ਅਣਪਛਾਤੇ ਵਿਅਕਤੀ ਦੀ ਮੌਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਕ ਨਾ-ਮਾਲੂਮ ਵਹੀਕਲ ਸਵਾਰ ਵਿਅਕਤੀ ਜੋ ਕਿ 21 ਮਈ 2026 ਨੂੰ ਦਵਾਈ ਬਾਜ਼ਾਰ ਸਰਕੂਲਰ ਰੋਡ, ਨੇੜੇ ਗੁਪਤਾ ਹਸਪਤਾਲ ਵਿਖੇ ਪੈਦਲ ਜਾ ਰਿਹਾ ਸੀ ਅਤੇ ਇਸ ਨਾ-ਮਾਲੂਮ ਵਿਅਕਤੀ ਵਿਚ ਗੱਡੀ ਮਾਰ ਕੇ ਕੋਈ
Publish Date: Thu, 13 Aug 2026 05:00 PM (IST)
Updated Date: Thu, 13 Aug 2026 05:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਇਕ ਨਾ-ਮਾਲੂਮ ਵਹੀਕਲ ਸਵਾਰ ਵਿਅਕਤੀ ਜੋ ਕਿ 21 ਮਈ 2026 ਨੂੰ ਦਵਾਈ ਬਾਜ਼ਾਰ ਸਰਕੂਲਰ ਰੋਡ, ਨੇੜੇ ਗੁਪਤਾ ਹਸਪਤਾਲ ਵਿਖੇ ਪੈਦਲ ਜਾ ਰਿਹਾ ਸੀ ਅਤੇ ਇਸ ਨਾ-ਮਾਲੂਮ ਵਿਅਕਤੀ ਵਿਚ ਗੱਡੀ ਮਾਰ ਕੇ ਕੋਈ ਜਖ਼ਮੀ ਕਰਕੇ ਭੱਜ ਗਿਆ ਸੀ। ਇਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਐਮਰਜੈਂਸੀ ਵਾਰਡ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲਈ ਲਿਜਾਇਆ ਗਿਆ। ਜਿਸ ਦੀ ਹਸਪਤਾਲ ਪਹੁੰਚ ਕੇ ਮੌਤ ਹੋ ਗਈ। ਇਸ ਦਾ ਐਡਰੈਸ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ। ਪਰ ਅਜੇ ਤੱਕ ਇਸ ਦੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ, ਇਸ ਨੌਜਵਾਨ ਵਿਅਕਤੀ ਦੀ ਉਮਰ ਕਰੀਬ 34-35 ਸਾਲ, ਕੱਦ 5 -6/7 , ਰੰਗ ਸਾਫ਼, ਮੂਲਾਂ ਫੈਸ਼ਨ, ਸੱਜੀ ਬਾਜੂ ਦੇ ਅੰਦਰ ਵਾਲੀ ਸਾਈਂ ਰਾਜੂ ਤੇ ਹਿੰਦੀ ਵਿੱਚ ਯਾਦਰਾਮ ਲਿਿਖਆ ਹੋਇਆ ਹੈ । ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਦੇ ਮੋਬਾਇਲ ਨੰਬਰ 97811-30215, ਮੁੱਖ ਮੁਨਸ਼ੀ ਥਾਣਾ ਮੋਬਾ: 78147-30834 ਜਾਂ ਤਫਤੀਸੀ ਅਫਸਰ ਦੇ, ਫੋਨ ਨੰ: 98786-12820 ਨਾਲ ਸੰਪਰਕ ਕੀਤਾ ਜਾ ਸਕਦਾ ਹੈ।