ਟਾਂਗਰਾ ਰੇਲਵੇ ਫਾਟਕ ’ਤੇ ਫਲਾਈਓਵਰ ਪੁਲ਼ ਬਣਾਉਣ ਦੀ ਮੰਗ ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਜੀਟੀ ਰੋਡ ਤੋਂ ਮਾਤਰ ਕੁਝ ਹੀ ਦੂਰੀ ’ਤੇ ਸਥਿਤ ਕਸਬਾ ਟਾਂਗਰਾ ਦੇ ਰੇਲਵੇ ਫਾਟਕ ’ਤੇ ਰੋਜ਼ਾਨਾ
Publish Date: Fri, 18 Sep 2026 04:19 PM (IST)
Updated Date: Fri, 18 Sep 2026 04:20 PM (IST)
ਐੱਸਡੀਐੱਮ ਬਾਬਾ ਬਕਾਲਾ ਤੇ ਰੇਲਵੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਿਆ ਜਾਇਜ਼ਾ ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਜੀਟੀ ਰੋਡ ਤੋਂ ਮਾਤਰ ਕੁਝ ਹੀ ਦੂਰੀ ’ਤੇ ਸਥਿਤ ਕਸਬਾ ਟਾਂਗਰਾ ਦੇ ਰੇਲਵੇ ਫਾਟਕ ’ਤੇ ਰੋਜ਼ਾਨਾ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਤੋਂ ਪਰੇਸ਼ਾਨ ਇਲਾਕਾ ਨਿਵਾਸੀਆਂ ਨੇ ਰੇਲਵੇ ਪੁਲ ਬਣਾਉਂਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਮੁੱਛਲ ਦੀ ਸਮੁੱਚੀ ਪੰਚਾਇਤ ਸਮੇਤ ਇਲਾਕੇ ਦੇ ਨੇੜਲੇ ਪਿੰਡਾਂ ਜੱਬੋਵਾਲ, ਜੋਧਾਨਗਰੀ, ਸ਼ਾਹਪੁਰ, ਸੰਗਰਾਵਾਂ, ਮਾਲੋਵਾਲ, ਤਲਵੰਡੀ ਅਤੇ ਰਾਏਪੁਰ ਸਰਜਾ ਆਦਿ ਦੇ ਲੋਕਾਂ ਨੇ ਮੰਗ ਕੀਤੀ ਹੈ, ਕਿ ਫਾਟਕ ਤੇ ਆਵਾਜਾਈ ਬਹੁਤ ਜ਼ਿਆਦਾ ਹੋਣ ਕਾਰਨ ਲੰਮਾ ਸਮਾਂ ਜਾਮ ਲੱਗਾ ਰਹਿੰਦਾ ਹੈ। ਖਾਸ ਕਰਕੇ ਛੁੱਟੀ ਦੇ ਸਮੇਂ ਜ਼ਿਆਦਾਤਰ ਫਾਟਕ ਬੰਦ ਰਹਿੰਦਾ ਹੈ। ਇਸ ਲਈ ਇੱਥੇ ਜਾਮ ਦੇ ਛੁਟਕਾਰੇ ਤੋਂ ਨਿਜਾਤ ਦਿਵਾਉਣ ਲਈ ਪੁਲ ਦੀ ਮਨਜ਼ੂਰੀ ਦਿੱਤੀ ਜਾਵੇ। ਲੋਕਾਂ ਦੀ ਇਸ ਮੰਗ ਅਤੇ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮੌਕੇ ਐੱਸਡੀਐੱਮ ਬਾਬਾ ਬਕਾਲਾ ਅਤੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਪਿੰਡ ਮੁੱਛਲ ਵਿਖੇ ਪਹੁੰਚੇ ਅਤੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਇਸ ਮੌਕੇ ਸਾਬਕਾ ਸਰਪੰਚ ਸੁਖਰਾਜ ਸਿੰਘ ਮੁੱਛਲ, ਸੁਖਵਿੰਦਰ ਸਿੰਘ ਢਿਲੋਂ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਬੱਲ ਪ੍ਰਧਾਨ, ਸੁਖਦੇਵ ਸਿੰਘ, ਅਸਤਿੰਦਰ ਸਿੰਘ ਗੋਗੀ, ਮਾਸਟਰ ਮੁਖਤਾਰ ਸਿੰਘ ਆਦਿ ਹਾਜ਼ਰ ਸਨ।