ਮਜੀਠਾ ਤੇ ਆਸਪਾਸ ਪੰਜਾਬ ਬੰਦ ਨੂੰ ਮੁਕੰਮਲ ਹੁੰਗਾਰਾ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪਰਵਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੁੱਚੀਆਂ ਇਨਸਾਫ ਪਸੰਦ ਜਥੇਬੰਦੀਆਂ ਵੱਲੋ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਇਨਸਾਫ ਲੈਣ ਵਾਸਤੇ ਸਰਕਾਰ ਤੇ ਦਬਾਅ ਬਣਾਉਣ ਦੇ
Publish Date: Thu, 15 Oct 2026 04:17 PM (IST)
Updated Date: Thu, 15 Oct 2026 04:21 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪਰਵਿੰਦਰ ਸਿੰਘ ਝੋਟੇ ਦੇ ਬੇਰਹਿਮੀ ਨਾਲ ਹੋਏ ਕਤਲ ਦੇ ਵਿਰੋਧ ਵਿਚ ਪੰਜਾਬ ਦੀਆਂ ਸਮੁੱਚੀਆਂ ਇਨਸਾਫ ਪਸੰਦ ਜਥੇਬੰਦੀਆਂ ਵੱਲੋ ਪਰਵਿੰਦਰ ਸਿੰਘ ਝੋਟੇ ਦੇ ਕਤਲ ਦਾ ਇਨਸਾਫ ਲੈਣ ਵਾਸਤੇ ਸਰਕਾਰ ਤੇ ਦਬਾਅ ਬਣਾਉਣ ਦੇ ਮਕਸਦ ਨਾਲ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ। ਜਿਸ ਦੇ ਸਬੰਧ ਵਿਚ ਕਸਬਾ ਮਜੀਠਾ ਅਤੇ ਆਸਪਾਸ ਇਲਾਕੇ ਵਚ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਮਲਆ। ਸ਼ਹਿਰ ਤੇ ਲਾਗਲੇ ਪਿੰਡਾ ਵਿਚ ਸਾਰੇ ਕਾਰੋਬਾਰੀ ਅਤੇ ਸਿੱਖਿਆ ਅਦਾਰੇ ਅਤੇ ਦੁਕਾਨਾਂ ਬੰਦ ਰਹੀਆਂ। ਬੈਕਾਂ ਦੇ ਸ਼ਟਰ ਵੀ ਬੰਦ ਰਹੇ। ਸਰਕਾਰੀ ਬੱਸਾਂ ਦੀ ਆਵਾਜਾਈ ਵੀ ਆਮ ਵਾਗ ਚਲਦੀ ਰਹੀ। ਜਦਕਿ ਪ੍ਰਾਈਵੇਟ ਬੱਸਾਂ ਮੁਕੰਮਲ ਤੌਰ ’ਤੇ ਬੰਦ ਰਹੀਆਂ। ਪੰਜਾਬ ਬੰਦ ਦੇ ਸੱਦੇ ਨੂੰ ਸਫਲ ਕਰਨ ਵਾਸਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਕੁੰਨਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਸ਼ਹਿਰ ਮਜੀਠਾ ਵਿਚ ਰੋਸ ਮਾਰਚ ਕੱਢਿਆ ਗਿਆ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ । ਆਗੂਆਂ ਵੱਲੋ ਪੰਜਾਬ ਸਰਕਾਰ ਪਾਸੋਜ਼ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਖਿਲਾਫ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਤੇ ਨਾਲ ਹੀ ਇਸ ਕਤਲ ਵਿਚ ਜਿੰਮੇਵਾਰ ਹੋਰ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਵਿਅਕਤੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਕੁੰਨਾ ਵਿਚ ਕੰਵਲਜੀਤ ਸਿੰਘ ਸੋਹੀ ਜਿਲ੍ਹਾ ਮੀਡੀਆ ਇੰਚਾਰਜ, ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਮਜੀਠਾ, ਸੰਦੀਪ ਸਿੰਘ ਸੋਹੀ, ਜਗਦੀਪ ਸਿੰਘ, ਧਰਮ ਸਿੰਘ, ਜਗਰੂਪ ਸਿੰਘ ਮਰੜ੍ਹੀ, ਅਵਤਾਰ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਿਚ ਸਰਕਲ ਪ੍ਰਧਾਨ ਜਸਪਾਲ ਸਿੰਘ ਨਾਗ ਨਵੇ, ਕੁਲਦੀਪ ਸਿੰਘ ਨਾਗ ਕਲਾਂ, ਰਾਜਾ ਨਾਗ, ਜਗਪ੍ਰੀਤ ਸਿੰਘ ਕੋਟਲਾ, ਮੁਖਵੰਤ ਸਿੰਘ ਆਬਾਦੀ ਵਰਪਾਲ, ਗੋਪਾਲ ਸਿੰਘ ਸੋਹੀਆਂ ਕਲਾਂ, ਨਵਦੀਪ ਸਿੰਘ ਨਾਗ, ਯਸ਼ਪਾਲ ਨਾਗ ਖੁਰਦ, ਕੁਲਬੀਰ ਸਿੰਘ ਸੋਹੀਆਂ, ਮਾਸਟਰ ਬਲਰਾਜ ਸਿੰਘ, ਹਰਦੇਵ ਸਿੰਘ ਵੀਰਮ, ਬੱਗਾ ਸਿੰਘ ਫੌਜੀ, ਹਰਦੀਪ ਸਿੰਘ ਨਾਗ ਖੁਰਦ, ਅਵਤਾਰ ਸਿੰਘ ਸ਼ਾਹ ਨਾਗ ਨਵੇ, ਪ੍ਰਭ ਸਿੰਘ ਸ਼ਾਹ, ਲਖਬੀਰ ਸਿੰਘ, ਰਣਜੀਤ ਸਿੰਘ, ਵਰਿੰਦਰ ਕੁਮਾਰ, ਨਰਿੰਦਰ ਸਿੰਘ, ਮਨਜਿੰਦਰ ਸਿੰਘ, ਲਖਵਿੰਦਰ ਸਿੰਘ, ਹਰਦੀਪ ਸਿੰਘ, ਸਮੇਤ ਵੱਡੀ ਗਿਣਤੀ ਵਿਚ ਇਨਸਾਫ ਪਸੰਦ ਲੋਕ ਹਾਜ਼ਰ ਸਨ।