ਕਿਡਸ ਪ੍ਰਾਈਡ ਸਕੂਲ ’ਚ ਕਮਿਊਨਿਟੀ ਹੈਲਪਰ ਵੀਕ ਮਨਾਇਆ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਜ਼ ਪ੍ਰਾਈਡ ਸਕੂਲ ਵਿਚ ਬੱਚਿਆਂ ਨੂੰ ਸਮਾਜ ਵਿੱਚ ਵੱਖ-ਵੱਖ ਕਮਿਊਨਿਟੀ ਹੈਲਪਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਮਿਊਨਿਟੀ ਹੈਲਪਰ ਵੀਕ ਬੜੇ ਉਤਸ਼ਾਹ ਅਤੇ
Publish Date: Fri, 11 Sep 2026 05:03 PM (IST)
Updated Date: Fri, 11 Sep 2026 05:05 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਜ਼ ਪ੍ਰਾਈਡ ਸਕੂਲ ਵਿਚ ਬੱਚਿਆਂ ਨੂੰ ਸਮਾਜ ਵਿੱਚ ਵੱਖ-ਵੱਖ ਕਮਿਊਨਿਟੀ ਹੈਲਪਰਾਂ ਦੀ ਮਹੱਤਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਾਰੇ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕਮਿਊਨਿਟੀ ਹੈਲਪਰ ਵੀਕ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਸਮਾਜ ਲਈ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਲੋਕਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਬੱਚਿਆਂ ਨੇ ਡਾਕਟਰ, ਅਧਿਆਪਕ, ਪੁਲਿਸ ਅਫ਼ਸਰ, ਡਾਕੀਆ, ਫਾਇਰਫਾਈਟਰ ਆਦਿ ਕਮਿਊਨਿਟੀ ਹੈਲਪਰਾਂ ਦੇ ਰੂਪ ਧਾਰ ਕੇ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ। ਬੱਚਿਆਂ ਨੇ ਕਿਹਾ ਕਿ ਡਾਕਟਰ ਸਾਡੀ ਸਿਹਤ ਦੀ ਦੇਖਭਾਲ ਕਰਦੇ ਹਨ, ਅਧਿਆਪਕ ਸਾਨੂੰ ਗਿਆਨ ਅਤੇ ਸਹੀ ਦਿਸ਼ਾ ਦਿੰਦੇ ਹਨ, ਪੁਲਿਸ ਅਫ਼ਸਰ ਸਾਡੀ ਸੁਰੱਖਿਆ ਕਰਦੇ ਹਨ ਅਤੇ ਡਾਕੀਆ ਸਾਡੇ ਤੱਕ ਚਿੱਠੀਆਂ ਅਤੇ ਜ਼ਰੂਰੀ ਸੁਨੇਹੇ ਪਹੁੰਚਾਉਂਦੇ ਹਨ। ਸਕੂਲ ਦੇ ਐਮਡੀ ਸ਼ਾਂਤੀ ਜੈਨ ਅਤੇ ਪ੍ਰਿੰਸੀਪਲ ਪ੍ਰੈਟੀ ਜੈਨ ਨੇ ਇਸ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਮਾਜ ਵਿੱਚ ਆਪਣੀ ਜ਼ਿੰਮੇਵਾਰੀ ਅਤੇ ਦੂਜਿਆਂ ਦੀ ਸੇਵਾ ਕਰਨ ਵਾਲੇ ਲੋਕਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਇਸ ਗਤੀਵਿਧੀ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ, ਸਮਾਜਿਕ ਜਾਗਰੂਕਤਾ ਅਤੇ ਸਤਿਕਾਰ ਦੀ ਭਾਵਨਾ ਪੈਦਾ ਹੋਈ। ਬੱਚਿਆਂ ਲਈ ਇਹ ਹਫ਼ਤਾ ਗਿਆਨਵਰਧਕ ਹੋਣ ਦੇ ਨਾਲ-ਨਾਲ ਬਹੁਤ ਹੀ ਮਨੋਰੰਜਕ ਅਤੇ ਯਾਦਗਾਰ ਵੀ ਰਿਹਾ। ਕਿਡਸ ਪ੍ਰਾਈਡ ਸਕੂਲ ਵੱਲੋਂ ਅਜਿਹੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਖੇਡ-ਖੇਡ ਵਿੱਚ ਸਿੱਖਣ ਅਤੇ ਸਮਾਜ ਨਾਲ ਜੁੜਨ ਦੇ ਮੌਕੇ ਲਗਾਤਾਰ ਪ੍ਰਦਾਨ ਕੀਤੇ ਜਾਂਦੇ ਹਨ।