ਬਿਜਲੀ ਬੋਰਡ ਦਾ ਸਥਾਈ ਪ੍ਰਬੰਧਕੀ ਦਫ਼ਤਰ ਬਣਾਉਣ ਦੀ ਮੰਗ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਵਿਕਾਸ ਮੰਚ ਦੇ ਸੂਬਾਈ ਆਰਗੇਨਾਈਜਿੰਗ ਸੈਕਟਰੀ ਸੁਖਦੇਵ ਸਿੰਘ ਬੋਤਲਕਿੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਰਈਆ (ਬਿਆਸ) ਵਿਖੇ ਬਿਜਲੀ ਬੋਰਡ ਦਾ ਸਥਾਈ ਪ੍ਰਬੰਧਕੀ ਦਫਤਰ ਬਣਾਉਣ
Publish Date: Sat, 21 Nov 2026 04:10 PM (IST)
Updated Date: Sat, 21 Nov 2026 04:13 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਪੰਜਾਬ ਵਿਕਾਸ ਮੰਚ ਦੇ ਸੂਬਾਈ ਆਰਗੇਨਾਈਜਿੰਗ ਸੈਕਟਰੀ ਸੁਖਦੇਵ ਸਿੰਘ ਬੋਤਲਕਿੜੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਰਈਆ (ਬਿਆਸ) ਵਿਖੇ ਬਿਜਲੀ ਬੋਰਡ ਦਾ ਸਥਾਈ ਪ੍ਰਬੰਧਕੀ ਦਫਤਰ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਰਈਆ ਵਿਖੇ ਪੀਐਸਪੀਸੀਐਲ ਦੇ ਐਕਸੀਅਨ ਦਾ ਸਥਾਈ ਦਫਤਰ ਨਹੀਂ ਹੈ ਅਤੇ ਬੋਰਡ ਕੋਲ ਨਾ ਹੀ ਐਸਡੀਓ ਦਾ ਆਪਣਾ ਦਫਤਰ ਹੈ। ਬੁਟਾਰੀ ਵਿਖੇ ਦਫਤਰ ਦੀ ਹਾਲਤ ਬਹੁਤ ਖਸਤਾ ਹੈ। ਬਰਸਾਤ ਦੇ ਦਿਨਾਂ ਵਿੱਚ ਛੱਤਾਂ ਵਿਚੋਂ ਪਾਣੀ ਟਪਕਦਾ ਰਹਿੰਦਾ ਹੈ। ਉਨ੍ਹਾਂ ਕਿਹਾ 2022 ਵਿਚ ਰੱਖੜ ਪੁੰਨਿਆ ਮੌਕੇ ਆਪ ਵਲੋਂ ਕਰਾਈ ਗਈ ਕਾਨਫਰੰਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਈਆ (ਬਿਆਸ) ਵਿਖੇ ਪੀਐਸਪੀਸੀਐਲ ਦੇ ਡੀਐਸ ਡਵੀਜਨ ਦਫਤਰ, ਸਬ-ਡਿਵੀਜਨ ਰਈਆ, ਸਬ-ਡਵੀਜਨ ਬੁਟਾਰੀ, ਸਬ ਸਟੋਰ ਅਤੇ ਕਸਟਮਰ ਕੇਅਰ ਸੈਂਟਰ ਬਣਾਏ ਜਾਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪੀਐਸਪੀਸੀਐਲ ਦੇ ਬੋਰਡ ਵਲੋਂ ਇਸ ਪ੍ਰਾਜੈਕਟ ਨੂੰ 9.52 ਕਰੋੜ ਦੀ ਸੋਧੀ ਹੋਈ ਲਾਗਤ ਨਾਲ ਪ੍ਰਸ਼ਾਸਕੀ ਮਨਜੂਰੀ ਵੀ ਦੇ ਦਿੱਤੀ ਗਈ ਸੀ ਤੇ ਕਾਰਵਾਈ ਦੇ ਹੁਕਮ ਵੀ ਜਾਰੀ ਕਰ ਦਿਤੇ ਗਏ ਸਨ। ਇਸੇ ਸਮੇਂ ਲੰਘੇ ਵਿਧਾਨ ਸਭਾ ਦੇ ਇਜਲਾਸ ਵਿਚ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਵੀ ਇਸ ਦੀ ਪੁਰਜ਼ੋਰ ਮੰਗ ਕੀਤੀ ਸੀ, ਜਿਸ ਨਾਲ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਗਈ ਸੀ। ਪਰ ਅਫਸੋਸ ਅਜੇ ਕੰਮ ਦੀ ਸ਼ੁਰੂਆਤ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਪੀਐਸਪੀਸੀਐਲ ਕੋਲ ਰਈਆ ਵਿਖੇ ਆਪਣੀ ਜਮੀਨ ਵੀ ਹੈ। ਨਵਾਂ ਕਸਟਮਰ-ਕੇਅਰ ਸੈਂਟਰ ਬਨਣ ਨਾਲ ਰਈਆ, ਬਿਆਸ, ਬੁਟਾਰੀ ਤੇ ਆਸਪਾਸ ਦੇ ਪਿੰਡਾਂ ਦੇ ਹਜ਼ਾਰਾਂ ਖਪਤਕਾਰਾਂ ਨੂੰ ਇਕੋ ਥਾਂ ਬਿਹਤਰ ਸੇਵਾਰਾਂ ਮਿਲਣਗੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਨਿਜੀ ਦਿਲਚਸਪੀ ਲੈ ਕੇ ਪੀਐਸਪੀਸੀਐਲ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਇਹ ਪ੍ਰਾਜੈਕਟ ਜਲਦੀ ਮਕੁੰਮਲ ਕਰਨ ਲਈ ਕਹਿਣ।