ਪਿੰਡ ਨਾਗ ਖੁਰਦ ਵਿਖੇ ਹੋਈ ਇਸਾਈ ਭਾਈਚਾਰੇ ਦੀ ਇਕੱਤਰਤਾ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕ੍ਰਿਸਚਨ ਫਰੰਟ ਵੱਲੋਂ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹੀ ਦੀਆਂ ਹਦਾਇਤਾਂ ਅਨੁਸਾਰ ਨਾਗ ਖੁਰਦ ਦੀ ਚਰਚ ਵਿਖੇ ਮਸੀਹ ਭਾਈਚਾਰੇ ਦੀ ਵਿਸ਼ਾਲ ਇਕੱਤਰਤਾ ਹੋਈ। ਜਿਸ ਵਿਚ ਬਾਊ
Publish Date: Mon, 31 Aug 2026 05:25 PM (IST)
Updated Date: Mon, 31 Aug 2026 05:28 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਕ੍ਰਿਸਚਨ ਫਰੰਟ ਵੱਲੋਂ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹੀ ਦੀਆਂ ਹਦਾਇਤਾਂ ਅਨੁਸਾਰ ਨਾਗ ਖੁਰਦ ਦੀ ਚਰਚ ਵਿਖੇ ਮਸੀਹ ਭਾਈਚਾਰੇ ਦੀ ਵਿਸ਼ਾਲ ਇਕੱਤਰਤਾ ਹੋਈ। ਜਿਸ ਵਿਚ ਬਾਊ ਮੁਨੱਵਰ ਮਸੀਹ ਦਾ ਸਪੁੱਤਰ ਯੂਥ ਵਿੰਗ ਦੇ ਪ੍ਰਧਾਨ ਪ੍ਰਿੰਸ ਮਸੀਹ, ਬਲਾਕ ਪ੍ਰਧਾਨ ਤਰਸੇਮ ਮਸੀਹ ਨੇ ਵਿਸ਼ਸ ਤੌਰ ਤੇ ਹਾਜ਼ਰੀ ਭਰੀ। ਜਿਸ ਵਿਚ ਇਲਾਕੇ ਦੇ ਕ੍ਰਿਸਚਨ ਆਗੂਆਂ ਨਾਲ ਧਾਰੀਵਾਲ ਵਿਖੇ 28 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਸਾਂਝੇ ਮਸੀਹ ਸੰਮੇਲਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੀਆਂ ਸੁਬਾਈ ਚੋਣਾਂ ਵਾਸਤੇ ਭਵਿੱਖੀ ਰਣਨੀਤੀ ਉਲੀਕੀ ਗਈ। ਸੰਬੋਧਨ ਕਰਦਿਆਂ ਪ੍ਰਿੰਸ ਮਸੀਹ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮਸੀਹ ਭਾਈਚਾਰਾ ਆਪਣੀ ਸਿਆਸੀ ਤਾਕਤ ਨੂੰ ਪਛਾਣੇ ਅਤੇ ਇੱਕਜੁੱਟ ਹੋ ਕੇ ਆਉਣ ਵਾਲੀਆਂ ਸੂਬਾ ਚੋਣਾਂ ਵਿਚ ਅਹਿਮ ਅਤੇ ਨਿਰਣਾਇਕ ਭੂਮਿਕਾ ਨਿਭਾਵੇ। ਉਨ੍ਹਾਂ ਕਿਹਾ ਕਿ ਭਾਈਚਾਰੇ ਦੀ ਏਕਤਾ ਹੀ ਇਸ ਦੀ ਅਸਲੀ ਤਾਕਤ ਹੈ। ਇਸ ਤਾਕਤ ਦੀ ਸਹੀ ਵਰਤੋ ਕਰਕੇ ਹੀ ਭਾਈਚਾਰੇ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਸਭਨਾਂ ਨੂੰ ਅਪੀਲ ਕੀਤੀ ਕਿ ਉਹ ਸੋਚ ਸਮਝ ਕੇ ਅਤੇ ਭਾਈਚਾਰੇ ਦੇ ਹਿੱਤਾਂ ਨੂੰ ਮੁੱਖ ਰਖਦਿਆਂ ਆਪਣੇ ਵੋਟ ਦਾ ਇਸਤੇਮਾਲ ਕਰਨ। ਇਸੇ ਦੌਰਾਨ ਇਲਾਕੇ ਦੇ ਸਮੂਹ ਬਿਸ਼ਪ ਅਤੇ ਪਾਸਟਰ ਨੂੰ ਬੇਨਤੀ ਕੀਤੀ ਗਈ ਕਿ 28 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ ਬਿਧੀਪੁਰ ਚਰਚ ਧਾਰੀਵਾਲ ਵਿਖੇ ਹੋਣ ਜਾ ਰਹੇ ਸਾਂਝਾ ਮਸੀਹ ਸੰਮੇਲਨ ਵਿਚ ਲਾਜ਼ਮੀ ਹਾਜ਼ਰ ਹੋਣ ਤਾਂ ਕਿ ਇਸ ਸੰਮੇਲਨ ਨੂੰ ਸਫਲ ਬਣਾਇਆ ਜਾ ਸਕੇ ਅਤੇ ਭਾਈਚਾਰੇ ਵਿਚ ਧਾਰਮਿਕ ਏਕਤਾ ਨੂੰ ਹੋਰ ਮਜਬੂਤ ਕੀਤਾ ਜਾ ਸਕੇ। ਬਾਊ ਮੁਨੱਵਰ ਮਸੀਹ ਨੇ ਵੀ ਸੰਦੇਸ਼ ਭੇਜ ਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਪਵਿੱਤਰ ਕਨਵੈਨਸ਼ਨ ਵਿਚ ਹਾਜ਼ਰ ਹੋਣ ਅਤੇ ਪ੍ਰਭੂ ਯਿਸੂ ਮਸੀਹ ਦੀਆਂ ਸਿਿਖਆਵਾਂ ਸੁਣ ਕੇ ਆਤਮਿਕ ਬਰਕਤਾਂ ਪ੍ਰਾਪਤ ਕਰਨ ਉਨ੍ਹਾਂ ਕਿਹਾ ਕਿ ਇਹ ਸੰਮੇਲਨ ਸਿਰਫ ਇਕ ਧਾਰਮਿਕ ਸਮਾਗਮ ਨਹੀ ਬਲਕਿ ਸਮੁੱਚੇ ਭਾਈਚਾਰੇ ਨੂੰ ਇੱਕਜੁਟ ਕਰਨ ਅਤੇ ਆਤਮਿਕ ਤੌਰ ਤੇ ਮਜਬੂਤ ਕਰਨ ਦਾ ਸੁਨਹਿਰੀ ਮੌਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਨਸਿਆਂ ਦੀ ਦਲਦਲ ਵਿਚੋਂ ਬਾਹਰ ਨਿਕਲਣ ਵਾਸਤੇ ਇਸ ਸੰਮੇਲਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਕਿ ਪ੍ਰਭੂ ਦੀ ਕਿਰਪਾ ਨਾਲ ਉਹ ਇਸ ਬੁਰਾਈ ਤੋਂ ਛੁਟਕਾਰਾ ਪਾ ਸਕਣ। ਸਮੂਹ ਹਾਜ਼ਰ ਆਗੂਆਂ ਨੇ ਇਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਇਹ ਵਿਸ਼ਵਾਸ਼ ਦੁਆਇਆ ਕਿ ਭਾਈਚਾਰੇ ਦੇ ਹਿੱਤਾਂ ਲਈ ਹਮੇਸ਼ਾਂ ਡੱਟ ਕੇ ਖੜੇ ਰਹਿਣਗੇ ਅਤੇ ਆਉਣ ਵਾਲੇ ਸਮੇ ਵਿਚ ਅਜਿਹੀਆਂ ਹੋਰ ਵੀ ਮੀਟਿੰਗਾਂ ਕਰਾਈਆਂ ਜਾਣਗੀਆਂ। ਇਸ ਮੌਕੇ ਬਾਊ ਮੁਨੱਵਰ ਮਸੀਹ, ਪ੍ਰਿੰਸ ਮਸੀਹ, ਤਰਸੇਮ ਮਸੀਹ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਆਸਿਸ਼ ਮੱਟੂ, ਜਸਵਿੰਦਰ ਸਰਪੰਚ, ਮੰਗਾ ਮਸੀਹ, ਧਰਮਪਾਲ ਬੀਰਬਰਪੁਰਾ, ਜਨਕ ਰਾਜ, ਹਰਸ਼ਰਨ ਸਿੰਘ, ਨਿਰਮਲਾ, ਰਾਜੂ ਨਾਗ ਖੁਰਦ, ਪਾਸਟਰ ਮੁਸ਼ਤਾਕ ਮਸੀਹ, ਪਾਸਟਰ ਰੌਸ਼ਨ ਟਰਪਈ, ਪਾਸਟਰ ਮਨਜੂਰ ਮਸੀਹ, ਜੈਮਸ ਮਸੀਹ, ਦਿਲਬਾਗ, ਚੰਦ ਮਸੀਹ ਆਦਿ ਆਗੂ ਹਾਜ਼ਰ ਸਨ।