ਚੀਫ ਖਾਲਸਾ ਦੀਵਾਨ ਨੇ ਕਰਵਾਏ ਅੰਤਰ ਸੀਕੇਡੀ ਸਕੂਲਜ਼ ਸਾਇੰਸ ਕੁਇਜ਼ ਮੁਕਾਬਲੇ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਿਰਦੇਸ਼ਾ ਅਨੁਸਾਰ ਦੀਵਾਨ ਦੇ ਸਕੂਲਾਂ ਦੇ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਪ੍ਰਤਿਭਾ, ਵਿਿਗਆਨਕ ਸੋਚ, ਤਰਕਸ਼ੀਲਤਾ ਅਤੇ
Publish Date: Mon, 19 Oct 2026 06:05 PM (IST)
Updated Date: Mon, 19 Oct 2026 06:06 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਨਿਰਦੇਸ਼ਾ ਅਨੁਸਾਰ ਦੀਵਾਨ ਦੇ ਸਕੂਲਾਂ ਦੇ ਵਿਿਦਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਪ੍ਰਤਿਭਾ, ਵਿਿਗਆਨਕ ਸੋਚ, ਤਰਕਸ਼ੀਲਤਾ ਅਤੇ ਸਿਰਜਣਾਤਮਕ ਯੋਗਤਾਵਾਂ ਨੂੰ ਵਿਕਸਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਉਹ ਆਪਣੀ ਯੋਗਤਾ ਦਾ ਭਰਪੂਰ ਪ੍ਰਦਰਸ਼ਨ ਕਰਦਿਆ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਹਾਸਲ ਕਰ ਸਕਣ। ਇਸੇ ਉਦੇਸ਼ ਤਹਿਤ ਦੀਵਾਨ ਨੇ ਅੰਤਰ ਸੀਕੇਡੀ ਸਕੂਲਜ਼ ਸਾਇੰਸ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ 39 ਸੀਕੇਡੀ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੁਕਾਬਲੇ ਦਾ ਸੈਮੀਫਾਈਨਲ ਸ੍ਰੀ ਗੁਰੂ ਹਰਿਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲੰਿਕ ਰੋਡ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਦਾ ਸਵਾਗਤ ਕਰਦਿਆਂ ਵਿਿਦਆਰਥੀਆਂ ਨੂੰ ਸਾਇੰਸ ਕੁਇਜ਼ ਦੇ ਵੱਖ-ਵੱਖ ਪੜਾਵਾਂ ਬਾਰੇ ਜਾਣਕਾਰੀ ਦਿੱਤੀ। ਸਾਇੰਸ ਕੁਇਜ਼ ਮੁਕਾਬਲਿਆਂ ਦੌਰਾਨ ਪੰਜ ਸਕੂਲ ਸ੍ਰੀ ਗੁਰੂ ਹਰਿਿਕ੍ਰਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਸੰਤ ਐਵੀਨਿਊ, ਜੀ.ਟੀ. ਰੋਡ, ਚੰਡੀਗੜ੍ਹ, ਝਬਾਲ ਅਤੇ ਬਟਾਲਾ ਦੇ 10 ਵਿਿਦਆਰਥੀਆਂ ਨੇ ਮੁਕਾਬਲਿਆਂ ਦੇ ਵੱਖ-ਵੱਖ ਪੜ੍ਹਾਵਾਂ ਦੇ ਚੁਣੌਤੀਪੂਰਨ ਮੁਸ਼ਕਲ ਰਾਊਂਡਜ਼ ਪਾਰ ਕਰਦਿਆਂ ਗ੍ਰੈਂਡ ਫਿਨਾਲੇ ਲਈ ਆਪਣੀ ਜਗ੍ਹਾਂ ਬਣਾਈ। ਇਸ ਮੌਕੇ ਡਾਇਰੈਕਟਰ ਐਜੂਕੇਸ਼ਨਲ ਡਾ. ਏਪੀਐਸ ਚਾਵਲਾ, ਡਿਪਟੀ ਡਾਇਰੈਕਟਰ ਉਰਮਿੰਦਰ ਕੌਰ ਨੇ ਸੈਮੀਫਾਈਨਲ ਵਿਚ ਸਫਲਤਾ ਹਾਸਲ ਕਰਨ ਵਾਲੀਆਂ ਟੀਮਾਂ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗ੍ਰੈਂਡ ਫਿਨਾਲੇ ਲਈ ਹੋਰ ਮਿਹਨਤ, ਲਗਨ ਅਤੇ ਪੂਰੀ ਤਿਆਰੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਵਿਿਦਆਰਥੀਆਂ ਨੂੰ ਪਾਠ ਪੁਸਤਕਾਂ ਦੇ ਗਿਆਨ ਤੋਂ ਅੱਗੇ ਵੱਧ ਕੇ ਵਿਿਗਆਨਕ ਤੱਥਾਂ ਨੂੰ ਸਮਝਣ, ਤਰਕਪੂਰਨ ਸੋਚ ਵਿਕਸਿਤ ਕਰਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰਣ ਦਾ ਮੌਕਾ ਪ੍ਰਦਾਨ ਕਰਦੇ ਹਨ।