ਵੱਖ-ਵੱਖ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰ ਰਹੀਆਂ ਰੈਲੀਆਂ ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਤੇ ਪਾਰਲੀਮੈਂਟ ਇੰਚਾਰਜ ਅੰਮ੍ਰਿਤਸਰ ਤਾਰਾ ਚੰਦ ਭਗਤ, ਪਾਰਲੀਮੈਂਟ ਇੰਚਾਰਜ ਮੰਗਲ ਸਿੰਘ ਸਹੋਤਾ, ਜ਼ਿਲ੍ਹਾ ਪ੍ਰਧਾਨ ਜਨਰਲ ਵਿੰਗ
Publish Date: Fri, 25 Sep 2026 04:26 PM (IST)
Updated Date: Fri, 25 Sep 2026 04:27 PM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਣ ਕਮੇਟੀ ਤੇ ਪਾਰਲੀਮੈਂਟ ਇੰਚਾਰਜ ਅੰਮ੍ਰਿਤਸਰ ਤਾਰਾ ਚੰਦ ਭਗਤ, ਪਾਰਲੀਮੈਂਟ ਇੰਚਾਰਜ ਮੰਗਲ ਸਿੰਘ ਸਹੋਤਾ, ਜ਼ਿਲ੍ਹਾ ਪ੍ਰਧਾਨ ਜਨਰਲ ਵਿੰਗ ਜਗਦੀਸ਼ ਦੁਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਚੌਣਾਂ ਨਜਦੀਕ ਆਉਂਦੀਆਂ ਹਨ ਤਾਂ ਵੱਖ ਵੱਖ ਪਾਰਟੀਆਂ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ ਹਨ ਅਤੇ ਜਿਹੜੀ ਵੀ ਪਾਰਟੀ ਜਿੱਤ ਹਾਸਲ ਕਰਦੀ ਹੈ, ਉਹ ਸਾਰੇ ਵਾਅਦੇ ਭੁੱਲ ਕੇ ਲੋਕਾਂ ਵੱਲ ਧਿਆਨ ਨਹੀਂ ਦਿੰਦੀ ਹੈ, ਜਿਸ ਕਾਰਨ ਲੋਕਾਂ ਸੜਕਾਂ ਤੇ ਆਉਣ ਲਈ ਮਜਬੂਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਅੰਦਰ ਭਾਜਪਾ ਦੀ ਸਰਕਾਰ ਹੈ ਅਤੇ ਦੇਸ਼ ਵਿੱਚ ਕੇਂਦਰ ਦੀ ਸਰਕਾਰ ਹੈ ਅਤੇ ਸਰਹੱਦਾਂ ਤੇ ਭਾਰੀ ਫੋਰਸ ਤੈਨਾਤ ਕੀਤੀਆਂ ਹੋਈਆਂ ਹਨ, ਫੇਰ ਵੀ ਨਸ਼ਾ ਪੂਰੇ ਜੋਰਾਂ ਤੇ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਜਦੀਕ ਆਉਂਦੀਆਂ ਦੇਖ ਹੁਣ ਭਾਜਪਾ ਵੱਲੋਂ ਨਸ਼ਿਆਂ ਖਿਲਾਫ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਲੋਕ ਹੁਣ ਇੰਨਾ ਧੋਖੇਬਾਜ ਪਾਰਟੀਆਂ ਦੇ ਚੁੰਗਲ ਵਿਚ ਨਹੀਂ ਫਸਣਗੇ ਅਤੇ ਆਪਣੀ ਸੁਝਬੂਜ ਦੇ ਨਾਲ ਵੋਟ ਦਾ ਇਸਤੇਮਾਲ ਕਰਕੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੀ ਸਰਕਾਰ ਬਣਾਉਣਗੇ।