ਸੱਭਿਆਚਾਰ ਸੱਥ ਛਿੱਡਣ ਨੇ ਮਨਾਇਆ ‘ਮੇਲਾ ਤੀਆਂ ਤੀਜ’ ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੇ ਵਿਰਾਸਤੀ ਤਿਉਹਾਰਾਂ ਵਿਚ ਇਕ ਵੱਖਰਾ ਤੇ ਵਿਲੱਖਣ ਮੁਕਾਮ ਹਾਸਲ ‘ਮੇਲਾ ਤੀਆਂ ਤੀਜ’ ਕੌਮਾਂਤਰੀ ਅੰਮ੍ਰਿਤਸਰ ਲਾਹੌਰ ਮਾਰਗ ਤੇ ਪੈਂਦੇ ਪਿੰਡ ਛਿੱਡਣ ਵਿਖੇ ਸਾਂਝੇ ਵਿਹੜੇ ਵਿਚ ਸੱਭਿਆਚਾਰ ਸੱਥ ਛਿੱਡਣ
Publish Date: Fri, 21 Aug 2026 04:12 PM (IST)
Updated Date: Fri, 21 Aug 2026 04:15 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਦੇ ਵਿਰਾਸਤੀ ਤਿਉਹਾਰਾਂ ਵਿਚ ਇਕ ਵੱਖਰਾ ਤੇ ਵਿਲੱਖਣ ਮੁਕਾਮ ਹਾਸਲ ‘ਮੇਲਾ ਤੀਆਂ ਤੀਜ’ ਕੌਮਾਂਤਰੀ ਅੰਮ੍ਰਿਤਸਰ ਲਾਹੌਰ ਮਾਰਗ ਤੇ ਪੈਂਦੇ ਪਿੰਡ ਛਿੱਡਣ ਵਿਖੇ ਸਾਂਝੇ ਵਿਹੜੇ ਵਿਚ ਸੱਭਿਆਚਾਰ ਸੱਥ ਛਿੱਡਣ ਵੱਲੋਂ ਮਨਾਇਆ ਗਿਆ। ਸੱਥ ਦੀ ਚੇਅਰਪਰਸਨ ਅੱਕਪ੍ਰੀਤ ਕੌਰ ਦੇ ਮਿਸਾਲੀ ਪ੍ਰਬੰਧਾਂ ਦੇ ਹੇੇਠ ਮਨਾਏ ਗਏ ਇਸ ਤਿਉਹਾਰ ਦੇ ਦੌਰਾਨ ਪਿੰਡ ਦੀਆਂ ਧੀਆਂ-ਭੈਣਾਂ, ਨੂੰਹਾਂ ਤੇ ਮਹਿਲਾਵਾਂ ਦੇ ਵੱਲੋਂ ਉਤਸ਼ਾਹਪੂਰਵਕ ਹਾਜ਼ਰੀ ਭਰੀ ਗਈ। ਚੇਅਰਪਰਸਨ ਅੱਕਪ੍ਰੀਤ ਕੌਰ ਦੇ ਵੱਲੋਂ ਸੱਭ ਨੂੰ ਰਸਮੀ ਤੌਰ ਤੇ ਜੀ ਆਇਆ ਨੂੰ ਆਖਦੇ ਹੋਏ ਇਸ ਤਿਉਹਾਰ ਦੀ ਪੁਰਾਤਨ ਤੇ ਪ੍ਰਾਚੀਨ ਪਿਛੋਕੜ ਤੇ ਰੌਸ਼ਨੀ ਪਾਈ। ਸਮੁੱਚੇ ਵਿਰਾਸਤੀ ਪੇਂਡੂ ਸੱਭਿਆਚਾਰ ਦੀ ਝੱਲਕ ਬਿਖੇਰਦੇ ਇਸ ਮੇਲੇ ਦੇ ਦੌਰਾਨ ਸ਼ਮੂਲੀਅਤ ਕਰਨ ਵਾਲੀਆਂ ਹਰੇਕ ਉਮਰ ਦੀਆਂ ਮਹਿਲਾਵਾਂ ਤੇ ਲੜਕੀਆਂ ਦੇ ਵੱਲੋਂ ਦਿਲ ਦੇ ਪੈਮਾਨੇ ਤੋੜ ਇੱਕ ਦੂਜੇ ਦਾ ਖੂਬ ਮਨੋਰੰਜਨ ਕੀਤਾ ਗਿਆ। ਹਾਸੇ ਠੱਠੇ ਵਾਲੇ ਇਸ ਮਾਹੌਲ ਦੇ ਦੌਰਾਨ ਸੁਹਾਗ, ਘੋੜੀਆਂ ਤੇ ਸਿੱਠਣੀਆਂ ਦੀ ਪੇਸ਼ਕਾਰੀ ਨੇ ਮਾਹੌਲ ਨੂੰ ਪ੍ਰਾਚੀਨ ਵਿਰਾਸਤੀ ਰੰਗਾ ਦੇ ਵਿੱਚ ਰੰਗ ਕੇ ਰੱਖ ਦਿੱਤਾ ਹੈ। ਸਕੂਲੀ ਵਿਿਦਆਰਥਣਾ ਦੇ ਵੱਲੋਂ ਵੱਖ-ਵੱਖ ਪੰਜਾਬੀ ਗੀਤਾਂ ਦੀ ਤਰਜ ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ। ਜਦੋਂ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇ ਅੰਗ ਤੇ ਅਮਰਲੋਕ ਨਾਚ ਗਿੱਧੇ ਨੇ ਸੱਭ ਨੂੰ ਨੱਚਣ ਤੇ ਝੂਮਣ ਲਈ ਮਜ਼ਬੂਰ ਕੀਤਾ। ਇਸ ਪੇਸ਼ਕਾਰੀ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਚੇਅਰਪਰਸਨ ਅੱਕਪ੍ਰੀਤ ਕੌਰ ਤੋਂ ਇਲਾਵਾ ਹਰਪ੍ਰੀਤ ਕੌਰ, ਪਰਮਜੀਤ ਕੌਰ, ਕਾਜਲ, ਕਿਰਨਦੀਪ ਕੌਰ, ਅੰਜੂ ਬਾਲਾ ਤੇ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।