ਚੀਫ ਖਾਲਸਾ ਦੀਵਾਨ ਅਲੂਮਨੀ ਸੁਸਾਇਟੀ ਦੀ ਪ੍ਰੇਰਣਾ ਦਾਇਕ 10 ਵਿਦਿਆਰਥੀਆਂ ਨੂੰ ਦਿੱਤੀ ਸਕਾਲਰਸ਼ਿਪ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਅਲੂਮਨੀ ਸੁਸਾਇਟੀ ਵੱਲੋਂ ਲੋਕ ਭਲਾਈ ਉਪਰਾਲਾ ਕੀਤਾ ਗਿਆ।
Publish Date: Wed, 02 Sep 2026 04:08 PM (IST)
Updated Date: Wed, 02 Sep 2026 04:10 PM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਅਲੂਮਨੀ ਸੁਸਾਇਟੀ ਵੱਲੋਂ ਲੋਕ ਭਲਾਈ ਉਪਰਾਲਾ ਕੀਤਾ ਗਿਆ। ਜਿਸ ਤਹਿਤ ਸੁਸਾਇਟੀ ਵੱਲੋਂ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲਾਂ ਦੇ ਲੋੜਵੰਦ ਤੇ ਆਰਥਿਕ ਤੌਰ ’ਤੇ ਕਮਜ਼ੋਰ 10 ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਸਕੂਲ ਫੀਸ, ਸਕਾਲਰਸ਼ਿਪ ਦੇ ਰੂਪ ਵਿਚ ਭਰਨ ਦੀ ਜਿੰਮੇਵਾਰੀ ਲਈ ਗਈ। ਇਸ ਸਬੰਧ ਵਿਚ ਦੀਵਾਨ ਦੇ ਮੁੱਖ ਦਫਤਰ ਵਿਖੇ ਅਲੂਮਨੀ ਸੁਸਾਇਟੀ ਦੇ ਪ੍ਰਧਾਨ ਪ੍ਰਭਜੀਤ ਸਿੰਘ ਔਰੜਾ ਦੀ ਅਗਵਾਈ ਹੇਠ ਅਲੂਮਨੀ ਮੈਂਬਰਾਂ ਵੱਲੋਂ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਇਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਡਾ. ਇੰਦਰਬੀਰ ਸਿੰਘ ਨਿੱਜਰ ਨੇ ਅਲੂਮਨੀ ਸੁਸਾਇਟੀ ਦੀ ਇਸ ਸ਼ਲਾਘਾਯੋਗ ਲੋਕ ਭਲਾਈ ਪਹਿਲ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਨੇ ਜਿਥੋਂ ਸਿੱਖਿਆ ਪ੍ਰਾਪਤ ਕੀਤੀ, ਉਥੇ ਹੀ ਸੇਵਾ ਕਰਨ ਦੀ ਸੋਚ ਨੂੰ ਅਮਲ ਵਿਚ ਲਿਆਉਂਦਿਆਂ ਸੰਸਥਾ ਨੂੰ ਵਾਪਸ ਦੇਣ ਦੀ ਪਰੰਪਰਾ ਦੀ ਸ਼ੁਰੂਆਤ ਕੀਤੀ ਹੈ। ਇਹ ਉਪਰਾਲਾ ਸਿਰਫ ਮਦਦ ਤੱਕ ਸੀਮਤ ਨਹੀਂ ਹੈ ਸਗੋਂ ਨੈਤਿਕ ਗੁਣਾਂ ਨਾਲ ਭਰਪੂਰ ਦੀਵਾਨ ਅਲੂਮਨੀ ਵਿਦਿਆਰਥੀਆਂ ਦੇ ਆਪਣੇ ਸਕੂਲ ਨਾਲ ਜੁੜੇ ਡੂੰਘੇ ਜਜ਼ਬਾਤੀ ਰਿਸ਼ਤਿਆਂ ਦੀ ਵੀ ਪਛਾਣ ਹੈ। ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਦੀਵਾਨ ਦੀ ਸੇਵਾ ਅਤੇ ਸਿੱਖਿਆ ਦੀ ਵਿਰਾਸਤ ਨੂੰ ਹੋਰ ਮਜਬੂਤ ਕਰਨ ਵਾਲਾ ਕਦਮ ਹੈ। ਇਸ ਮੌਕੇ ਐਲੂਮਨੀ ਸੁਸਾਇਟੀ ਦੇ ਸਕੱਤਰ ਸਾਗਰਜੀਤ ਸਿੰਘ ਕਟਾਰੀਆ, ਮੀਤ ਪ੍ਰਧਾਨ ਪ੍ਰਭਜੋਤ ਸਿੰਘ ਸੇਠੀ, ਰੁਬੀਨਾ ਸਿੰਘ, ਪ੍ਰਤੀਕ ਸਿੰਘ, ਹਰਮੀਤ ਸਿੰਘ, ਰਛਪਾਲ ਸਿੰਘ, ਅਰੁਣਦੀਪ ਸਿੰਘ, ਵਿਪਨਪ੍ਰੀਤ ਕੌਰ, ਹਰਪ੍ਰੀਤ ਕੌਰ, ਸਿਮਰਨਜੀਤ ਕੌਰ ਆਦਿ ਮੌਜੂਦ ਸਨ।