ਡੀਏਵੀ ਨੇਸ਼ਟਾ ਦੀ ਲੈਕਚਰਾਰ ਮੀਨੂੰ ਸੋਨੀ ਨੂੰ ਮਿਲਿਆ ਸਹੋਦਿਆ ਐਵਾਰਡ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਇਲਾਕੇ ਦੀ ਵਿੱਦਿਅਕ ਸੰਸਥਾ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ ਅਟਾਰੀ ਦੇ ਅਕਾਦਮਿਕ ਹਲਕਿਆਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਕੂਲ ਦੇ ਕਾਮਰਸ ਵਿਭਾਗ ਦੀ ਲੈਕਚਰਾਰ
Publish Date: Fri, 02 Oct 2026 04:11 PM (IST)
Updated Date: Fri, 02 Oct 2026 04:13 PM (IST)
ਅਧਿਆਪਕਾ ਦੀ ਮਿਹਨਤ, ਲਗਨ ਤੇ ਸਿੱਖਿਆ ਖੇਤਰ ਪ੍ਰਤੀ ਸਮਰਪਣ ਨੂੰ ਮਿਲੀ ਮਾਨਤਾ ਤਜਿੰਦਰ ਸਿੰਘ, ਪੰਜਾਬੀ ਜਾਗਰਣ ਅਟਾਰੀ : ਸਰਹੱਦੀ ਇਲਾਕੇ ਦੀ ਵਿੱਦਿਅਕ ਸੰਸਥਾ ਮਹੰਤ ਕੌਸ਼ਲ ਦਾਸ ਡੀਏਵੀ ਪਬਲਿਕ ਸਕੂਲ ਨੇਸ਼ਟਾ ਅਟਾਰੀ ਦੇ ਅਕਾਦਮਿਕ ਹਲਕਿਆਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਸਕੂਲ ਦੇ ਕਾਮਰਸ ਵਿਭਾਗ ਦੀ ਲੈਕਚਰਾਰ ਮੀਨੂੰ ਸੋਨੀ ਨੂੰ ਸੀਬੀਐਸਈ ਸਕੂਲਾਂ ਦੀ ਸੰਸਥਾ ਸਹੋਦਿਆ ਵੱਲੋਂ ਵੱਕਾਰੀ ਸਹੋਦਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਅਧਿਆਪਕ ਮੀਨੂੰ ਸੋਨੀ ਦੀ ਸਿੱਖਿਆ ਖੇਤਰ ਪ੍ਰਤੀ ਮਿਹਨਤ, ਲਗਨ ਅਤੇ ਸਮਰਪਣ ਨੂੰ ਮਾਨਤਾ ਦਿੰਦਿਆਂ ਪ੍ਰਦਾਨ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਡਾ. ਵਿਨੋਦਿੱਤਾ ਸੰਖਿਆਨ, ਡਾ. ਅਨੀਤਾ ਭੱਲਾ, ਡਾ. ਧਰਮਵੀਰ ਸਿੰਘ ਅਤੇ ਡਾ. ਰਮਨ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਫੁੱਲਕਾਰੀ ਭਂੇਟ ਕਰਕੇ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਗੁਰਬਿੰਦਰ ਸਿੰਘ ਭੱਟੀ ਨੇ ਮੀਨੂੰ ਸੋਨੀ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਅਤੇ ਲਗਨ ਨੂੰ ਮਿਲਣ ਵਾਲੀ ਅਜਿਹੀ ਮਾਨਤਾ ਨਾ ਸਿਰਫ਼ ਉਨ੍ਹਾਂ ਦਾ ਹੌਸਲਾ ਵਧਾਉਂਦੀ ਹੈ ਸਗੋਂ ਹੋਰ ਅਧਿਆਪਕਾਂ ਨੂੰ ਵੀ ਸਿੱਖਿਆ ਦੇ ਖੇਤਰ ਵਿੱਚ ਹੋਰ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਮੀਨੂੰ ਸੋਨੀ ਨੂੰ ਮਿਲੇ ਇਸ ਸਨਮਾਨ ਤੇ ਡੀਏਵੀ ਸੰਸਥਾਵਾਂ ਦੇ ਡਾਇਰੈਕਟਰ ਡਾ. ਵੀਕੇ ਚੋਪੜਾ, ਚੇਅਰਮੈਨ ਸੁਦਰਸ਼ਨ ਕਪੂਰ, ਏਆਰਓ ਡਾ. ਅੰਜਨਾ ਗੁਪਤਾ ਅਤੇ ਸਕੂਲ ਪ੍ਰਬੰਧਕ ਡਾ. ਨੀਰਾ ਸ਼ਰਮਾ ਨੇ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀਆਂ ਭਵਿੱਖੀ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਲੈਕਚਰਾਰ ਗੌਤਮ ਬਜਾਜ, ਸਪਨਾ ਭੱਲਾ, ਦਿਿਵਆ ਅਨੀਤਾ ਮਦਾਨ ਅਤੇ ਆਰਤੀ ਜੋਸ਼ੀ ਵੀ ਹਾਜ਼ਰ ਸਨ।