ਏਟੀਐੱਮ ਮਸ਼ੀਨ ਖ਼ਰਾਬ ਹੋਣ ਕਾਰਨ ਖ਼ਪਤਕਾਰ ਪਰੇਸ਼ਾਨ
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਸਥਾਨਕ ਗਊਸ਼ਾਲਾ ਰੋਡ ’ਤੇ ਸਥਿਤ ਕੇਨਰਾ ਬੈਂਕ ਦੇ ਬਾਹਰ ਲੱਗੀ
Publish Date: Wed, 09 Sep 2026 04:08 PM (IST)
Updated Date: Wed, 09 Sep 2026 04:10 PM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਸਥਾਨਕ ਗਊਸ਼ਾਲਾ ਰੋਡ ’ਤੇ ਸਥਿਤ ਕੇਨਰਾ ਬੈਂਕ ਦੇ ਬਾਹਰ ਲੱਗੀ ਏਟੀਐੱਮ ਮਸ਼ੀਨ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਹੋਣ ਕਾਰਨ ਕੇਨਰਾ ਬੈਂਕ ਦੇ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਏਟੀਐੱਮ ਬੰਦ ਹੋਣ ਕਾਰਨ ਖ਼ਪਤਕਾਰ ਆਪਣੇ ਖਾਤਿਆਂ ’ਚੋਂ ਨਕਦੀ ਨਹੀਂ ਕਢਵਾ ਸਕਦੇ, ਜਦਕਿ ਨਵੇਂ ਏਟੀਐੱਮ ਧਾਰਕਾਂ ਨੂੰ ਆਪਣਾ ਏਟੀਐੱਮ ਪਿੰਨ ਰੀਸੈੱਟ ਕਰਨ ਵਿਚ ਵੀ ਦਿੱਕਤ ਆ ਰਹੀ ਹੈ। ਜਦੋਂ ਮੌਕੇ ’ਤੇ ਜਾ ਕੇ ਦੇਖਿਆ ਗਿਆ ਤਾਂ ਏਟੀਐੱਮ ਦਾ ਸ਼ਟਰ ਬੰਦ ਸੀ ਅਤੇ ਨਿੱਜੀ ਵਾਹਨ ਏਟੀਐਮ ਦੇ ਅੱਗੇ ਖੜੇ ਕੀਤੇ ਹੋਏ ਸਨ। ਜਾਣਕਾਰੀ ਅਨੁਸਾਰ ਮਸ਼ੀਨ ਖ਼ਰਾਬ ਹੋਣ ਕਾਰਨ ਇਸ ਨੂੰ ਪਿਛਲੇ ਕੁਝ ਦਿਨਾਂ ਤੋਂ ਬੰਦ ਰੱਖਿਆ ਗਿਆ ਹੈ। ਇਸ ਸਬੰਧੀ ਬੈਂਕ ਕਰਮਚਾਰੀਆਂ ਨੇ ਦੱਸਿਆ ਕਿ ਮੌਜੂਦਾ ਏਟੀਐੱਮ ਮਸ਼ੀਨ ਖ਼ਰਾਬ ਹੋ ਚੁੱਕੀ ਹੈ ਅਤੇ ਇਸ ਦੀ ਥਾਂ ਨਵੀਂ ਮਸ਼ੀਨ ਲਗਾਈ ਜਾਵੇਗੀ, ਜਿਸ ਨੂੰ ਲਗਾਉਣ ਵਿਚ ਲਗਪਗ 15 ਤੋਂ 20 ਦਿਨ ਦਾ ਸਮਾਂ ਲੱਗ ਸਕਦਾ ਹੈ। ਇਸ ਕਾਰਨ ਬੈਂਕ ਦੇ ਖ਼ਪਤਕਾਰਾਂ ਨੂੰ ਏਟੀਐੱਮ ਸੇਵਾ ਬਹਾਲ ਹੋਣ ਲਈ ਕਰੀਬ ਤਿੰਨ ਹਫ਼ਤੇ ਹੋਰ ਉਡੀਕ ਕਰਨੀ ਪੈ ਸਕਦੀ ਹੈ। ਖ਼ਪਤਕਾਰਾਂ ਨੇ ਬੈਂਕ ਪ੍ਰਬੰਧਕਾਂ ਤੋਂ ਮੰਗ ਕੀਤੀ ਹੈ ਕਿ ਨਵੀਂ ਮਸ਼ੀਨ ਲਗਾਉਣ ਦੀ ਪ੍ਰਕਿਿਰਆ ਵਿਚ ਤੇਜ਼ੀ ਲਿਆ ਕੇ ਏਟੀਐੱਮ ਸੇਵਾ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ।