ਮਾਲ ਰੋਡ ਦੀ ਵਿਵਾਦਿਤ ਜ਼ਮੀਨ ਦੀ ਨਿਸ਼ਾਨਦੇਹੀ, 9 ਪ੍ਰਾਈਵੇਟ ਵਿਅਕਤੀ ਤੇ 8 ਵਿਭਾਗਾਂ ਦੇ ਅਫ਼ਸਰ ਕੱਲ੍ਹ ਪਹੁੰਚਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਲ ਰੋਡ ’ਤੇ ਬੇਸ਼ਕੀਮਤੀ ਵਿਵਾਦਿਤ ਜ਼ਮੀਨ ਦੀ ਨਿਸ਼ਾਨਦੇਹੀ ਲਈ ਹੁਣ ਵੀਰਵਾਰ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
Publish Date: Tue, 13 Oct 2026 07:38 PM (IST)
Updated Date: Tue, 13 Oct 2026 07:41 PM (IST)
ਨਗਰ ਨਿਗਮ ਕਮਿਸ਼ਨਰ ਤੇ ਵਧੀਕ ਕਮਿਸ਼ਨਰ ਖੁਦ ਕਰ ਰਹੇ ਨੇ ਮੋਨੀਟਰਿੰਗ, ਪਹਿਲਾਂ 18 ਸਤੰਬਰ ਨੂੰ ਰਿਕਾਰਡ ਨਾ ਹੋਣ ਕਰਕੇ ਟਲੀ ਸੀ ਨਿਸ਼ਾਨਦੇਹੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਲ ਰੋਡ ’ਤੇ ਬੇਸ਼ਕੀਮਤੀ ਵਿਵਾਦਿਤ ਜ਼ਮੀਨ ਦੀ ਨਿਸ਼ਾਨਦੇਹੀ ਲਈ ਹੁਣ ਵੀਰਵਾਰ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਵਿਚ ਨਿਗਮ ਨੇ 9 ਪ੍ਰਾਈਵੇਟ ਵਿਅਕਤੀਆਂ (ਜ਼ਮੀਨ ਦੀ ਮਾਲਕੀ ਦੇ ਦਾਅਵੇਦਾਰ) ਅਤੇ 8 ਵਿਭਾਗਾਂ ਦੇ ਅਫਸਰਾਂ ਨੂੰ ਲਿਖਤੀ ਤੌਰ ਤੇ ਮੌਕੇ ਤੇ ਬੁਲਾਇਆ ਹੈ। ਉੱਥੇ ਹੀ ਡਿਪਟੀ ਕਮਿਸ਼ਨਰ ਨੂੰ ਡਿਊਟੀ ਮੈਜਿਸਟਰੇਟ ਲਾਉਣ ਲਈ ਵੀ ਲਿਿਖਆ ਗਿਆ ਹੈ। ਇਸ ਵਿਚ ਨਿਸ਼ਾਨਦੇਹੀ ਦਾ ਕੰਮ ਪਹਿਲਾਂ ਰੈਵੀਨਿਊ ਰਿਕਾਰਡ ਨਾਲ ਨਾ ਹੋਣ ਦੀ ਵਜ੍ਹਾ ਕਰਕੇ ਟਾਲ ਦਿੱਤਾ ਗਿਆ ਸੀ। ਇਸ ਜਗ੍ਹਾ ਤੇ ਨਿਗਮ ਵੱਲੋਂ ਇੱਕ ਦੁਕਾਨ ਵੀ ਸੀਲ ਕੀਤੀ ਜਾ ਚੁੱਕੀ ਹੈ। ਇਸ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਅਤੇ ਵਧੀਕ ਕਮਿਸ਼ਨਰ ਖੁਦ ਮੋਨੀਟਰਿੰਗ ਕਰ ਰਹੇ ਹਨ। 18 ਸਤੰਬਰ ਨੂੰ ਮਾਲ ਰਿਕਾਰਡ ਨਾ ਹੋਣ ਕਰਕੇ ਟਲੀ ਸੀ ਨਿਸ਼ਾਨਦੇਹੀ ਨਗਰ ਨਿਗਮ ਦੀ ਟੀਮ ਇਸ ਤੋਂ ਪਹਿਲਾਂ 18 ਸਤੰਬਰ ਨੂੰ ਲੋਕਲ ਕਮਿਸ਼ਨ (ਰਿਟਾਇਰਡ ਕਾਨੂੰਗੋ) ਜੋਗਿੰਦਰਪਾਲ ਦੇ ਨਾਲ ਕੰਪਨੀ ਬਾਗ ਦੇ ਸਾਹਮਣੇ ਸਥਿਤ ਵਿਵਾਦਿਤ ਜ਼ਮੀਨ ਤੇ ਨਿਸ਼ਾਨਦੇਹੀ ਕਰਨ ਪਹੁੰਚੀ ਸੀ। ਉੱਥੇ ਮਾਲ ਵਿਭਾਗ ਨੇ ਨਿਸ਼ਾਨਦੇਹੀ ਲਈ ਮਸਾਵੀ (ਮਾਲ ਰਿਕਾਰਡ) ਦੀ ਲੋੜ ਹੋਣ ਦੀ ਗੱਲ ਕਹਿ ਕੇ 24 ਸਤੰਬਰ ਨੂੰ ਨਿਸ਼ਾਨਦੇਹੀ ਕਰਨ ਦੀ ਗੱਲ ਕਹੀ ਸੀ। ਇਸ ਤੋਂ ਬਾਅਦ ਹੁਣ ਤੀਜੀ ਵਾਰ 15 ਅਕਤੂਬਰ ਨੂੰ ਨਿਸ਼ਾਨਦੇਹੀ ਲਈ ਸਮਾਂ ਨਿਰਧਾਰਤ ਕੀਤਾ ਗਿਆ ਹੈ। ਨਗਰ ਨਿਗਮ ਨੇ ਵਿਵਾਦਿਤ ਜ਼ਮੀਨ ਮਾਮਲੇ ਵਿੱਚ ਪਹਿਲਾਂ ਵੀ 3 ਸਤੰਬਰ ਨੂੰ ਇੱਕ ਨਵੀਂ ਬਣੀ ਦੁਕਾਨ ਸੀਲ ਕੀਤੀ ਸੀ। ਬਿਜਲੀ-ਪਾਣੀ-ਸੀਵਰੇਜ ਕੁਨੈਕਸ਼ਨ ਕੱਟਣ ਦੀ ਤਿਆਰੀ ਜੇਕਰ 15 ਅਕਤੂਬਰ ਨੂੰ ਨਿਸ਼ਾਨਦੇਹੀ ਤਹਿਤ ਜ਼ਮੀਨ ਦਾ ਸਰਕਾਰੀ ਹੋਣਾ ਪਾਇਆ ਜਾਂਦਾ ਹੈ ਤਾਂ ਉੱਥੇ ਲੱਗੇ ਬਿਜਲੀ ਅਤੇ ਪਾਣੀ-ਸੀਵਰੇਜ ਕੁਨੈਕਸ਼ਨ ਵੀ ਕੱਟੇ ਜਾਣੇ ਹਨ। ਇਸ ਲਈ ਨਿਗਮ ਦੇ ਪਾਣੀ-ਸੀਵਰੇਜ ਵਿੰਗ ਦੀ ਟੀਮ ਅਤੇ ਪਾਵਰਕਾਮ ਦੀ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਹੈ। ਨਿਗਮ ਵੱਲੋਂ ਵਕਫ ਬੋਰਡ, ਪਾਵਰਕਾਮ, ਪੁਲਿਸ ਵਿੰਗ, ਅਸਟੇਟ ਵਿਭਾਗ ਦੇ ਸਟਾਫ, ਐਮਟੀਪੀ ਵਿਭਾਗ ਦੀ ਟੀਮ, ਜ਼ਿਲ੍ਹਾ ਮਾਲ ਅਫਸਰ, ਪੁਲਿਸ ਕਮਿਸ਼ਨਰ ਨੂੰ ਵੀ ਸਟਾਫ ਭੇਜਣ ਲਈ ਲਿਿਖਆ ਗਿਆ ਹੈ। ਉੱਥੇ ਜ਼ਮੀਨ ਤੇ ਮਾਲਕੀ ਹੋਣ ਦਾ ਦਾਅਵਾ ਕਰਨ ਵਾਲੇ 9 ਵਿਅਕਤੀਆਂ ਨੂੰ ਮੌਕੇ ਤੇ ਆਉਣ ਲਈ ਬੁਲਾਇਆ ਗਿਆ ਹੈ, ਜਿਹਨਾਂ ਸਬੰਧੀ ਥਾਂ ਦੇ ਬਾਹਰ ਨੋਟਿਸ ਵੀ ਚਿਪਕਾਏ ਗਏ ਹਨ। ਨਿਗਮ ਵੱਲੋਂ ਜ਼ਿਲ੍ਹਾ ਮਾਲ ਅਫਸਰ ਨੂੰ ਪੱਤਰ ਲਿਖ ਕੇ ਮਾਲ ਰੋਡ ਦੀ ਵਿਵਾਦਿਤ ਜ਼ਮੀਨ ਦੇ ਮਾਲ ਰਿਕਾਰਡ (ਮਸਾਵੀ) ਦੀ ਕਾਪੀ ਮੁਹੱਈਆ ਕਰਵਾਉਣ ਲਈ ਵੀ ਲਿਿਖਆ ਗਿਆ ਹੈ। ਇਸ ਵਿੱਚ ਅੰਮ੍ਰਿਤਸਰ ਅਰਬਨ 11, ਮਾਲ ਰੋਡ ਤੇ ਪੈਂਦੇ ਖਸਰਾ ਨੰਬਰ 1196 ਤੋਂ ਲੈ ਕੇ 1199 ਨਜ਼ਦੀਕ ਠੰਢੀ ਖੂਹੀ ਦੇ ਮਾਲ ਰਿਕਾਰਡ ਦੀ ਨਕਲ ਮੁਹੱਈਆ ਕਰਵਾਉਣ ਨੂੰ ਲਿਿਖਆ ਗਿਆ ਹੈ।