਤ ਕੁਲਵੰਤ ਰਾਏ ਸ਼ਰਮਾ ਵੱਲੋਂ 1993-94 ਵਿੱਚ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਾਂ ਦੀਆਂ ਸਮੱਸਿਆਵਾਂ ਨੂੰ ਇਕਜੁੱਟ ਹੋ ਕੇ ਉਠਾਉਣ ਅਤੇ ਉਨ੍ਹਾਂ ਦੇ ਹੱਲ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਰਾਸਾ ਪੰਜਾਬ ਅੱਜ ਵੀ ਪੰਜਾਬ ਭਰ ਦੇ ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਉਠਾਉਣ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਸਕੂਲਾਂ ਨੂੰ ਦਰਪੇਸ਼ ਪ੍ਰਸ਼ਾਸਨਿਕ ਤੇ ਵਿੱਤੀ ਚੁਣੌਤੀਆਂ ਦਾ ਸਿੱਧਾ ਪ੍ਰਭਾਵ ਸਕੂਲ ਪ੍ਰਬੰਧਨ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਵਿਿਦਆਰਥੀਆਂ ਅਤੇ ਮਾਪਿਆਂ ’ਤੇ ਪੈਂਦਾ ਹੈ। ਇਸ ਲਈ ਇਨ੍ਹਾਂ ਸਮੱਸਿਆਵਾਂ ਦਾ ਹੱਲ ਸਰਕਾਰ, ਸਿੱਖਿਆ ਵਿਭਾਗ, ਫਸ਼ਓਭ ਅਤੇ ਸਕੂਲ ਪ੍ਰਬੰਧਕਾਂ ਵਿਚਕਾਰ ਸੰਵਾਦ, ਸਹਿਯੋਗ ਤੇ ਸਾਰਥਕ ਵਿਚਾਰ-ਵਟਾਂਦਰੇ ਰਾਹੀਂ ਕੀਤਾ ਜਾਣਾ ਚਾਹੀਦਾ ਹੈ।
ਬਾਕਸ
ਮੀਟਿੰਗ ’ਚ ਹਾਜ਼ਰ ਰਹੇ ਪ੍ਰਮੁੱਖ ਮੈਂਬਰ
ਇਸ ਮੌਕੇ ਡਾ. ਸ਼ੋਬਿਤ ਕੋਰ ਕੌਸ਼ਲਰ ਵਾਰਡ ਨੰਬਰ 9, ਸੰਦੀਪ ਸੈਣੀ ਪ੍ਰਿਸੀਪਲ ਸਨ ਵੈਲੀ ਪਬਲਿਕ ਸਕੂਲ, ਸੁਸ਼ੀਲ ਅਗਰਵਾਲ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ, ਰਾਸਾ ਪੰਜਾਬ, ਸਮੀਰ ਭਾਟੀਆ ਜ਼ਿਲ੍ਹਾ ਅੰਮ੍ਰਿਤਸਰ ਕਾਰਜਕਾਰੀ ਪ੍ਰਧਾਨ, ਰਾਸਾ ਪੰਜਾਬ, ਯਦਵਿੰਦਰ ਸਿੰਘਜ਼ਿਲ੍ਹਾ ਅੰਮ੍ਰਿਤਸਰ ਜਨਰਲ ਸਕੱਤਰ, ਕਮਲਜੋਤ ਸਿੰਘ ਕੋਹਲੀ, ਗੌਰਵ ਅਰੋੜਾ, ਸੁਮੀਤ ਪੁਰੀ, ਐਡਵੋਕੇਟ ਮਯੰਕ ਕਪੂਰ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ, ਕਰਨਜੀਤ ਸਿੰਘ, ਅਰੁਣ ਮਨਸੋਤਰਾ, ਦਵਿੰਦਰ ਪਿਪਲਾਨੀ, ਸੋਹਨ ਸਿੰਘ, ਸਲਿਲ ਸਾਗਰ ਅਰੋੜਾ, ਨਰਿੰਦਰਪਾਲ ਸਿੰਘ, ਐਡਵੋਕੇਟ ਪੁਨੀਤ ਗੁਪਤਾ, ਦਿਨੇਸ਼ ਕਪੂਰ, ਰਾਜੀਵ ਪੁੰਜ ਆਦਿ ਹਾਜ਼ਰ ਸਨ।
ਕੈਪਸ਼ਨ :
ਮੀਟਿੰਗ ਦੌਰਾਨ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਸਾ, ਸੁਜੀਤ ਸ਼ਰਮਾ ਬੱਬਲੂ ਜਨਰਲ ਸਕੱਤਰ, ਸਮੇਤ ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਸਮੁੱਚੇ ਮੈਂਬਰ ।