ਚਾਰ ਵਿਧਾਨ ਸਭਾ ਹਲਕਿਆਂ ਦੀ 75 ਕਿਲੋਮੀਟਰ ਹਾਟ ਸਪਾਟ ਦੀ ਡੀ-ਸਿਲਟਿੰਗ ਹੋਵੇਗੀ, ਸੀਵਰ ਜਾਮ ਤੋਂ ਮਿਲੇਗੀ ਨਿਜਾਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ 'ਚ ਸੀਵਰੇਜ ਜਾਮ ਦੀ ਸਮੱਸਿਆ ਵਾਲੇ ਹਾਟ ਸਪਾਟ ਦੀ ਦੂਜੇ ਫੇਜ਼ 'ਚ ਡੀ-ਸਿਲਟਿੰਗ ਕਰਵਾਉਣ ਦੀ
Publish Date: Tue, 06 Oct 2026 06:16 PM (IST)
Updated Date: Tue, 06 Oct 2026 06:17 PM (IST)
ਗੁਮਾਨਪੁਰਾ ਤੋਂ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਮੁੱਖ ਸੀਵਰ ਲਾਈਨ ਸਾਫ ਹੋਵੇਗੀ, ਵੈਸਟ ਦੀਆਂ 10 ਵਾਰਡਾਂ ਦੀ ਡੇਢ ਲੱਖ ਆਬਾਦੀ ਨੂੰ ਮਿਲੇਗਾ ਫਾਇਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਨਗਰ ਨਿਗਮ ਅੰਮ੍ਰਿਤਸਰ ਵੱਲੋਂ ਸ਼ਹਿਰ ਚ ਸੀਵਰੇਜ ਜਾਮ ਦੀ ਸਮੱਸਿਆ ਵਾਲੇ ਹਾਟ ਸਪਾਟ ਦੀ ਦੂਜੇ ਫੇਜ਼ ਚ ਡੀ-ਸਿਲਟਿੰਗ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਚ ਚਾਰ ਵਿਧਾਨ ਸਭਾ ਹਲਕਿਆਂ ਈਸਟ, ਵੈਸਟ, ਨਾਰਥ ਅਤੇ ਸੈਂਟਰਲ ਦੇ ਚਿੰਨ੍ਹਤ ਕੀਤੇ ਗਏ ਹਾਟ ਸਪਾਟ ਤੇ ਸੀਵਰੇਜ ਲਾਈਨਾਂ ਦੀ ਸਫਾਈ ਕਰਵਾਈ ਜਾਵੇਗੀ। ਇਹ ਸਾਰੇ ਹਾਟ ਸਪਾਟ ਵੱਖ-ਵੱਖ ਇਲਾਕਿਆਂ ਦੇ ਇੰਚਾਰਜ ਜੂਨੀਅਰ ਇੰਜੀਨੀਅਰਾਂ (ਜੇਈ) ਵੱਲੋਂ ਦਿੱਤੀ ਗਈ ਰਿਪੋਰਟ ਤੇ ਸਿਲੈਕਟ ਕੀਤੇ ਗਏ ਹਨ। ਇਨ੍ਹਾਂ ਹਾਟ ਸਪਾਟ ਚੋਂ ਸਭ ਤੋਂ ਜ਼ਿਆਦਾ ਸੀਵਰੇਜ ਜਾਮ ਅਤੇ ਦੂਸ਼ਿਤ ਪੀਣ ਵਾਲੇ ਪਾਣੀ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਇਹ ਕੰਮ ਆਉਣ ਵਾਲੇ ਇਕ ਹਫਤੇ ਚ ਸ਼ੁਰੂ ਕਰਨ ਦਾ ਟੀਚਾ ਰੱਖਿਆ ਜਾਵੇਗਾ। ਇਸ ਚ ਟੈਂਡਰ ਨਹੀਂ ਲੱਗਣਗੇ ਅਤੇ ਸਰਕਾਰ ਵੱਲੋਂ ਬਣਾਏ ਗਏ ਪੈਨਲ ਤਹਿਤ ਰੇਟ ਕਾਂਟਰੈਕਟ ਤੇ ਠੇਕੇਦਾਰ ਤੋਂ ਕੰਮ ਕਰਵਾਇਆ ਜਾਵੇਗਾ। ਇਸ ਚ ਗੁਮਾਨਪੁਰਾ ਤੋਂ ਲੈ ਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਮੁੱਖ ਸੀਵਰਲਾਈਨ ਦੀ ਵੀ ਸਫਾਈ ਕਰਵਾਈ ਜਾਣੀ ਹੈ। ਜਿਸ ਦਾ ਫਾਇਦਾ ਵਿਧਾਨ ਸਭਾ ਹਲਕਾ ਵੈਸਟ ਦੀਆਂ 10 ਵਾਰਡਾਂ ਚ ਵਸੀ ਕਰੀਬ ਡੇਢ ਲੱਖ ਆਬਾਦੀ ਨੂੰ ਹੋਵੇਗਾ। ਇਸ ਚ ਸੀਵਰੇਜ ਬੈਕ ਮਾਰਨ ਅਤੇ ਜਾਮ ਰਹਿਣ ਦੀਆਂ ਸ਼ਿਕਾਇਤਾਂ ਕਾਫੀ ਹੱਦ ਤੱਕ ਘਟਣਗੀਆਂ। ਇਸ ਤੋਂ ਪਹਿਲਾਂ ਨਿਗਮ ਨੇ ਇਸੇ ਸਾਲ ਅਪ੍ਰੈਲ ਮਹੀਨੇ ਚ 73 ਕਿਲੋਮੀਟਰ ਲੰਬੀ ਸੀਵਰਲਾਈਨ ਦੀ ਸਫਾਈ ਸ਼ੁਰੂ ਕਰਵਾਈ ਸੀ। ਜਿਸ ਚ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਬਾਕਸ ਤਿੰਨ ਮਹੀਨਿਆਂ ਚ ਡੀ ਸਿਲਟਿੰਗ ਹੋਵੇਗੀ ਨਗਰ ਨਿਗਮ ਵੱਲੋਂ ਤਿੰਨ ਮਹੀਨਿਆਂ ਚ ਚਾਰ ਵਿਧਾਨ ਸਭਾ ਹਲਕਿਆਂ ਦੀ 75.3 ਕਿਲੋਮੀਟਰ ਲੰਬੀ ਸੀਵਰਲਾਈਨ ਸਾਫ ਕਰਵਾਈ ਜਾਣੀ ਹੈ। ਇਸ ਚ ਵਿਧਾਨ ਸਭਾ ਹਲਕਾ ਪੂਰਬੀ ਦੀ 20 ਕਿਲੋਮੀਟਰ, ਪੱਛਮੀ ਦੀ 11.6 ਕਿਲੋਮੀਟਰ, ਉੱਤਰੀ ਦੀ 29.7 ਕਿਲੋਮੀਟਰ ਅਤੇ ਕੇਂਦਰੀ ਦੀ 14 ਕਿਲੋਮੀਟਰ ਲੰਬੀ ਸੀਵਰਲਾਈਨ ਸਾਫ ਹੋਵੇਗੀ। ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕੇਂਦਰੀ ਅਤੇ ਪੱਛਮੀ ਹਲਕੇ ਨੂੰ ਮਿਲੇਗਾ। ਸੀਵਰੇਜ ਜਾਮ ਅਤੇ ਗੰਦੇ ਪਾਣੀ ਦੀਆਂ ਸਭ ਤੋਂ ਜ਼ਿਆਦਾ ਸ਼ਿਕਾਇਤਾਂ ਇੱਥੋਂ ਹੀ ਆ ਰਹੀਆਂ ਹਨ। ਇਸ ਚ ਹਫਤੇ ਦੇ ਅੰਦਰ ਵਰਕ ਆਰਡਰ ਜਾਰੀ ਕਰ ਕੰਮ ਸ਼ੁਰੂ ਕਰਵਾਉਣ ਦੀ ਤਿਆਰੀ ਹੈ। ਬਾਕਸ ਕੌਂਸ਼ਲਰ ਦੀ ਸਲਾਹ ਨਾਲ ਹੋਣਾ ਚਾਹੀਦਾ ਕੰਮ: ਸਤੀਸ਼ ਬੱਲੂ ਵਿਧਾਨ ਸਭਾ ਹਲਕਾ ਪੱਛਮੀ ਦੇ ਲੋਕ ਕਰੀਬ ਚਾਰ ਸਾਲਾਂ ਤੋਂ ਸੀਵਰੇਜ ਜਾਮ-ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਝੱਲ ਰਹੇ ਹਨ। ਇਸ ਚ ਕਈ ਵਾਰ ਧਰਨੇ ਵੀ ਦਿੱਤੇ ਜਾ ਚੁੱਕੇ ਹਨ। ਗੁਮਾਨਪੁਰਾ ਤੋਂ ਲੈ ਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਮੁੱਖ ਸੀਵਰਲਾਈਨ ਦੀ ਸਫਾਈ ਦੀ ਮੰਗ ਲੰਬੇ ਸਮੇਂ ਤੋਂ ਰੱਖੀ ਗਈ ਸੀ। ਇਸ ਦਾ ਕੰਮ ਸ਼ੁਰੂ ਕਰਵਾਉਣ ਚ ਕਾਫੀ ਦੇਰ ਕੀਤੀ ਗਈ ਹੈ। ਨਿਗਮ ਨੂੰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੌਂਸਲਰਾਂ ਤੋਂ ਵੀ ਸਲਾਹ ਲੈਣੀ ਚਾਹੀਦੀ ਹੈ। ਕੌਂਸਲਰ ਨੂੰ ਆਪਣੀ-ਆਪਣੀ ਵਾਰਡ ਦੀ ਸਮੱਸਿਆ ਬਾਰੇ ਜ਼ਿਆਦਾ ਜਾਣਕਾਰੀ ਰਹਿੰਦੀ ਹੈ। (ਸਤੀਸ਼ ਬੱਲੂ, ਕੌਂਸਲਰ ਪਤੀ ਵਾਰਡ ਨੰਬਰ 77) ਬਾਕਸ ਚਾਰ ਸਾਲਾਂ ਤੋਂ ਘਰਾਂ ਦੇ ਬਾਹਰ ਗੰਦਾ ਪਾਣੀ ਜਮ੍ਹਾਂ ਹੋ ਰਿਹਾ: ਬਖਸ਼ੀਸ਼ ਸਿੰਘ ਵਾਰਡ ਨੰਬਰ 77 ਚ ਛੇਹਰਟਾ ਰੇਲਵੇ ਫਾਟਕ ਕੁਆਰਟਰ ਬਲਵੰਤ ਸਿੰਘ ਕੁਲਵੰਤ ਸਿੰਘ ਚ ਪਿਛਲੇ 4 ਸਾਲਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਇਲਾਕਾ ਨਿਵਾਸੀ ਬਖਸ਼ੀਸ਼ ਸਿੰਘ ਮੁਤਾਬਕ ਪਿਛਲੇ 4 ਸਾਲਾਂ ਤੋਂ ਸੀਵਰੇਜ ਬੰਦ ਹੋਣ ਕਾਰਨ ਉਨ੍ਹਾਂ ਦੇ ਘਰਾਂ ਦੇ ਬਾਹਰ ਗੰਦਾ ਪਾਣੀ ਜਮ੍ਹਾਂ ਰਹਿੰਦਾ ਹੈ। ਇਸ ਬਾਰੇ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤ ਦਿੱਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਵਰਖਾ ਦੇ ਮੌਸਮ ਚ ਸੀਵਰੇਜ ਦਾ ਗੰਦਾ ਪਾਣੀ ਦੋ-ਦੋ ਫੁੱਟ ਤੱਕ ਗਲੀਆਂ ਚ ਜਮ੍ਹਾਂ ਹੋ ਜਾਂਦਾ ਹੈ।