ਸੀਕੇਡੀ ਇੰਟਰੈਨਸ਼ਨਲ ਨਰਸਿੰਗ ਕਾਲਜ ਨੇ ਦੂਸਰੀ ਨੈਸ਼ਨਲ ਕਾਨਫਰੰਸ ਕਰਵਾਈ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵੱਲੋਂ ‘ਗੰਭੀਰ ਸਿਹਤ ਸੰਭਾਲ ਸਮੇਂ ਨਰਸਾਂ ਨੂੰ ਆਧੁਨਿਕ ਤਕਨੀਕੀਕਰਨ ਵਿੱਚ ਪ੍ਰਪੱਕ ਬਣਾਉਣ ਸਬੰਧੀ’ ਦੂਸਰੀ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
Publish Date: Fri, 18 Sep 2026 04:14 PM (IST)
Updated Date: Fri, 18 Sep 2026 04:17 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵੱਲੋਂ ‘ਗੰਭੀਰ ਸਿਹਤ ਸੰਭਾਲ ਸਮੇਂ ਨਰਸਾਂ ਨੂੰ ਆਧੁਨਿਕ ਤਕਨੀਕੀਕਰਨ ਵਿੱਚ ਪ੍ਰਪੱਕ ਬਣਾਉਣ ਸਬੰਧੀ’ ਦੂਸਰੀ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ. ਅੰਮ੍ਰਿਤਾ ਰਾਣਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਕਾਨਫਰੰਸ ਵਿਚ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪੁੱਜੇ। ਇਸ ਕਾਨਫਰੰਸ ਮੌਕੇ 400 ਦੇ ਕਰੀਬ ਨਰਸਿੰਗ ਵਿਿਦਆਰਥੀਆਂ ਨੇ ਹਿੱਸਾ ਲਿਆ। ਉਦਘਾਟਨੀ ਸਮਾਰੋਹ ਮੌਕੇ ਡਾ. ਅਮਰਜੀਤ ਸਿੰਘ ਸੱਚਦੇਵਾ ਮੈਂਬਰ ਇੰਚਾਰਜ ਨਰਸਿੰਗ ਕਾਲਜ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਅਤੇ ਪ੍ਰਤੀਨਿਧੀਆਂ ਦਾ ਸੁਆਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਕਾਨਫਰੰਸ ਸਬੰਧੀ ਮੁੱਖ ਭਾਸ਼ਣ ਪੜਦਿਆਂ ਦੱਸਿਆ ਕਿ ਨਰਸਿਜ਼ ਸਿਹਤ ਸਬੰਧੀ ਹਰ ਐਮਰਜੈਂਸੀ ਮੌਕੇ ਮੈਡੀਕਲ ਟੀਮ ਵਿੱਚ ਇਕ ਅਹਿਮ ਰੋਲ ਨਿਭਾਉਂਦਿਆਂ ਹਨ, ਇਸ ਕਰਕੇ ਉਹਨਾਂ ਸਸ਼ਕਤੀਕਰਨ ਕਰਨਾ ਸਾਡਾ ਪ੍ਰਮੁੱਖ ਫ਼ਰਜ਼ ਹੈ। ਡਾ. ਸੰਤੋਖ ਸਿੰਘ ਐਡਵਾਈਜ਼ਰ ਨਰਸਿੰਗ ਕਾਲਜ ਨੇ ਕਿਹਾ ਕਿ ਨਰਸ ਵੱਲੋਂ ਸਹੀ ਸਮੇਂ ‘ਤੇ ਲਿਆ ਗਿਆ ਸਹੀ ਫੈਸਲਾ ਕੀਮਤੀ ਜਾਨ ਬਚਾਉਂਣ ਦੇ ਸਮਰੱਥ ਹੁੰਦਾ ਹੈ। ਡਾ. ਅੰਮ੍ਰਿਤਾ ਰਾਣਾ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅੰਮ੍ਰਿਤਸਰ ਨੇ ਕਿਹਾ ਕਿ ਕਾਨਫਰੰਸ ਦਾ ਵਿਸ਼ਾ ਅੱਜ ਦੇ ਸਮੇਂ ਦੀ ਲੋੜ੍ਹ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਉਨ੍ਹਾਂ ਇਸ ਵਿਸ਼ੇ ਦੀ ਚੋਣ ਕਰਨ ‘ਤੇ ਪ੍ਰਿੰਸੀਪਲ ਅਤੇ ਸਮੂਹ ਕਾਲਜ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਕੀਤੀ ਕਿ ਕਾਨਫਰੰਸ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਨਰਸਿੰਗ ਵਿਿਦਆਰਥੀਆਂ ਲਈ ਲਾਭਕਾਰੀ ਸਾਬਤ ਹੋਵੇਗੀ। ਨਰਸਿੰਗ ਕਾਲਜ ਦੇ ਚੇਅਰਮੈਨ ਡਾ. ਆਤਮਜੀਤ ਸਿੰਘ ਬਸਰਾ ਨੇ ਕਾਨਫਰੰਸ ਦਾ ਸਾਰ ਕੱਢਦਿਆਂ ਦੱਸਿਆ ਕਿ ਅਜੋਕੇ ਸਮੇਂ ਵਿਚ ਨਰਸਿਜ਼ ਦਾ ਆਪਣੇ ਕਿੱਤੇ ਵਿੱਚ ਆਧੁਨਿਕਤਾ ਨਾਲ ਭਰਪੂਰ ਹੁਨਰਮੰਦ ਹੋਣਾ ਅਤਿ ਲਾਜ਼ਮੀ ਹੈ। ਕਾਲਜ ਮੈਂਬਰ ਇੰਚਾਰਜ ਡਾ. ਅਮਰਜੀਤ ਸਿੰਘ ਨਾਗਪਾਲ ਅਤੇ ਡਾ. ਹਰਮੋਹਿੰਦਰ ਸਿੰਘ ਨਾਗਪਾਲ ਨੇ ਚਾਨਣਾ ਪਾਇਆ ਕਿ ਆਈਸੀਯੂ ਅਤੇ ਆਪਰੇਸ਼ਨ ਥੀਏਟਰ ਵਿਚ ਨਰਸਿਜ਼ ਮੈਡੀਕਲ ਟੀਮ ਦਾ ਉੱਘਾ ਅਤੇ ਸਭ ਤੋਂ ਅਹਿਮ ਅੰਗ ਹਨ। ਡਾ. ਸੁਖਪਾਲ ਕੌਰ ਪ੍ਰਿੰਸੀਪਲ ਨੈਸ਼ਨਲ ਇੰਸਟੀਚਿਊਟ ਆਫ ਨਰਸਿੰਗ ਪੀਜੀਆਈ ਚੰਡੀਗੜ੍ਹ ਨੇ ਦਿਲ ਦੇ ਦੌਰੇ ਕਾਰਨ ਬਣੇ ਗੰਭੀਰ ਹਾਲਾਤਾਂ ਮੌਕੇ ਨਰਸਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਡਾ. ਤਰਨਦੀਪ ਕੌਰ ਨੇ ਦੱਸਿਆ ਕਿ ਅੱਜ ਜਦੋਂ ਹਸਪਤਾਲਾਂ ਵਿੱਚ ਉੱਚ ਤਕਨੀਕ ਨਾਲ ਚੱਲਣ ਵਾਲੀਆਂ ਮਸ਼ੀਨਾਂ ਅਤੇ ਰੋਬੋਟ ਹਨ, ਤਾਂ ਹਰ ਨਰਸ ਨੂੰ ਪਹਿਲ ਦੇ ਆਧਾਰ *ਤੇ ਆਪਣੇ ਹੁਨਰ ਵਿਚ ਹੋਰ ਪ੍ਰਪੱਕ ਹੋਣ ਦਾ ਪ੍ਰਣ ਕਰਨਾ ਚਾਹੀਦਾ ਹੈ। ਡਾ. ਭਾਵਨਾ ਗੁਪਤਾ ਨੇ ਕੈਂਸਰ ਦੇ ਇਲਾਜ਼ ਮੌਕੇ ਨਿਭਾਏ ਜਾਂਦੇ ਨਰਸਿਜ਼ ਦੇ ਰੋਲ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਯਸ਼ਪ੍ਰੀਤ ਕੌਰ ਅਤੇ ਡਾ. ਭਾਵਨਾ ਦੁਆਰਾ ‘ਸੂਖਮ ਜੀਵ ਵਿਿਗਆਨ’ ਵਿਸ਼ੇ ਉੱਪਰ ਲਿਖੀ ਕਿਤਾਬ ਰਿਲੀਜ਼ ਕੀਤੀ ਗਈ। ਕਾਨਫਰੰਸ ਮੌਕੇ ਸਾਇੰਟੀਫਿਕ ਰਿਸਰਚ ਪੇਪਰ ਵੀ ਪੜ੍ਹੇ ਗਏ ਅਤੇ ਜੇਤੂ ਸਕਾਲਰਜ਼ ਨੂੰ ਇਨਾਮ ਤਕਸੀਮ ਕੀਤੇ ਗਏ। ਡਾ. ਹਰਲੀਨ ਕੌਰ ਵਾਈਸ ਪ੍ਰਿੰਸੀਪਲ ਵੱਲੋਂ ਧੰਨਵਾਦੀ ਨੋਟ ਪੜਿਆ ਗਿਆ। ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਕਾਲਜ ਪ੍ਰਬੰਧਕਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਅਤੇ ਕਾਨਫਰੰਸ ਦੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰਸਿਮਰਪ੍ਰੀਤ ਕੌਰ ਅਤੇ ਗੁਰਵਿੰਦਰ ਕੌਰ ਵੱਲੋਂ ਸਟੇਜ਼ ਦੀ ਸੇਵਾ ਨਿਭਾਈ ਗਈ। ਇਸ ਮੌਕੇ ਏਪੀਐਸ ਮਾਨ, ਅਜੀਤ ਸਿੰਘ ਤੁਲੀ, ਸੰਤੋਸ਼ ਕੁਮਾਰੀ, ਸੁਰਿੰਦਰ ਕੌਰ ਆਦਿ ਮੌਜੂਦ ਸਨ।