ਡੀਜੀਐੱਨ ਐੱਚਐੱਸ ਜੋਗੀ ਸਨਮਾਨਿਤ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਕਰਵਾਏ ਸਮਾਰੋਹ ਦੌਰਾਨ ਡੀਜੀਐੱਨ ਐੱਚਐੱਸ ਜੋਗੀ ਨੂੰ
Publish Date: Wed, 09 Sep 2026 04:07 PM (IST)
Updated Date: Wed, 09 Sep 2026 04:10 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਕਰਵਾਏ ਸਮਾਰੋਹ ਦੌਰਾਨ ਡੀਜੀਐੱਨ ਐੱਚਐੱਸ ਜੋਗੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਚਐੱਸ ਜੋਗੀ ਦੀ ਧਰਮਪਤਨੀ ਸਤਪਾਲ ਕੌਰ ਵੀ ਮੌਜੂਦ ਸਨ। ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੇ ਪ੍ਰਧਾਨ ਰੋਟੇਰੀਅਨ ਐਡਵੋਕੇਟ ਅੰਕੁਰ ਗੁਪਤਾ ਦੀ ਅਗਵਾਈ ਹੇਠ ਕਰਵਾਏ ਅਧਿਆਪਕ ਦਿਵਸ ਨੂੰ ਸਮਰਪਿਤ ‘ਨੇਸ਼ਨ ਬਿਲਡਰ ਐਵਾਰਡ’ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਸੋਨੀ ਨੇ ਡੀਜੀਐਨ ਐਚਐਸ ਜੋਗੀ ਦੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐੱਚਐੱਸ ਜੋਗੀ ਉਨ੍ਹਾਂ ਦੇ ਪੁਰਾਣੇ ਸਾਥੀ ਵੀ ਹਨ ਅਤੇ ਉਨ੍ਹਾਂ ਨਾਲ ਪਰਿਵਾਰਕ ਸਾਂਝ ਵੀ ਹੈ। ਦੱਸਣਯੋਗ ਹੈ ਕਿ ਹਰਮੋਹਿੰਦਰ ਸਿੰਘ ਜੋਗੀ (ਐਚਐਸ ਜੋਗੀ) ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾਂ ਮੋਹਰੀ ਰਹਿੰਦੇ ਹਨ ਅਤੇ ਕਲੱਬਾਂ ਦੀਆਂ ਗਤੀਵਿਧੀਆਂ ਵਿਚ ਵਡਮੁੱਲਾ ਸਹਿਯੋਗ ਦਿੰਦੇ ਹਨ। ਪਿਛਲੇ ਸਮਿਆਂ ਵਿਚ ਵੀ ਸਮਾਜ ਭਲਾਈ ਦੇ ਕੰਮਾਂ, ਲੋੜਵੰਦਾਂ ਦੀ ਮਦਦ, ਅੱਖਾਂ ਦੇ ਅਪਰੇਸ਼ਨ, ਹੜ ਪੀੜਤਾਂ ਦੀ ਮਦਦ, ਵਾਤਾਵਰਨ ਨੂੰ ਸੁਰੱਖਿਅਤ ਰੱਖਣ ਤੇ ਹੋਰ ਬਹੁਤ ਸਾਰੇ ਸਮਾਜ ਭਲਾਈ ਕਾਰਜਾਂ ਵਿਚ ਆਪਣਾ ਬਣਦਾ ਯੋਗਦਾਨ ਪਾਉਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਾਸ਼ਨ ਵੰਡ ਸਮਾਰੋਹ, ਸਕੂਲਾਂ ਵਿਚ ਟੀਵੀ, ਐੱਲਈਡੀ ਪ੍ਰੋਜੈਕਟਰ ਮੁਹੱਈਆ ਕਰਵਾਉਣੇ, ਗਰੀਬ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਬੈਗ ਦੇਣੇ, ਲੋੜਵੰਦ ਪੜ੍ਹਾਈ ਲਈ ਬੱਚਿਆਂ ਦੀ ਆਰਥਿਕ ਮਦਦ ਕਰਨੀ ਆਦਿ ਸੇਵਾ ਦੇ ਕੰਮ ਕੀਤੇ ਜਾਂਦੇ ਹਨ। ਇਨ੍ਹਾਂ ਕਾਰਜਾਂ ਸਦਕਾ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਭੇਂਟ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਰੋਟੇਰੀਅਨ ਰਿਪੂਦਮਨ ਮਲਹੋਤਰਾ, ਰੋਟੇਰੀਅਨ ਡਾ. ਅਮਰਜੀਤ ਸਿੰਘ, ਰੋਟੇਰੀਅਨ ਮਮਤਾ ਪੁਰੀ ਸੈਕਟਰੀ, ਰੋਟੇਰੀਅਨ ਵਰਦੀਪ ਕੌਰ ਸਿੱਧੂ, ਰੋਟੇਰੀਅਨ ਰਾਜਬੀਰ ਸਿੰਘ, ਰੋਟੇਰੀਅਨ ਗੌਰਵ ਮਦਾਨ ਆਦਿ ਹਾਜ਼ਰ ਸਨ।