ਜੀਐੱਨਡੀਯੂ ਨਾਨ-ਟੀਚਿੰਗ ਚੋਣਾਂ ਲਈ ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਇਜ਼
Publish Date: Mon, 05 Oct 2026 04:05 PM (IST)
Updated Date: Mon, 05 Oct 2026 04:08 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀ 15 ਅਕਤੂਬਰ 2026 ਨੂੰ ਹੋਣ ਜਾ ਰਹੀ ਚੋਣ ਲਈ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ, ਜਿਸ ਤਹਿਤ ਚੋਣ ਸਰਗਰਮੀਆਂ ਨੂੰ ਵੱਡਾ ਹੁਲਾਰਾ ਦਿੰਦਿਆਂ ਡੈਮੋਕ੍ਰੈਟਿਕ ਇੰਪਲਾਈਜ਼ ਫਰੰਟ ਨੇ ਯੂਨੀਵਰਸਿਟੀ ਕੈਲੰਡਰ ਦੇ ਨਿਯਮਾਂ ਅਨੁਸਾਰ ਰਿਟਰਨਿੰਗ ਅਫਸਰ ਪ੍ਰੋ. ਡਾ. ਤੇਜਵੰਤ ਸਿੰਘ ਕੰਗ ਕੋਲ ਆਪਣੇ ਦਮਦਾਰ ਤੇ ਤਜਰਬੇਕਾਰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰਸਮੀ ਤੌਰ ਤੇ ਦਾਖਲ ਕਰਵਾ ਦਿੱਤੇ ਹਨ। ਫਰੰਟ ਵੱਲੋਂ ਪ੍ਰਧਾਨਗੀ ਦੇ ਅਹੁਦੇ ਲਈ ਭਾਈ ਗੁਰਦਾਸ ਲਾਇਬ੍ਰੇਰੀ ਤੋਂ ਰਜਨੀਸ਼ ਭਾਰਦਵਾਜ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ, ਜਦਕਿ ਉਨ੍ਹਾਂ ਦੀ ਟੀਮ ਵਿਚ ਕੁਲਜਿੰਦਰ ਸਿੰਘ ਬੱਲ (ਸੀਨੀਅਰ ਮੀਤ ਪ੍ਰਧਾਨ ਯੂਐਮਸੀ ਸ਼ਾਖਾ), ਗੁਰਮੀਤ ਸਿੰਘ ਬਾਠ (ਮੀਤ ਪ੍ਰਧਾਨ ਸੁਰੱਖਿਆ ਵਿਭਾਗ), ਭੁਪਿੰਦਰ ਸਿੰਘ ਠਾਕੁਰ (ਸਕੱਤਰ ਆਈਕਿਊਏਸੀ ਵਿਭਾਗ), ਅਰਵਿੰਦਰ ਸਿੰਘ (ਸੰਯੁਕਤ ਸਕੱਤਰ ਪ੍ਰੀਖਿਆ ਸ਼ਾਖਾ-1), ਸਤਵੰਤ ਸਿੰਘ ਬਰਾੜ (ਸਕੱਤਰ ਪਬਲਿਕ ਰਿਲੇਸ਼ਨ ਫੂਡ ਸਾਇੰਸ ਵਿਭਾਗ) ਅਤੇ ਸਰਬਜੀਤ ਕੌਰ (ਖਜ਼ਾਨਚੀ ਲੇਖਾ ਸ਼ਾਖਾ) ਸ਼ਾਮਲ ਹਨ। ਇਸ ਦੇ ਨਾਲ ਹੀ ਮੁਲਾਜ਼ਮ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕਾਰਜਕਾਰਨੀ ਮੈਂਬਰਾਂ ਵਜੋਂ ਰਾਜਵਿੰਦਰ ਕੌਰ (ਸਪੋਰਟਸ ਵਿਭਾਗ), ਸ਼ਾਮ ਲਾਲ (ਸਰਟੀਫਿਕੇਟ ਸੈਕਸ਼ਨ), ਯੋਗਰਾਜ ਸ਼ਰਮਾ (ਬਿਜਲੀ ਵਿਭਾਗ), ਪਵਨ ਪਰਾਸ਼ਰ (ਉਸਾਰੀ ਵਿਭਾਗ), ਹਰਚਰਨ ਸਿੰਘ ਸੰਧੂ (ਗੁਪਤ ਸ਼ਾਖਾ), ਆਸ਼ੂ ਕੁਮਾਰ (ਲੇਖਾ ਸ਼ਾਖਾ), ਜਿਲ੍ਹੇ ਸਿੰਘ (ਅਸਟੇਟ ਵਿਭਾਗ), ਨਰੇਸ਼ ਕੁਮਾਰ (ਹਿਸਟਰੀ ਵਿਭਾਗ), ਕੁਲਦੀਪ ਕੁਮਾਰ (ਬਾਇਓ ਟੈਕਨਾਲੋਜੀ ਵਿਭਾਗ) ਅਤੇ ਦਰਬਾਰਾ ਸਿੰਘ (ਰਜਿਸਟ੍ਰੇਸ਼ਨ ਸ਼ਾਖਾ) ਨੂੰ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਪ੍ਰਧਾਨਗੀ ਉਮੀਦਵਾਰ ਰਜਨੀਸ਼ ਭਾਰਦਵਾਜ ਨੇ ਆਖਿਆ ਕਿ ਡੈਮੋਕ੍ਰੈਟਿਕ ਇੰਪਲਾਇਜ਼ ਫਰੰਟ ਹਮੇਸ਼ਾ ਹੀ ਨਾਨ-ਟੀਚਿੰਗ ਮੁਲਾਜ਼ਮਾਂ ਦੇ ਹੱਕਾਂ, ਮਸਲਿਆਂ ਅਤੇ ਭਲਾਈ ਲਈ ਚਟਾਨ ਵਾਂਗ ਡਟਿਆ ਹੈ। ਉਨਾ ਕਿਹਾ ਕਿ ਯੂਨੀਵਰਸਿਟੀ ਕੈਲੰਡਰ ਵਿਚ ਮੌਜੂਦ ਵਿਵਸਥਾ ਅਨੁਸਾਰ ਪਿਛਲੇ ਸਾਲ ਟੀਚਿੰਗ ਐਸੋਸੀਏਸ਼ਨ ਦੇ ਇਕ ਧੜੇ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਜਦੋਂ ਚੋਣ ਚਿੰਨ ਦੀ ਮੰਗ ਕੀਤੀ ਗਈ ਸੀ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਿਯਮਾਂ ਦਾ ਹਵਾਲਾ ਦੇ ਕੇ ਚੋਣ ਨਿਸ਼ਾਨ ਤੋਂ ਬਗੈਰ ਚੋਣ ਕਰਵਾਈ ਸੀ। ਇਸੇ ਲੜੀ ਵਿਚ ਡੈਮੋਕ੍ਰੇਟਿਕ ਇੰਪਲਾਈਜ਼ ਫਰੰਟ ਦੇ ਸਕੱਤਰ ਉਮੀਦਵਾਰ ਭੁਪਿੰਦਰ ਠਾਕੁਰ ਅਤੇ ਸੀਨੀਅਰ ਵਾਈਸ ਪ੍ਰਧਾਨ ਉਮੀਦਵਾਰ ਕੁਲਜਿੰਦਰ ਸਿੰਘ ਬੱਲ ਵੱਲੋਂ ਰਿਟਰਨਿੰਗ ਅਫਸਰ ਨੂੰ ਆਪਣਾ ਇਤਰਾਜ਼ ਦਿੱਤਾ ਗਿਆ ਹੈ ਕਿ ਇਹ ਚੋਣਾਂ ਬਿਨਾਂ ਕਿਸੇ ਚੋਣ ਨਿਸ਼ਾਨ ਤੋਂ ਕਰਵਾਈਆਂ ਜਾਣ। ਇਸ ਲਈ ਉਹ ਆਸ ਕਰਦੇ ਹਨ ਕਿ ਇਸ ਵਾਰ ਚੋਣਾਂ ਬਗੈਰ ਚੋਣ ਨਿਸ਼ਾਨ ਤੋਂ, ਬਗੈਰ ਕਿਸੇ ਧੜੇ ਤੋਂ, ਬਗੈਰ ਲੜਾਈ ਝਗੜੇ ਤੋਂ ਹੋਣਗੀਆਂ। ਉਨ੍ਹਾਂ ਦੀ ਟੀਮ ਦੀ ਇਮਾਨਦਾਰੀ, ਮਿਹਨਤ ਤੇ ਸੇਵਾ ਭਾਵਨਾ ਨੂੰ ਦੇਖਦਿਆਂ ਯੂਨੀਵਰਸਿਟੀ ਦੇ ਸਮੁੱਚੇ ਕਰਮਚਾਰੀ 15 ਅਕਤੂਬਰ ਨੂੰ ਉਨ੍ਹਾਂ ਨੂੰ ਹੂੰਝਾਫੇਰ ਜਿੱਤ ਦਿਵਾ ਕੇ ਇਤਿਹਾਸ ਰਚਣਗੇ।