ਗੁਰਦੁਆਰਾ ਪਲਾਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠਾਂ ਦੇ ਕਮਰੇ ਤੇ ਲੰਗਰ ਇਮਾਰਤ ਦਾ ਨਿਰਮਾਣ ਜਾਰੀ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੈਰਾਬਾਦ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਪਲਾਹ ਸਾਹਿਬ ਦਾ ਵਿਲੱਖਣ ਤੇ ਸ਼ਾਨਾਂਮੱਤਾ ਇਤਿਹਾਸ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ
Publish Date: Thu, 17 Sep 2026 04:24 PM (IST)
Updated Date: Thu, 17 Sep 2026 04:26 PM (IST)
ਸ਼੍ਰੋਮਣੀ ਕਮੇਟੀ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਹਮੇਸ਼ਾ ਵਚਨਬੱਧ : ਮੇਜਰ ਸਿੰਘ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਖੈਰਾਬਾਦ ਵਿਖੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਪਲਾਹ ਸਾਹਿਬ ਦਾ ਵਿਲੱਖਣ ਤੇ ਸ਼ਾਨਾਂਮੱਤਾ ਇਤਿਹਾਸ ਹੈ ਅਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਹੋਰ ਵਧੀਆ ਬਣਾਉਣ ਅਤੇ ਭਵਿੱਖ ਵਿਚ ਵਧ ਰਹੀ ਸੰਗਤ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਸ਼੍ਰੀ ਅਖੰਡ ਪਾਠਾਂ ਲਈ ਕਮਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਅਸਥਾਨ, ਅਤੀ ਆਧੁਨਿਕ ਲੰਗਰ ਦੀ ਇਮਾਰਤ ਅਤੇ ਸੰਗਤਾਂ ਦੀ ਸੁਵਿਧਾ ਲਈ ਵਾਸ਼ਰੂਮ ਆਦਿ ਤਿਆਰ ਕਰਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਗਈ ਹੈ। ਸੰਗਤਾਂ ਦੀ ਬੁਨਿਆਦੀ ਲੋੜ ਨੂੰ ਮੁੱਖ ਰੱਖਦਿਆਂ ਮਹਾਂਪੁਰਸ਼ਾਂ ਵੱਲੋਂ ਮੁਕੰਮਲ ਕੀਤੇ ਵਾਸ਼ਰੂਮ ਬਲਾਕ ਦਾ ਅੱਜ ਰਸਮੀ ਤੌਰ ’ਤੇ ਉਦਘਾਟਨ ਕੀਤਾ ਗਿਆ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਵਾ ਸਿੰਘ ਗੁਮਾਨਪੁਰਾ ਤੇ ਮਗਵਿੰਦਰ ਸਿੰਘ ਖਾਪੜਖੇੜੀ, ਸੁਰਜੀਤ ਸਿੰਘ ਭਲਵਾਨ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ, ਐਡੀਸ਼ਨਲ ਮੈਨੇਜਰ ਬਿਕਰਮਜੀਤ ਸਿੰਘ, ਐਕਸੀਸਨ ਜਤਿੰਦਰਪਾਲ ਸਿੰਘ ਤੇ ਸੁਖਜਿੰਦਰ ਸਿੰਘ, ਮੀਤ ਮੈਨੇਜਰ ਅਜੈ ਸਿੰਘ, ਜੇਈ ਸ਼ਮਸ਼ੇਰ ਸਿੰਘ ਤੇ ਸਤਬੀਰ ਸਿੰਘ, ਬਾਬਾ ਮਾਸਟਰ ਪ੍ਰਦੀਪ ਸਿੰਘ, ਭਾਈ ਸੁਰਜਨ ਸਿੰਘ ਮੀਰਾਂਕੋਟ, ਭਾਈ ਰਣਜੀਤ ਸਿੰਘ ਗੋਲਡੀ, ਮਾਲਕ ਸਿੰਘ ਸੰਧੂ, ਸੁਖਵਿੰਦਰ ਸਿੰਘ ਵਾਹਲਾ, ਭਾਈ ਜਗੀਰ ਸਿੰਘ, ਭਾਈ ਮਨਜੀਤ ਸਿੰਘ ਖਾਲਸਾ, ਭਾਈ ਨਿਰਮਲ ਸਿੰਘ, ਭਾਈ ਸਾਹਿਬ ਸਿੰਘ, ਭਾਈ ਬਲਦੇਵ ਸਿੰਘ, ਹਰਜਿੰਦਰ ਸਿੰਘ ਰੇਲਵੇ, ਬੀਬੀ ਸੁਰਿੰਦਰ ਕੌਰ ਆਰੇ ਵਾਲੇ ਤੇ ਸੁਖਮਨ ਸਿੰਘ, ਬਾਬਾ ਸੋਹਣ ਸਿੰਘ, ਬਾਬਾ ਅਵਤਾਰ ਸਿੰਘ, ਬਾਬਾ ਕਰਨ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਪਰਗਟ ਸਿੰਘ, ਬਾਬਾ ਮਨਜੀਤ ਸਿੰਘ ਝਬਾਲ, ਬਾਬਾ ਕੁਲੰਿਦਰ ਸਿੰਘ, ਬਾਬਾ ਨਿੰਮਾਂ ਸਿੰਘ, ਮਨਜੀਤ ਸਿੰਘ ਗੋਲਡੀ, ਮੁਖਮੋਹਿਤ ਸਿੰਘ, ਹਰਮਨ ਸਿੰਘ ਤੇ ਬਾਬਾ ਬਿੱਟੂ ਕੋਟਲੀ ਵੀ ਮੌਜੂਦ ਸਨ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਖੰਡਪਾਠਾਂ ਲਈ ਕਮਰੇ, ਲੰਗਰ ਦੀ ਇਮਾਰਤ ਦੀ ਉਸਾਰੀ ਅਤੇ ਹੋਰ ਸੇਵਾ ਕਾਰਜ ਵੱਡੇ ਪੱਧਰ ’ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਨਿੱਤ ਵਧ ਰਹੀ ਸੰਗਤ ਦੀ ਆਮਦ, ਗੁਰਪੁਰਬਾਂ ਅਤੇ ਭਵਿੱਖ ਵਿਚ ਹੋਣ ਵਾਲੇ ਵੱਡੇ ਧਾਰਮਿਕ ਸਮਾਗਮਾਂ ਸਮੇਂ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਲੰਗਰ ਦੀ ਵਿਸ਼ਾਲ ਅਤੇ ਅਤਿ ਆਧੁਨਿਕ ਇਮਾਰਤ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਲੰਗਰ ਦੀ ਇਮਾਰਤ ਕੇਵਲ ਇੱਟਾਂ ਅਤੇ ਸੀਮੇਂਟ ਨਾਲ ਬਣ ਰਿਹਾ ਇੱਕ ਢਾਂਚਾ ਨਹੀਂ, ਸਗੋਂ ਲੰਗਰ ਦੀ ਪਵਿੱਤਰ ਮਰਿਆਦਾ ਨੂੰ ਹੋਰ ਸ਼ਰਧਾ ਭਾਵਨਾ ਤੇ ਆਧੁਨਿਕ ਸਾਧਨਾ ਰਾਹੀਂ ਇਸ ਸੇਵਾ ਨੂੰ ਹੋਰ ਵਿਸਥਾਰ ਦੇਣ ਦਾ ਮਹਾਨ ਕਾਰਜ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮੇਜਰ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਬਣਾਉਣ ਹਮੇਸ਼ਾਂ ਵਚਨਬੱਧ ਹੈ ਅਤੇ ਮਹਾਂਪੁਰਸ਼ਾਂ ਵੱਲੋਂ ਸੰਗਤ ਜੀ ਸੁਵਿਧਾ ਨੂੰ ਮੁੱਖ ਰੱਖਦਿਆਂ ਬੜੇ ਸ਼ਲਾਘਾਯੋਗ ਤੇ ਮਿਆਰੀ ਕਾਰਜ ਕੀਤੇ ਜਾ ਰਹੇ। ਉਨ੍ਹਾਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਪਵਿੱਤਰ ਸੇਵਾ ਕਾਰਜਾਂ ਵਿੱਚ ਤਨ, ਮਨ ਅਤੇ ਧਨ ਨਾਲ ਵੱਧ-ਚੜ੍ਹ ਕੇ ਸਹਿਯੋਗ ਕਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਅਤੇ ਅਸੀਸਾਂ ਦੇ ਭਾਗੀ ਬਣਨ।