ਧਾਲੀਵਾਲ ਨੇ ਵਿਕਾਸ ਕਾਰਜਾਂ ਦੇ ਰੱਖੇ ਨੀਂਹ ਪੱਥਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਚ ਨਿਰੰਤਰ ਚਹੁੰ ਮੁੱਖੀ ਵਿਕਾਸ ਕ੍ਰਾਂਤੀ ਦੇ ਪਰਚਮ ਨੂੰ ਹੋਰ ਉੱਚਾ ਲਹਿਰਾਉਂਦਿਆਂ ਆਪਣੀ ਕਰਮ ਭੂਮੀ ਅਜਨਾਲਾ ’ਚ 7 ਕਰੋੜ 53 ਲੱਖ 49 ਹਜ਼ਾਰ ਰੁਪਏ ਦੀ
Publish Date: Wed, 09 Sep 2026 06:33 PM (IST)
Updated Date: Wed, 09 Sep 2026 06:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਚ ਨਿਰੰਤਰ ਚਹੁੰ ਮੁੱਖੀ ਵਿਕਾਸ ਕ੍ਰਾਂਤੀ ਦੇ ਪਰਚਮ ਨੂੰ ਹੋਰ ਉੱਚਾ ਲਹਿਰਾਉਂਦਿਆਂ ਆਪਣੀ ਕਰਮ ਭੂਮੀ ਅਜਨਾਲਾ ’ਚ 7 ਕਰੋੜ 53 ਲੱਖ 49 ਹਜ਼ਾਰ ਰੁਪਏ ਦੀ ਲਾਗਤ ਨਾਲ ਨਵ-ਨਿਰਮਾਣ ਅਧੀਨ ਕਾਹਨਾ ਗਊ ਸ਼ਾਲਾ ਅਜਨਾਲਾ ਨੇੜੇ ਨਖਾਸੁ ਨਾਲਾ ਵਿਖੇ ਪੁੱਲ, ਅਜਨਾਲਾ-ਚੋਗਾਵਾਂ ਤੇ ਪੈਂਦੇ ਵੰਝਾਂਵਾਲਾ ਵਿਖੇ ਸੱਕੀ ਨਾਲਾ ਪੁੱਲ ਅਤੇ ਪਿੰਡ ਕੋਟਲਾ ਕਾਜ਼ੀਆਂ ਵਿਖੇ ਲੰਿਕ ਸੜਕ ਆਦਿ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਧਾਲੀਵਾਲ ਨੇ ਇਸ ਮੌਕੇ ਤੇ ਜਨਤਕ ਸੰਵਾਦ ਰਚਾਏ ਅਤੇ ਪੰਜਾਬ ਵਾਸੀਆਂ ਨੂੰ ਸਰਬੱਤ ਦੇ ਭਲੇ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਕੇ ਕਥਿਤ ਰਾਜਸੀ ਬਦਲਾਖੋਰੀ ਤਹਿਤ ਪੰਜਾਬ ਸਰਕਾਰ ਦੇ ਹੱਕੀ ਫੰਡ ਜਾਮ ਕਰਨ ਅਤੇ ਸਰਹੱਦੀ ਪੰਜਾਬ ਸੂਬੇ ਨੂੰ ਸਰਹੱਦੀ ਬਹੁ ਪੱਖੀ ਵਿਕਾਸ ਤੇ ਉਦਯੋਗਿਕ ਵਿਕਾਸ ਲਈ ਵਿਸ਼ੇਸ਼ ਆਰਥਿਕ ਪੈਕੇਜ ਦੇਣ ਤੋਂ ਕੋਰੀ ਨਾਂਹ ਕੀਤੇ ਜਾਣ ਦੇ ਬਾਵਜੂਦ ਮਾਨ ਸਰਕਾਰ ਵਲੋਂ ਆਪਣੇ ਆਰਥਿਕ ਸ੍ਰੋਤਾਂ ’ਚੋਂ ਸਿਹਤ, ਸਿੱਖਿਆ, ਬਿਜਲੀ, ਰੁਜ਼ਗਾਰ, ਖੰਡ, ਚਾਹ ਪੱਤੀ, ਲੂਣ ਤੇਲ, ਜਾਤੀ ਸ਼੍ਰੇਣੀ ਅਧਾਰ ਤੇ ਔਰਤਾਂ ਦੇ ਖਾਤਿਆਂ ਚ ਤਿੰਨ ਤਿੰਨ ਹਜ਼ਾਰ ਤੇ ਸਾਢੇ ਚਾਰ ਚਾਰ ਹਜ਼ਾਰ ਰੁਪਏ ਆਦਿ ਲੋਕ ਪੱਖੀ ਸਹੂਲਤਾਂ ਦੇ ਖੁੱਲੇ ਗੱਫਿਆਂ ਨਾਲ ਪੰਜਾਬ ਨਿਵਾਸੀਆਂ ਨੂੰ ਨਿਵਾਜ਼ ਕੇ ਸ਼ਹਿਰੀ ਤੇ ਪੇਂਡੂ ਚਹੁੰ ਮੁੱਖੀ ਵਿਕਾਸ ਦੇ ਸੁਫ਼ਨੇ ਸਾਕਾਰ ਕੀਤੇ ਹਨ। ਇਸ ਮੌਕੇ ਖੁਸ਼ਪਾਲ ਸਿੰਘ ਧਾਲੀਵਾਲ, ਪੀਏ ਮੁਖਤਾਰ ਸਿੰਘ ਬਲੜਵਾਲ,ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਤੇ ਚੇਅਰਮੈਨ ਅਮਿਤ ਔਲ, ਸਾਬਕਾ ਕੌਂਸਲਰ ਬੱਬੂ ਮਹਾਜਨ, ਅਜੇ ਸ਼ਰਮਾਂ, ਅਜੀਤ ਸ਼ਾਹ, ਸਰਪੰਚ ਰਘਬੀਰ ਸਿੰਘ, ਅਮਰ ਸਿੰਘ ਵਿੱਕੀ ਵੰਝਾਵਾਲਾ ਤੇ ਮਹਾਜਨ ਆਦਿ ਦਰਜਨਾਂ ਮੋਹਬਰ ਤੇ ਪਾਰਟੀ ਆਗੂ ਮੌਜੂਦ ਸਨ।